ਬੰਗਲਾਦੇਸ਼ ਤੋਂ ਉੱਡ ਕੇ ਆਇਆ ਗਿਰਝ, ਪੈਰ ''ਚ ਬੰਨ੍ਹੇ ਛੱਲੇ ''ਤੇ ਲਿਖਿਆ ਸੀ ਖ਼ਾਸ ਮੈਸੇਜ

Tuesday, Aug 13, 2024 - 06:16 PM (IST)

ਬੰਗਲਾਦੇਸ਼ ਤੋਂ ਉੱਡ ਕੇ ਆਇਆ ਗਿਰਝ, ਪੈਰ ''ਚ ਬੰਨ੍ਹੇ ਛੱਲੇ ''ਤੇ ਲਿਖਿਆ ਸੀ ਖ਼ਾਸ ਮੈਸੇਜ

ਹਜ਼ਾਰੀਬਾਗ (ਭਾਸ਼ਾ)- ਝਾਰਖੰਡ ਦੇ ਹਜ਼ਾਰੀਬਾਗ ਜ਼ਿਲ੍ਹੇ 'ਚ ਇਕ ਬੰਨ੍ਹ 'ਚ ਇਕ ਲੁਪਤ ਹੋ ਰਹੀ ਪ੍ਰਜਾਤੀ ਦਾ ਜ਼ਖ਼ਮੀ ਗਿਰਝ ਮਿਲਿਆ, ਜਿਸ ਦੇ ਇਕ ਪੈਰ 'ਚ ਬੰਨ੍ਹੇ ਛੱਲੇ 'ਤੇ 'ਢਾਕਾ' ਲਿਖਿਆ ਹੋਇਆ ਸੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਵਿਸ਼ਨੂੰਗੜ੍ਹ ਦੇ ਪੁਲਸ ਅਧਿਕਾਰੀ ਬੀ.ਐੱਨ. ਪ੍ਰਸਾਦ ਨੇ ਦੱਸਿਆ ਕਿ ਜੋ ਗਿਰਝ ਮਿਲਿਆ ਹੈ, ਉਹ ਲੁਪਤ ਹੋ ਰਹੀਆਂ ਪ੍ਰਜਾਤੀਆਂ ਦੀ ਸੂਚੀ ਇਕ 'ਚ ਆਉਂਦਾ ਹੈ, ਜਿਸ ਦੀ ਗਰਦਨ ਦੇ ਪਿਛਲੇ ਹਿੱਸੇ 'ਤੇ ਸਫੈਦ ਖੰਭ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਮਛੇਰਿਆਂ ਦੇ ਇਕ ਸਮੂਹ ਨੇ ਸੋਮਵਾਰ ਨੂੰ ਕੋਨਾਰ ਬੰਨ੍ਹ ਦੇ ਪਾਣੀ 'ਚ ਜ਼ਖ਼ਮੀ ਗਿਰਝ ਦੇਖਿਆ ਅਤੇ ਜੰਗਲਾਤ ਤੇ ਪੁਲਸ ਅਧਿਕਾਰੀਆਂ ਨੂੰ ਇਸ ਦੀ ਸੂਚਨਾ ਦਿੱਤੀ, ਜਿਸ ਤੋਂ ਬਾਅਦ ਪੁਲਸ, ਖੁਫ਼ੀਆ ਬਿਊਰੋ ਦੇ ਅਧਿਕਾਰੀਆਂ ਨਾਲ ਹਾਦਸੇ ਵਾਲੀ ਜਗ੍ਹਾ ਪਹੁੰਚੀ। ਗਿਰਝ ਦੇ ਪੈਰ 'ਤੇ ਬੰਨ੍ਹੇ ਛੱਲ 'ਤੇ 'ਜੀਪੀਓਬਾਕਸ-2624, ਢਾਕਾ ਬੀ67' ਲਿਖਿਆ ਹੋਇਆ ਸੀ ਅਤੇ ਇਕ ਟਰੈਕਿੰਗ ਡਿਵਾਈਸ ਵੀ ਮਿਲਿਆ। ਇਸ ਦੇ ਨਾਲ ਹੀ ਇਕ ਨੋਟ ਵੀ ਸੀ, ਜਿਸ 'ਚ ਲਿਖਿਆ ਸੀ,''ਜੇਕਰ ਇਹ ਮਿਲ ਜਾਵੇ ਤਾਂ ਕਿਰਪਾ ਜਾਨ.ਮਾਲੋਟ@ਆਰਐੱਸਪੀਬੀ.ਓਆਰਜੀ.ਯੂਕੇ 'ਤੇ ਸੰਪਰਕ ਕਰੋ।''

ਜੰਗਲਾਤ ਅਧਿਕਾਰੀ ਗਿਰਝ ਨੂੰ ਇਲਾਜ ਲਈ ਆਪਣੇ ਨਾਲ ਲੈ ਗਏ ਅਤੇ ਕੁਝ ਸਮੇਂ ਤੱਕ ਉਸ ਨੂੰ ਆਪਣੀ ਨਿਗਰਾਨੀ 'ਚ ਰੱਖਣਗੇ। ਪੁਲਸ ਨੂੰ ਸ਼ੱਕ ਹੈ ਕਿ ਬ੍ਰਿਟੇਨ ਦੇ ਸੰਗਠਨ 'ਰਾਇਲ ਸੋਸਾਇਟੀ ਫਾਰ ਪ੍ਰੋਟੈਕਸ਼ਨ ਆਫ਼ ਬਰਡਸ' ਦੇ ਢਾਕਾ ਸਥਿਤ ਪੰਛੀ ਸੋਧਕਰਤਾ ਜਾਨ ਮਾਲੋਟ ਨੇ ਪੰਛੀ ਦੀ ਗਤੀਵਿਧੀ ਦੀ ਨਿਗਰਾਨੀ ਕਰਨ ਲਈ ਉਸ 'ਤੇ ਡਿਵਾਈਸ ਅਤੇ ਇਕ ਸੋਲਰ ਰੇਡੀਓ ਕਾਲਰ ਲਗਾ ਕੇ ਉਸ ਨੂੰ ਛੱਡਿਆ ਹੋਵੇਗਾ ਜੋ ਕਿ ਢਾਕਾ ਤੋਂ ਝਾਰਖੰਡ ਤੱਕ ਪਹੁੰਚਿਆ। ਅਧਿਕਾਰੀ ਨੇ ਕਿਾ ਕਿ ਇਸ ਦਾ ਬੰਗਲਾਦੇਸ਼ 'ਚ ਫੈਲੀ ਹਿੰਸਾ ਨਾਲ ਕੋਈ ਸੰਬੰਧ ਨਹੀਂ ਹੈ। ਉਨ੍ਹਾਂ ਕਿਹਾ,''ਕਿਸੇ ਗੜਬੜੀ ਦਾ ਸ਼ੱਕ ਨਹੀਂ ਹੈ ਪਰ ਜਾਂਚ ਜਾਰੀ ਹੈ।''

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News