155 ਦੇਸ਼ਾਂ ਦੀਆਂ ਨਦੀਆਂ ਦੇ ਪਾਣੀ ਨਾਲ ਰਾਮਲੱਲਾ ਦਾ ਜਲ ਅਭਿਸ਼ੇਕ ਕਰਨਗੇ CM ਯੋਗੀ

Saturday, Apr 22, 2023 - 11:15 AM (IST)

155 ਦੇਸ਼ਾਂ ਦੀਆਂ ਨਦੀਆਂ ਦੇ ਪਾਣੀ ਨਾਲ ਰਾਮਲੱਲਾ ਦਾ ਜਲ ਅਭਿਸ਼ੇਕ ਕਰਨਗੇ CM ਯੋਗੀ

ਅਯੁੱਧਿਆ (ਏਜੰਸੀ)- ਉੱਤਰ ਪ੍ਰਦੇਸ਼ ਦੇ ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ। ਇਨ੍ਹਾਂ ਤਿਆਰੀਆਂ ਦੇ ਵਿਚਕਾਰ ਸ਼੍ਰੀ ਰਾਮ ਜਨਮ ਭੂਮੀ ਮੰਦਰ ਦੇ ਜਲ ਅਭਿਸ਼ੇਕ ਦੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਉਜ਼ਬੇਕਿਸਤਾਨ, ਪਾਕਿਸਤਾਨ ਅਤੇ ਚੀਨ ਸਮੇਤ ਵੱਖ-ਵੱਖ ਦੇਸ਼ਾਂ ਦੀਂ 155 ਨਦੀਆਂ ਦਾ ਪਾਣੀ ਅਯੁੱਧਿਆ ਪਹੁੰਚ ਗਿਆ ਹੈ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ 23 ਅਪ੍ਰੈਲ ਨੂੰ ਇਨ੍ਹਾਂ ਨਦੀਆਂ ਦੇ ਜਲ ਨਾਲ ਰਾਮਲਲਾ ਦਾ ਜਲ ਅਭਿਸ਼ੇਕ ਕਰਨਗੇ। ਇਸ ਲਈ ਦੁਨੀਆ ਭਰ ਦੇ ਦੇਸ਼ਾਂ ਦੀਆਂ ਪਵਿੱਤਰ ਨਦੀਆਂ ਤੋਂ ਜਲ ਲਿਆਂਦਾ ਗਿਆ ਹੈ। ਭਗਵਾਨ ਰਾਮ ਦੇ ਦਿੱਲੀ ਦੇ ਭਗਤ ਵਿਜੇ ਜੌਲੀ ਦੀ ਅਗਵਾਈ ’ਚ ਇਕ ਟੀਮ ਇਨ੍ਹਾਂ ਨਦੀਆਂ ਦਾ ਜਲ ਆਦਿੱਤਿਆਨਾਥ ਨੂੰ ਸੌਂਪੇਗੀ।

PunjabKesari

ਪਾਣੀ ਜਮ੍ਹਾ ਕਰਨ ਵਾਲੇ ਦਿੱਲੀ ਭਾਜਪਾ ਨੇਤਾ ਅਤੇ ਸਾਬਕਾ ਵਿਧਾਇਕ ਵਿਜੇ ਜੌਲੀ ਨੇ ਕਿਹਾ ਕਿ ਤੰਜਾਨੀਆ, ਨਾਈਜ਼ੀਰੀਆ, ਅਮਰੀਕਾ, ਫਰਾਂਸ, ਜਰਮਨੀ, ਬ੍ਰਿਟੇਨ, ਨੇਪਾਲ, ਭੂਟਾਨ, ਮਾਲਦੀਵ ਅਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਵੀ ਪਾਣੀ ਲਿਆਂਦਾ ਗਿਆ ਹੈ। ਅਯੁੱਧਿਆ ’ਚ ਰਾਮ ਮੰਦਰ ਦੀ ਉਸਾਰੀ ਦਾ ਕੰਮ ਪੂਰੇ ਜ਼ੋਰਾਂ ’ਤੇ ਚੱਲ ਰਿਹਾ ਹੈ ਅਤੇ ਮੰਦਰ ਦਾ ਪਾਵਨ ਅਸਥਾਨ ਜਨਵਰੀ 2024 ’ਚ ਆਮ ਲੋਕਾਂ ਲਈ ਖੁੱਲ੍ਹਣ ਵਾਲਾ ਹੈ। ਇਸ ਨੂੰ ਸ਼ਾਨਦਾਰ ਅਤੇ ਯਾਦਗਾਰ ਬਣਾਉਣ ਲਈ ਵੱਡੇ ਪ੍ਰੋਗਰਾਮ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਦੁਨੀਆ ਭਰ ਦੇ ਦੇਸ਼ਾਂ ਤੋਂ ਲਿਆਂਦੇ ਗਏ ਪਾਣੀ 'ਤੇ ਉਨ੍ਹਾਂ ਦੇਸ਼ਾਂ ਦੇ ਝੰਡੇ, ਉਨ੍ਹਾਂ ਦੇ ਨਾਮ ਅਤੇ ਨਦੀਆਂ ਦੇ ਨਾਮ ਵਾਲੇ ਸਟੀਕਰ ਲੱਗੇ ਹੋਣਗੇ। ਪ੍ਰੋਗਰਾਮਾਂ 'ਚ ਕਈ ਦੇਸ਼ਾਂ ਦੇ ਰਾਜਦੂਤ ਵੀ ਸ਼ਾਮਲ ਹੋਣਗੇ। ਪਾਕਿਸਤਾਨ ਦਾ ਪਾਣੀ ਪਹਿਲੇ ਪਾਕਿਸਤਾਨ ਦੇ ਹਿੰਦੂਆਂ ਨੇ ਦੁਬਈ ਭੇਜਿਆ ਅਤੇ ਫਿਰ ਦੁਬਈ ਤੋਂ ਇਸ ਨੂੰ ਦਿੱਲੀ ਲਿਆਂਦਾ ਗਿਆ, ਜਿੱਥੋਂ ਵਿਜੇ ਜੌਲੀ ਇਸ ਨੂੰ ਅਯੁੱਧਿਆ ਲੈ ਆਏ। ਪਾਕਿਸਤਾਨ ਤੋਂ ਇਲਾਵਾ ਸੂਰੀਨਾਮ, ਯੂਕ੍ਰੇਨ, ਰੂਸ, ਕਜ਼ਾਕਿਸਤਨਾ, ਕੈਨੇਡਾ ਅਤੇ ਤਿੱਬਤ ਸਮੇਤ ਕਈ ਹੋਰ ਦੇਸ਼ਾਂ ਦੀਆਂ ਨਦੀਆਂ ਤੋਂ ਵੀ ਪਾਣੀ ਆਇਆ ਸੀ।

PunjabKesari


author

DIsha

Content Editor

Related News