ਭਾਰਤੀ ਨੇਵੀ ਦੇ ਉਸਾਰੀ ਅਧੀਨ ਜੰਗੀ ਜਹਾਜ਼ 'ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ

Friday, Jun 21, 2019 - 08:56 PM (IST)

ਭਾਰਤੀ ਨੇਵੀ ਦੇ ਉਸਾਰੀ ਅਧੀਨ ਜੰਗੀ ਜਹਾਜ਼ 'ਚ ਲੱਗੀ ਭਿਆਨਕ ਅੱਗ, ਇਕ ਦੀ ਮੌਤ

ਮੁੰਬਈ: ਸ਼ਹਿਰ ਦੇ ਮਝਗਾਓਂ ਡਾਕਯਾਰਡ 'ਚ ਭਾਰਤੀ ਨੇਵੀ ਦੇ ਉਸਾਰੀ ਅਧੀਨ ਆਈ. ਐਨ. ਐਸ. ਵਿਸ਼ਾਖਾਪਟਨਮ ਜੰਗੀ ਜਹਾਜ਼ 'ਚ ਅੱਗ ਲੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਅੱਗ ਜਹਾਜ਼ ਦੇ ਦੂਜੇ ਤੇ ਤੀਜੇ ਡੈਕ 'ਤੇ ਲੱਗੀ, ਜਿਸ 'ਚ ਇਕ ਵਿਅਕਤੀ ਮੌਜੂਦ ਸੀ, ਜਿਸ ਦੀ ਮੌਕੇ 'ਤੇ ਮੌਤ ਹੋ ਗਈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆ ਗੱਡੀਆਂ ਤੇ 4 ਪਾਣੀ ਦੇ ਟੈਂਕਰ ਘਟਨਾ ਸਥਾਨ 'ਤੇ ਪਹੁੰਚੇ, ਜਿਨ੍ਹਾਂ ਵਲੋਂ ਅੱਗ 'ਤੇ ਕਾਬੂ ਪਾਇਆ ਗਿਆ। ਹਾਲਾਂਕਿ ਅੱਗ ਲੱਗਣ ਦੇ ਕਾਰਨਾਂ ਬਾਰੇ ਅਜੇ ਪਤਾ ਨਹੀਂ ਲੱਗ  ਸਕਿਆ ਹੈ।


Related News