ਵਰਿੰਦਾਵਨ ’ਚ ਰਹਿਣ ਵਾਲੀਆਂ ਵਿਧਵਾਵਾਂ ਨੇ PM ਮੋਦੀ ਨੂੰ ਭੇਜੀਆਂ 501 ਰੱਖੜੀਆਂ

Wednesday, Aug 10, 2022 - 05:04 PM (IST)

ਵਰਿੰਦਾਵਨ ’ਚ ਰਹਿਣ ਵਾਲੀਆਂ ਵਿਧਵਾਵਾਂ ਨੇ PM ਮੋਦੀ ਨੂੰ ਭੇਜੀਆਂ 501 ਰੱਖੜੀਆਂ

ਮਥੁਰਾ- ਉੱਤਰ ਪ੍ਰਦੇਸ਼ ’ਚ ਮਥੁਰਾ ਜ਼ਿਲ੍ਹੇ ਦੇ ਵਰਿੰਦਾਵਨ 'ਚ ਰਹਿਣ ਵਾਲੀਆਂ ਵਿਧਵਾਵਾਂ ਨੇ ਰੱਖੜੀ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 501 ਰੱਖੜੀਆਂ ਅਤੇ 75 ਰਾਸ਼ਟਰੀ ਝੰਡੇ ਭੇਜੇ ਹਨ। ਸੁਲਭ ਇੰਟਰਨੈਸ਼ਨਲ ਦੇ ਮੀਡੀਆ ਸਲਾਹਕਾਰ ਮਦਨ ਝਾਅ ਨੇ ਬੁੱਧਵਾਰ ਨੂੰ ਦੱਸਿਆ ਕਿ ਸੁਲਭ ਇੰਟਰਨੈਸ਼ਨਲ ਦੇ ਸੰਸਥਾਪਕ ਬਿੰਦੇਸ਼ਵਰ ਪਾਠਕ ਨੇ ਮੰਗਲਵਾਰ ਨੂੰ ਇੱਥੇ ਮਾਂ ਸ਼ਾਰਦਾ ਆਸ਼ਰਮ 'ਚ ਵਿਧਵਾਵਾਂ ਲਈ ਰੱਖੜੀ ਦਾ ਪ੍ਰੋਗਰਾਮ ਆਯੋਜਿਤ ਕੀਤਾ।

ਝਾਅ ਨੇ ਦੱਸਿਆ ਕਿ ਇਹ ਪ੍ਰੋਗਰਾਮ ਹਰ ਸਾਲ ਕਰਵਾਇਆ ਜਾਂਦਾ ਹੈ। ਝਾਅ ਨੇ ਦੱਸਿਆ ਕਿ ਇਨ੍ਹਾਂ ਰੱਖੜੀਆਂ ਨੂੰ ਸੰਸਥਾ ਦੇ ਇਕ ਨੁਮਾਇੰਦੇ ਵੱਲੋਂ ਪ੍ਰਧਾਨ ਮੰਤਰੀ ਦਫ਼ਤਰ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਰੱਖੜੀ ਵਾਲੇ ਦਿਨ ਕੁਝ ਵਿਧਵਾਵਾਂ ਰੱਖੜੀ ਬੰਨ੍ਹਣ ਲਈ ਪ੍ਰਧਾਨ ਮੰਤਰੀ ਦੀ ਰਿਹਾਇਸ਼ 'ਤੇ ਆਉਂਦੀਆਂ ਸਨ ਪਰ ਪਿਛਲੇ ਦੋ ਸਾਲਾਂ ਤੋਂ ਉਹ ਕੋਵਿਡ-19 ਮਹਾਮਾਰੀ ਕਾਰਨ ਪ੍ਰਧਾਨ ਮੰਤਰੀ ਨੂੰ ਰੱਖੜੀਆਂ ਬੰਨ੍ਹਣ ਨਹੀਂ ਜਾ ਸਕੀਆਂ।

ਝਾਅ ਮੁਤਾਬਕ ਇਸ ਵਾਰ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਗਿਆ ਹੈ ਅਤੇ ਆਗਿਆ ਮਿਲਣ ’ਤੇ ਕੁਝ ਔਰਤਾਂ ਪ੍ਰਧਾਨ ਮੰਤਰੀ ਨੂੰ ਰੱਖੜੀ ਬੰਨ੍ਹਣ ਜਾ ਸਕਦੀਆਂ ਹਨ। ਵਰਿੰਦਾਵਨ ਦੇ ਵੱਖ-ਵੱਖ ਆਸ਼ਰਮਾਂ ’ਚ ਰਹਿਣ ਵਾਲੀਆਂ ਵਿਧਵਾਵਾਂ ਨੇ ਪ੍ਰਧਾਨ ਮੰਤਰੀ ਦੀਆਂ ਤਸਵੀਰਾਂ ਵਾਲੀਆਂ ਖ਼ਾਸ ਰੱਖੜੀਆਂ ਤਿਆਰ ਕੀਤੀਆਂ ਹਨ। ਪ੍ਰਧਾਨ ਮੰਤਰੀ ਦੀਆਂ ਰੰਗੀਨ ਤਸਵੀਰਾਂ ਵਾਲੀਆਂ ਇਹ ਰੱਖੜੀਆਂ ਮਾਂ ਸ਼ਾਰਦਾ ਅਤੇ ਰਾਧਾਟਿੱਲਾ ਆਸ਼ਰਮ ’ਚ ਰਹਿਣ ਵਾਲੀਆਂ ਵਿਧਵਾਵਾਂ ਵਲੋਂ ਤਿਆਰ ਕੀਤੀਆਂ ਗਈਆਂ ਹਨ।


author

Tanu

Content Editor

Related News