ਵੀਵੀਪੈਟ ਮਾਮਲਾ : ਵਿਰੋਧੀ ਦਲਾਂ ਨੇ ਦਾਇਰ ਕੀਤੀ ਮੁੜ ਵਿਚਾਰ ਪਟੀਸ਼ਨ

04/24/2019 5:59:08 PM

ਨਵੀਂ ਦਿੱਲੀ— ਦੇਸ਼ ਦੇ 20 ਵਿਰੋਧੀ ਦਲਾਂ ਨੇ 50 ਫੀਸਦੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ (ਈ.ਵੀ.ਐੱਮ.) ਦੇ ਵੋਟਰ ਵੈਰੀਫਾਈਡ ਪੇਪਰ ਆਡਿਟ ਟਰੇਲ (ਵੀਵੀਪੈਟ) ਨਾਲ ਮਿਲਾਨ ਕਰਨ ਦਾ ਚੋਣ ਕਮਿਸ਼ਨ ਨੂੰ ਨਿਰਦੇਸ਼ ਦੇਣ ਦੀ ਮੰਗ ਨੂੰ ਲੈ ਕੇ ਬੁੱਧਵਾਰ ਨੂੰ ਸੁਪਰੀਮ ਕੋਰਟ 'ਚ ਮੁੜ ਵਿਚਾਰ (ਰੀਵਿਜ਼ਨ) ਪਟੀਸ਼ਨ ਦਾਇਰ ਕੀਤੀ। ਕੋਰਟ ਨੇ ਮਾਮਲੇ ਦੀ ਸੁਣਵਾਈ ਲਈ ਕੋਈ ਤਾਰੀਕ ਤੈਅ ਨਹੀਂ ਕੀਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਇਸ 'ਤੇ ਇਕ ਹਫਤੇ ਬਾਅਦ ਸੁਣਵਾਈ ਹੋਵੇਗੀ।

ਇਸ ਤੋਂ ਪਹਿਲਾਂ ਕੋਰਟ ਨੇ ਹਰ ਵਿਧਾਨ ਸਭਾ ਖੇਤਰ 'ਚ 5 ਵੋਟਿੰਗ ਕੇਂਦਰਾਂ 'ਤੇ ਈ.ਵੀ.ਐੱਮ. ਦੀਆਂ ਵੋਟਾਂ ਅਤੇ ਵੀਵੀਪੈਟ ਦਾ ਮਿਲਾਨ ਕਰਨ ਦਾ ਨਿਰਦੇਸ਼ ਦਿੱਤਾ ਸੀ। 8 ਅਪ੍ਰੈਲ ਨੂੰ ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਚੋਣ ਕਮਿਸ਼ਨ ਨੂੰ ਹਰ ਵਿਧਾਨ ਸਭਾ ਖੇਤਰ 'ਚ ਇਕ ਵੋਟਿੰਗ ਕੇਂਦਰ ਦੀ ਬਜਾਏ 5 ਵੋਟਿੰਗ ਕੇਂਦਰਾਂ 'ਤੇ ਈ.ਵੀ.ਐੱਮ. ਦੀਆਂ ਵੋਟਾਂ ਅਤੇ ਵੀਵੀਪੈਟ ਦਾ ਮਿਲਾਨ ਕਰਨ ਨੂੰ ਯਕੀਨੀ ਕਰਨ ਦਾ ਨਿਰਦੇਸ਼ ਦਿੱਤਾ ਸੀ।


DIsha

Content Editor

Related News