‘RG ਕਰ’ ਜਬਰ-ਜ਼ਨਾਹ ਦੇ ਦੋਸ਼ੀ ਦੀ ਭਾਣਜੀ ਦੀ ਰਹੱਸਮਈ ਹਾਲਤ ’ਚ ਮੌਤ, ਅਲਮਾਰੀ ''ਚੋਂ ਮਿਲੀ ਲਾਸ਼
Wednesday, Oct 22, 2025 - 08:21 AM (IST)

ਕੋਲਕਾਤਾ (ਭਾਸ਼ਾ) - ਇਥੇ ਭਵਾਨੀਪੁਰ ਇਲਾਕੇ ਵਿਚ ਮੰਗਲਵਾਰ ਨੂੰ ਉਸ ਸਮੇਂ ਤਣਾਅ ਪੈਦਾ ਹੋ ਗਿਆ, ਜਦੋਂ ‘ਆਰ. ਜੀ. ਕਰ’ ਹਸਪਤਾਲ ’ਚ ਜਬਰ-ਜ਼ਨਾਹ ਤੇ ਕਤਲ ਦੇ ਦੋਸ਼ੀ ਦੀ ਭਾਣਜੀ ਦੀ ਰਹੱਸਮਈ ਹਾਲਤ ’ਚ ਮੌਤ ਹੋ ਜਾਣ ਦਾ ਪਤਾ ਲੱਗਾ। ਇਸ ਦੌਰਾਨ ਗੁੱਸੇ ਵਿਚ ਆਏ ਕੁਝ ਸਥਾਨਕ ਲੋਕਾਂ ਨੇ ਇਕ 11 ਸਾਲਾ ਬੱਚੀ ਦੇ ਪਿਤਾ ਅਤੇ ਮਤਰੇਈ ਮਾਂ ’ਤੇ ਹਮਲਾ ਕਰ ਦਿੱਤਾ। ਪਤਾ ਲੱਗਾ ਹੈ ਕਿ ਬੱਚੀ ਦੀ ਲਾਸ਼ ਇਕ ਦਿਨ ਪਹਿਲਾਂ ਉਨ੍ਹਾਂ ਦੇ ਘਰ ਦੀ ਅਲਮਾਰੀ ’ਚੋਂ ਮਿਲੀ ਸੀ।
ਪੜ੍ਹੋ ਇਹ ਵੀ : ਹੱਦੋ ਪਾਰ ਹੋਏ ਸੋਨੇ-ਚਾਂਦੀ ਦੇ ਰੇਟ, 1.31 ਲੱਖ ਰੁਪਏ ਹੋਈ ਅੱਜ ਦੀ ਕੀਮਤ, ਜਾਣੋ ਚਾਂਦੀ ਦਾ ਭਾਅ
ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਸ ਨੇ ਦੱਸਿਆ ਕਿ ਮ੍ਰਿਤਕ ਨਾਬਾਲਗ ਸੁਰੰਜਨਾ ਸਿੰਘ, ‘ਆਰ. ਜੀ. ਕਰ ਹਸਪਤਾਲ ਅਤੇ ਮੈਡੀਕਲ ਕਾਲਜ ਵਿਚ ਜਬਰ-ਜ਼ਨਾਹ ਤੇ ਕਤਲ ਮਾਮਲੇ ਦੇ ਮੁੱਖ ਦੋਸ਼ੀ ਸੰਜੇ ਰਾਏ ਦੀ ਭਾਣਜੀ ਸੀ। ਰਾਏ ਨੂੰ ਡਿਊਟੀ ’ਤੇ ਮੌਜੂਦ ਇਕ ਡਾਕਟਰ ਦੇ ਕਤਲ ਦੇ ਦੋਸ਼ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਦੱਸਿਆ ਕਿ ਭੋਲਾ ਸਿੰਘ ਅਤੇ ਉਸਦੀ ਪਤਨੀ ਪੂਜਾ, ਜੋ ਕਥਿਤ ਤੌਰ ’ਤੇ ਆਪਣੇ ਘਰੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਨੂੰ ਗੁਆਂਢੀਆਂ ਨੇ ਰੋਕ ਲਿਆ ਅਤੇ ਦੋਵਾਂ ’ਤੇ ਘਰ ਵਿਚ ਬੱਚੀ ਨੂੰ ਸਰੀਰਕ ਅਤੇ ਮਾਨਸਕ ਤੌਰ ’ਤੇ ਤਸੀਹੇ ਦੇਣ ਦਾ ਦੋਸ਼ ਲਗਾਉਂਦੇ ਹੋਏ ਉਨ੍ਹਾਂ ’ਤੇ ਹਮਲਾ ਕਰ ਦਿੱਤਾ।
ਪੜ੍ਹੋ ਇਹ ਵੀ : ਠੰਡ ਨੂੰ ਲੈ ਕੇ ਬਦਲਿਆ ਸਕੂਲਾਂ ਦਾ ਸਮਾਂ, ਹੁਣ ਇਸ ਸਮੇਂ ਲੱਗਣਗੀਆਂ ਕਲਾਸਾਂ
ਇਸ ਘਟਨਾ ਦੌਰਾਨ ਮੌਜੂਦ ਚਸ਼ਮਦੀਦਾਂ ਨੇ ਦੱਸਿਆ ਕਿ ਸਥਾਨਕ ਲੋਕਾਂ ਨੇ ਮਤਰੇਈ ਮਾਂ ਨੂੰ ਵਾਲਾਂ ਤੋਂ ਫੜ ਕੇ ਘਸੀਟਿਆ ਅਤੇ ਉਸ ਦੀ ਕੁੱਟਮਾਰ ਕੀਤੀ ਹੈ, ਜਦੋਂ ਕਿ ਪਿਤਾ ਨੂੰ ਵੀ ਜੁੱਤੀਆਂ ਨਾਲ ਕੁੱਟਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ’ਤੇ ਪਹੁੰਚੀ ਪੁਲਸ ਨੇ ਦੋਵਾਂ ਪਤੀ-ਪਤਨੀ ਨੂੰ ਗੁੱਸੇ ਵਿਚ ਆਏ ਗੁਆਂਢੀਆਂ ਤੋਂ ਛੁਡਾਇਆ ਅਤੇ ਉਨ੍ਹਾਂ ਨੂੰ ਸਥਾਨਕ ਅਲੀਪੁਰ ਪੁਲਸ ਸਟੇਸ਼ਨ ਲੈ ਗਈ। ਇਸ ਤੋਂ ਬਾਅਦ ਪੁਲਸ ਨੇ ਇਸ ਮਾਮਲੇ ਦੀ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਹੈ।
ਪੜ੍ਹੋ ਇਹ ਵੀ : ਦੀਵਾਲੀ 'ਤੇ ਸੋਨੇ ਦੀਆਂ ਕੀਮਤਾਂ 'ਚ ਰਿਕਾਰਡ ਤੋੜ ਵਾਧਾ, ਚਾਂਦੀ ਵੀ ਹੋਈ ਮਹਿੰਗੀ, ਜਾਣੋ ਅੱਜ ਦਾ ਰੇਟ