ਵੱਡੀ ਖ਼ਬਰ : ਪ੍ਰਾਚੀਨ ਰਾਜਗੜ੍ਹ ਕਿਲ੍ਹੇ ਦੀ ਬਾਹਰੀ ਕੰਧ ਡਿੱਗੀ, 9 ਲੋਕ ਦੱਬੇ, 6 ਦੀ ਮੌਤ

Thursday, Sep 12, 2024 - 01:09 PM (IST)

ਵੱਡੀ ਖ਼ਬਰ : ਪ੍ਰਾਚੀਨ ਰਾਜਗੜ੍ਹ ਕਿਲ੍ਹੇ ਦੀ ਬਾਹਰੀ ਕੰਧ ਡਿੱਗੀ, 9 ਲੋਕ ਦੱਬੇ, 6 ਦੀ ਮੌਤ

ਦਾਤਿਆ : ਮੱਧ ਪ੍ਰਦੇਸ਼ ਦੇ ਦਤੀਆ ਜ਼ਿਲ੍ਹੇ 'ਚ ਵੀਰਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਇਸ ਹਾਦਸੇ ਦੌਰਾਨ ਮਸ਼ਹੂਰ ਅਤੇ ਪ੍ਰਾਚੀਨ ਰਾਜਗੜ੍ਹ ਕਿਲ੍ਹੇ ਦੀ ਬਾਹਰੀ ਕੰਧ ਡਿੱਗ ਗਈ। ਇਹ ਹਾਦਸਾ ਵੀਰਵਾਰ ਸਵੇਰੇ 4 ਵਜੇ ਵਾਪਰਿਆ। ਕਿਲ੍ਹੇ ਦੇ ਆਲੇ-ਦੁਆਲੇ ਬਣੇ ਮਕਾਨਾਂ 'ਚ ਰਹਿ ਰਹੇ ਕੁਝ ਲੋਕ ਕੰਧ ਦੇ ਮਲਬੇ ਹੇਠਾਂ ਦੱਬ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਮਲਬੇ ਹੇਠ 9 ਲੋਕ ਦੱਬੇ ਗਏ ਸਨ, ਜਿਨ੍ਹਾਂ ਵਿੱਚੋਂ 2 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਇਸ ਦੌਰਾਨ 6 ਲੋਕਾਂ ਦੀ ਮੌਤ ਹੋ ਗਈ ਹੈ।

ਇਹ ਵੀ ਪੜ੍ਹੋ ਵੱਡਾ ਹਾਦਸਾ: ਟੱਕਰ ਤੋਂ ਬਾਅਦ ਕਾਰ ਦੇ ਉੱਡੇ ਪਰਖੱਚੇ, ਇਕੋ ਪਰਿਵਾਰ ਦੇ 5 ਲੋਕਾਂ ਦੀ ਮੌਤ

ਇਸ ਦੇ ਨਾਲ ਹੀ ਬਾਕੀ ਬਚੇ ਲੋਕਾਂ ਲਈ ਬਚਾਅ ਮੁਹਿੰਮ ਚਲਾਈ ਜਾ ਰਹੀ ਹੈ। ਕਿਲ੍ਹੇ ਦੇ ਆਲੇ-ਦੁਆਲੇ ਰਹਿਣ ਵਾਲੇ ਲੋਕਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ, ਉਸ ਸਮੇਂ ਬਹੁਤ ਜ਼ੋਰਦਾਰ ਆਵਾਜ਼ ਸੁਣਾਈ ਦਿੱਤੀ ਸੀ। ਆਵਾਜ਼ ਸੁਣਦੇ ਸਾਰ ਸਾਰੇ ਲੋਕ ਬਾਹਰ ਆ ਗਏ, ਜਿਹਨਾਂ ਨੇ ਦੇਖਿਆ ਕਿ ਕਿਲ੍ਹੇ ਦੀ ਕੰਧ ਢਹਿ ਗਈ ਹੈ। ਇਸ ਮਾਮਲੇ ਦੀ ਸੂਚਨਾ ਤੁਰੰਤ ਪੁਲਸ ਨੂੰ ਦਿੱਤੀ ਗਈ। ਦੱਸ ਦੇਈਏ ਕਿ ਕਲੈਕਟਰ ਸੰਦੀਪ ਮਾਕਿਨ ਅਤੇ ਐੱਸਪੀ ਵਰਿੰਦਰ ਕੁਮਾਰ ਮਿਸ਼ਰਾ ਵੀ ਮੌਕੇ 'ਤੇ ਮੌਜੂਦ ਹਨ।

ਇਹ ਵੀ ਪੜ੍ਹੋ ਵੱਡੀ ਖ਼ਬਰ : ਅਗਲੇ 5 ਦਿਨ ਬੰਦ ਰਹੇਗਾ ਇੰਟਰਨੈੱਟ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News