ਜੰਗਲ ਪਾਰ ਕਰਦਾ ਦਿਖਿਆ ਅੱਤਵਾਦੀ ਜਾਕਿਰ ਮੂਸਾ, ਵੀਡੀਓ ਆਇਆ ਸਾਹਮਣੇ
Wednesday, Nov 29, 2017 - 04:18 PM (IST)
ਸ਼੍ਰੀਨਗਰ— ਜੰਮੂ ਕਸ਼ਮੀਰ 'ਚ ਕਈ ਸਾਲਾਂ ਤੋਂ ਸਰਗਰਮ ਖਤਰਨਾਕ ਅੱਤਵਾਦੀ ਜਾਕਿਰ ਮੂਸਾ ਦਾ ਕਿ ਨਵਾਂ ਵੀਡੀਓ ਸਾਹਮਣੇ ਆਇਆ ਹੈ। ਵੀਡੀਓ 'ਚ ਮੂਸਾ ਆਪਣੇ ਸਾਥੀਆਂ ਨਾਲ ਜੰਗਲਾਂ ਵਿਚਕਾਰ 'ਚ ਜਾਂਦਾ ਦਿਖਾਈ ਦੇ ਰਿਹਾ ਹੈ। ਸਾਰਿਆਂ ਦੇ ਹੱਥਾਂ 'ਚ ਹਥਿਆਰ ਵੀ ਦਿਖਾਈ ਰਹੇ ਹਨ। ਵੀਡੀਓ ਮੋਬਾਇਲ ਤੋਂ ਬਣਾਈ ਗਈ ਹੈ, ਇਸ 'ਚ ਸਾਰੇ ਖੁਸ਼ ਨਜ਼ਰ ਆ ਰਹੇ ਹਨ।
ਵੀਡੀਓ ਕਸ਼ਮੀਰ ਦੇ ਕਿਸ ਹਿੱਸੇ ਦਾ ਹੈ ਇਹ ਪਤਾ ਨਹੀਂ ਚੱਲਿਆ ਸਕਿਆ ਕਿਉਂਕਿ ਇਹ ਰਾਤ ਦਾ ਬਣਾਇਆ ਹੋਇਆ ਹੈ। ਵੀਡੀਓ 'ਚ ਮੂਸਾ ਦੇ ਇਕ ਹੱਥ 'ਚ ਦੁੱਧ ਦਾ ਕੰਟੇਨਰ ਅਤੇ ਦੂਜੇ ਹੱਥ 'ਚ ਇਕ ਲਾਠੀ ਲੈ ਕੇ ਰਸਤੇ ਨੂੰ ਪਾਰ ਕਰਦਾ ਦਿਖਾਈ ਦੇ ਰਿਹਾ ਹੈ। ਜ਼ਿਕਰਯੋਗ ਹੈ ਕਿ ਕਸ਼ਮੀਰ 'ਚ ਮੂਸਾ ਸ਼੍ਰੇਣੀ ਦਾ ਵਾਟੇਂਡ ਅੱਤਵਾਦੀ ਹੈ।
