VVIP ਇਲਾਕਿਆਂ ''ਚ ਡਿਊਟੀ ਕਰਨ ਵਾਲੇ 19 ਪੀ.ਏ.ਸੀ. ਜਵਾਨ ਨਿਕਲੇ ਕੋਰੋਨਾ ਪਾਜ਼ੇਟਿਵ

Tuesday, Jun 16, 2020 - 03:57 PM (IST)

VVIP ਇਲਾਕਿਆਂ ''ਚ ਡਿਊਟੀ ਕਰਨ ਵਾਲੇ 19 ਪੀ.ਏ.ਸੀ. ਜਵਾਨ ਨਿਕਲੇ ਕੋਰੋਨਾ ਪਾਜ਼ੇਟਿਵ

ਲਖਨਊ- ਮੁੱਖ ਮੰਤਰੀ ਦੇ ਸਰਕਾਰੀ ਘਰ, ਹੋਰ ਮੰਤਰੀਆਂ, ਅਧਿਕਾਰੀਆਂ ਦੇ ਘਰ ਵਾਲੇ ਵਿਸ਼ੇਸ਼ (ਵੀ.ਵੀ.ਆਈ.ਪੀ.) ਇਲਾਕੇ ਬੰਦਰੀਆ ਬਾਗ਼ 'ਚ ਤਾਇਨਾਤ ਪੀ.ਏ.ਸੀ. ਦੇ 19 ਜਵਾਨ ਕੋਰੋਨਾ ਵਾਇਰਸ ਨਾਲ ਪੀੜਤ ਮਿਲੇ ਹਨ। ਸੂਬਾਈ ਹਥਿਆਰਬੰਦ ਫੋਰਸ (ਪੀ.ਏ.ਸੀ.) ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਹਾਲੇ ਤੱਕ ਪੀ.ਏ.ਸੀ. ਦੇ 19 ਜਵਾਨ ਕੋਵਿਡ-19 ਨਾਲ ਪੀੜਤ ਪਾਏ ਗਏ ਹਨ।

ਪਹਿਲਾ ਮਾਮਲਾ 12 ਜੂਨ ਨੂੰ ਸਾਹਮਣੇ ਆਇਆ ਸੀ, ਜਦੋਂ 25 ਸਾਲਾ ਇਕ ਜਵਾਨ ਬੀਮਾਰ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ 14 ਜੂਨ ਨੂੰ ਉਸ ਦੇ ਕੋਰੋਨਾ ਵਾਇਰਸ ਨਾਲ ਪੀੜਤ ਹੋਣ ਦੀ ਪੁਸ਼ਟੀ ਹੋਈ। ਉਨ੍ਹਾਂ ਨੇ ਦੱਸਿਆ ਕਿ ਉਸੇ ਦਿਨ ਸਿਹਤ ਵਿਭਾਗ ਦੀ ਟੀਮ ਨੇ 85 ਜਵਾਨਾਂ ਦੇ ਨਮੂਨੇ ਲਏ, ਜਿਨ੍ਹਾਂ 'ਚੋਂ 40 ਜਵਾਨਾਂ ਦੀ ਰਿਪੋਰਟ ਆ ਗਈ ਹੈ ਅਤੇ 19 ਜਵਾਨਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।


author

DIsha

Content Editor

Related News