ਪਾਣੀ ਦੇ ਡਰੱਮ ''ਚ ਡੁੱਬ ਕੇ 2 ਸਾਲ ਦੇ ਮਾਸੂਮ ਦੀ ਮੌਤ
Thursday, Mar 29, 2018 - 05:36 PM (IST)

ਗਾਜੀਆਬਾਦ— ਉਤਰ ਪ੍ਰਦੇਸ਼ ਦੇ ਗਾਜੀਆਬਾਦ ਜ਼ਿਲੇ ਤੋਂ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ 2 ਸਾਲ ਦੇ ਬੱਚੇ ਦੀ ਪਾਣੀ ਦੇ ਡਰੱਮ 'ਚ ਡੁੱਬਣ ਨਾਲ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਘਰ 'ਚ ਦਾਦੇ ਨਾਲ ਇੱਕਲਾ ਸੀ। ਦਾਦਾ ਆਪਣੇ ਕਮਰੇ 'ਚ ਸੌਂ ਰਿਹਾ ਸੀ। ਉਦੋਂ ਬੱਚਾ ਖੇਡਦਾ-ਖੇਡਦਾ ਬਾਥਰੂਮ 'ਚ ਪੁੱਜਾ ਅਤੇ ਪਾਣੀ ਦੇ ਡਰੱਮ 'ਚ ਡਿੱਗ ਗਿਆ।
ਜਾਣਕਾਰੀ ਮੁਤਾਬਕ ਮਾਮਲਾ ਲੋਨੀ ਥਾਣਾ ਖੇਤਰ ਦੇ ਗੋਰੀ ਪੱਟੀ ਮੁੱਹਲੇ ਦਾ ਹੈ। ਇੱਥੇ ਮ੍ਰਿਤ ਬੱਚਾ ਆਯਾਨ ਦੇ ਪਿਤਾ ਅਸਦ ਖਾਨ ਦਿੱਲੀ 'ਚ ਨੌਕਰੀ ਕਰਦੇ ਹਨ ਅਤੇ ਘਟਨਾ ਦੇ ਸਮੇਂ ਮਾਂ ਵੀ ਘਰ 'ਤੇ ਨਹੀਂ ਸੀ। ਬੱਚੇ ਦੇ ਦਾਦਾ ਘਰ 'ਚ ਸਨ ਪਰ ਬੱਚਾ ਖੇਡਦੇ-ਖੇਡਦੇ ਬਾਥਰੂਮ 'ਚ ਚਲਾ ਗਿਆ । ਜਿੱਥੇ ਡਰੱਮ ਪਾਣੀ ਨਾਲ ਭਰਿਆ ਪਿਆ ਸੀ। ਉਸ ਦੀ ਡੂੰਘਾਈ ਇੰਨੀ ਸੀ ਕਿ ਬੱਚਾ ਉਸ 'ਚ ਡੁੱਬ ਗਿਆ।
ਬਹੁਤ ਦੇਰ ਤੱਕ ਬੱਚੇ ਆਯਾਨ ਦੀ ਆਵਾਜ਼ ਨਹੀਂ ਆਈ ਤਾਂ ਦਾਦੇ ਨੇ ਉਸ ਨੂੰ ਲੱਭਣਾ ਸ਼ੁਰੂ ਕੀਤਾ। ਜਦੋਂ ਬੱਚੇ ਦੇ ਦਾਦਾ ਬਾਥਰੂਮ 'ਚ ਗਿਆ ਤਾਂ ਉਥੇ ਆਯਾਨ ਡੁੱਬਿਆਨ ਹੋਇਆ ਸੀ। ਉਦੋਂ ਦਾਦੇ ਨੇ ਇਸ ਦੀ ਸੂਚਨਾ ਪਰਿਵਾਰਕ ਮੈਬਰਾਂ ਨੂੰ ਦਿੱਤੀ। ਸੂਚਨਾ ਮਿਲਣ 'ਤੇ ਪੁੱਜੀ ਪੁਲਸ ਨੇ ਬੱਚੇ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ।
ਇਸ ਮਾਮਲੇ 'ਚ ਬੱਚੇ ਦੇ ਪਿਤਾ ਅਸਦ ਖਾਨ ਦਾ ਕਹਿਣਾ ਹੈ ਕਿ ਘਟਨਾ ਦੇ ਸਮੇਂ ਉਹ ਘਰ 'ਤੇ ਨਹੀਂ ਸੀ ਜਦਕਿ ਬੱਚੇ ਦਾ ਦਾਦਾ ਬਾਬੂ ਖਾਨ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਅਚਾਨਕ ਨੀਂਦ ਆ ਗਈ ਸੀ ਅਤੇ ਇਸੀ ਦੌਰਾਨ ਬੱਚਾ ਖੇਡਦੇ ਹੋਏ ਬਾਥਰੂਮ 'ਚ ਚਲਾ ਗਿਆ।