ਵਾਨਖੇੜੇ ਇੱਕ ਸਰਕਾਰੀ ਅਧਿਕਾਰੀ ਹੈ, ਕੋਈ ਵੀ ਉਸਦੇ ਕੰਮ ਦੀ ਸਮੀਖਿਆ ਕਰ ਸਕਦਾ ਹੈ: ਅਦਾਲਤ

11/10/2021 8:34:06 PM

ਮੁੰਬਈ - ਮਹਾਰਾਸ਼ਟਰ ਸਰਕਾਰ ਵਿੱਚ ਮੰਤਰੀ ਨਵਾਬ ਮਲਿਕ ਖ਼ਿਲਾਫ਼ ਧਿਆਨਦੇਵ ਵਾਨਖੇੜੇ ਦੁਆਰਾ ਦਰਜ ਬੇਇੱਜ਼ਤੀ ਦੇ ਮੁਕੱਦਮੇ ਦੀ ਸੁਣਵਾਈ ਕਰਦੇ ਹੋਏ ਬੰਬਈ ਹਾਈ ਕੋਰਟ ਨੇ ਬੁੱਧਵਾਰ ਨੂੰ ਕਿਹਾ ਕਿ ਐੱਨ.ਸੀ.ਬੀ. ਦੇ ਖੇਤਰੀ ਨਿਰਦੇਸ਼ਕ ਸਮੀਰ ਵਾਨਖੇੜੇ ‘ਸਰਕਾਰੀ ਅਧਿਕਾਰੀ ਹਨ ਅਤੇ ਕੋਈ ਵੀ ਉਨ੍ਹਾਂ ਦੇ ਕੰਮ ਦੀ ਸਮੀਖਿਆ ਕਰ ਸਕਦਾ ਹੈ। ਸਮੀਰ ਵਾਨਖੇੜੇ ਦੇ ਪਿਤਾ ਧਿਆਨਦੇਵ ਵਾਨਖੇੜੇ ਨੇ ਮਲਿਕ ਤੋਂ 1.25 ਕਰੋੜ ਰੁਪਏ ਦੀ ਮੁਆਵਜ਼ਾ ਰਾਸ਼ੀ ਅਤੇ ਵਾਨਖੇੜੇ ਪਰਿਵਾਰ ਖ਼ਿਲਾਫ਼ ਭਵਿੱਖ ਵਿੱਚ ਕੋਈ ਵੀ ਫਰਜ਼ੀ ਜਾਂ ਗਲਤ ਟਿੱਪਣੀ ਕਰਨ ਤੋਂ ਰੋਕਣ ਲਈ ਸਟੇਅ ਆਰਡਰ ਦੀ ਮੰਗ ਕੀਤੀ ਹੈ। 

ਰਾਸ਼ਟਰਵਾਦੀ ਕਾਂਗਰਸ ਪਾਰਟੀ (ਰਾਕਾਂਪਾ) ਨੇਤਾ ਨੇ ਸਮੀਰ ਵਾਨਖੇੜੇ 'ਤੇ ਤਮਾਮ ਦੋਸ਼ ਲਗਾਏ ਹਨ ਜਿਨ੍ਹਾਂ ਵਿੱਚ ਸਰਕਾਰੀ ਨੌਕਰੀ ਪਾਉਣ ਲਈ ਫਰਜ਼ੀ ਜਨਮ ਸਰਟੀਫਿਕੇਟ ਬਣਵਾਉਣ ਦਾ ਦੋਸ਼ ਵੀ ਸ਼ਾਮਲ ਹੈ। ਸੁਣਵਾਈ ਦੌਰਾਨ ਧਿਆਨਦੇਵ ਵਾਨਖੇੜੇ ਦੇ ਵਕੀਲ ਅਰਸ਼ਦ ਸ਼ੇਖ ਨੇ ਸਵਾਲ ਕੀਤਾ ਕਿ ਸਮੀਰ ਨੂੰ ਅਜਿਹੇ ਵਿਅਕਤੀ ਨੂੰ ਸਪਸ਼ਟੀਕਰਨ ਕਿਉਂ ਦੇਣਾ ਚਾਹੀਦਾ ਹੈ ਜੋ ‘‘ਸਿਰਫ ਇੱਕ ਵਿਧਾਇਕ ਹੈ ਕੋਈ ਅਦਾਲਤ ਨਹੀਂ। ਇਸ 'ਤੇ ਜਸਟਿਸ ਸ੍ਰੀ ਕਿਸ਼ਨ ਜਾਮਦਾਰ ਨੇ ਕਿਹਾ, ‘‘ਤੁਸੀਂ ਸਰਕਾਰੀ ਅਧਿਕਾਰੀ ਹੋ... ਤੁਹਾਨੂੰ ਸਿਰਫ ਇੰਨਾ ਸਾਬਤ ਕਰਨਾ ਹੈ ਕਿ ਟਵੀਟ (ਮਲਿਕ ਦੁਆਰਾ ਕੀਤੇ ਗਏ ਟਵੀਟ) ਪਹਿਲੀ ਨਜ਼ਰ ਵਿੱਚ ਗਲਤ ਹਨ... ਤੁਹਾਡੇ ਪੁੱਤਰ ਸਿਰਫ ਇੱਕ ਵਿਅਕਤੀ ਨਹੀਂ ਹਨ, ਸਗੋਂ ਉਹ ਇੱਕ ਸਰਕਾਰੀ ਅਧਿਕਾਰੀ ਹੈ ਅਤੇ ਜਨਤਾ ਦਾ ਕੋਈ ਵੀ ਮੈਂਬਰ ਉਨ੍ਹਾਂ ਦੀ ਸਮੀਖਿਆ ਕਰ ਸਕਦਾ ਹੈ।  ਉਥੇ ਹੀ ਦੂਜੇ ਪਾਸੇ ਅਦਾਲਤ ਨੇ ਮਲਿਕ ਦੇ ਵਕੀਲ ਅਤੁੱਲ ਦਾਮਲੇ ਤੋਂ ਸਵਾਲ ਕੀਤਾ, ‘‘ਕੀ ਜਮਾਂ ਕਰਨ ਤੋਂ ਪਹਿਲਾਂ ਦਸਤਾਵੇਜ਼ਾਂ ਦੀ ਤਸਦੀਕ ਕਰਨਾ ਤੁਹਾਡੀ ਜ਼ਿੰਮੇਦਾਰੀ ਨਹੀਂ ਹੈ? ਕੀ ਤੁਸੀਂ ਇੱਕ ਜ਼ਿੰਮੇਦਾਰ ਨਾਗਰਿਕ ਅਤੇ ਰਾਸ਼ਟਰੀ ਰਾਜਨੀਤਕ ਪਾਰਟੀ ਦੇ ਬੁਲਾਰਾ ਹੋਣ ਦੇ ਨਾਤੇ ਦਸਤਾਵੇਜ਼ਾਂ ਦੀ ਤਸਦੀਕ ਕੀਤੀ? ਮਲਿਕ ਦੇ ਦੋਸ਼ ਝੂਠ ਹੋਣ ਇਹ ਸਾਬਤ ਕਰਨ ਲਈ ਵਾਧੂ ਹਲਫਨਾਮਾ ਦਰਜ ਕਰਨ ਲਈ ਵਾਨਖੇੜੇ ਦੇ ਵਕੀਲ ਨੇ ਹੋਰ ਸਮਾਂ ਮੰਗਿਆ। 

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News