ਹੁਣ ਏਅਰਪੋਰਟ ਦੇ CCTV ਕੈਮਰੇ ਵੀ ਫੜਨਗੇ ਅਪਰਾਧੀਆਂ ਨੂੰ, ਦਿੱਲੀ ਪੁਲਸ ਨੇ ਵਿਛਾਇਆ ਇਹ ਜਾਲ
Tuesday, Feb 14, 2023 - 12:36 PM (IST)
ਨਵੀਂ ਦਿੱਲੀ- ਹੁਣ ਏਅਰਪੋਰਟ ਤੋਂ ਅਪਰਾਧੀ ਦਾ ਭੱਜਣਾ ਆਸਾਨ ਨਹੀਂ ਹੋਵੇਗਾ। ਜੇ ਉਹ ਆਪਣੀ ਪਛਾਣ ਲੁਕੋ ਕੇ ਏਅਰਪੋਰਟ ’ਤੇ ਪਹੁੰਚੇਗਾ ਤਾਂ ਸੀ.ਆਈ.ਐੱਸ.ਐੱਫ ਤੇ ਇਮੀਗ੍ਰੇਸ਼ਨ ਦੇ ਨਾਲ-ਨਾਲ ਦਿੱਲੀ ਪੁਲਸ ਉਸ ਨੂੰ ਦਬੋਚ ਲਵੇਗੀ।
ਜਲਦੀ ਹੀ ਏਅਰਪੋਰਟ ’ਤੇ ਦਿੱਲੀ ਪੁਲਸ ਵੱਲੋਂ ਸੀ.ਸੀ.ਟੀ.ਵੀ. ਸਮੇਤ ਕੰਟਰੋਲ ਰੂਮ ’ਚ ਫੇਸ ਰਿਕੋਗਨੀਸ਼ਨ ਸਾਫਟਵੇਅਰ ਅਪਲੋਡ ਕੀਤਾ ਜਾਵੇਗਾ। ਇਸ ਤਹਿਤ ਜਿਵੇਂ ਹੀ ਕੋਈ ਵਾਂਟਿਡ ਜਾਂ ਅਪਰਾਧੀ ਏਅਰਪੋਰਟ ’ਤੇ ਦਾਖਲ ਹੋਵੇਗਾ, ਉਸ ਦੀ ਸੂਚਨਾ ਤੁਰੰਤ ਕੰਟਰੋਲ ਰੂਮ ਤਕ ਪਹੁੰਚ ਜਾਵੇਗੀ। ਫਿਲਹਾਲ ਇਸਦੀ ਸ਼ੁਰੂਆਤ ਦਿੱਲੀ ਪੁਲਸ ਟਰਮਿਨਲ-3 ਸਮੇਤ ਡੋਮੈਸਟਿਕ ਏਅਰਪੋਰਟ 'ਤੇ ਕਰੇਗੀ ਅਤੇ ਜੇਕਰ ਇਹ ਤਕਨੀਕ ਕਾਮਯਾਬ ਰਹੀ ਤਾਂ ਦੇਸ਼ ਦੇ ਸਾਰੇ ਏਅਰਪੋਰਟਾਂ 'ਤੇ ਇਸਦਾ ਇਸਤੇਮਾਲ ਹੋਵੇਗਾ।