ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਨੂੰ ਮਿਲਿਆ FCRA ਲਾਇਸੈਂਸ, ਵਿਦੇਸ਼ੀ ਚੰਦਾ ਮਿਲਣ ਦਾ ਰਸਤਾ ਸਾਫ਼
Saturday, Jan 25, 2025 - 12:57 PM (IST)
ਨਵੀਂ ਦਿੱਲੀ- ਕੇਂਦਰੀ ਗ੍ਰਹਿ ਮੰਤਰਾਲਾ ਨੇ ਵਰਿੰਦਾਵਨ ਦੇ ਬਾਂਕੇ ਬਿਹਾਰੀ ਮੰਦਰ ਨੂੰ ਵਿਦੇਸ਼ੀ ਯੋਗਦਾਨ (ਰੈਗੂਲੇਸ਼ਨ) ਐਕਟ ਯਾਨੀ ਐੱਫਸੀਆਰਏ ਦੇ ਅਧੀਨ ਲਾਇਸੈਂਸ ਦਿੱਤਾ ਹੈ ਤਾਂ ਕਿ ਉਹ ਵਿਦੇਸ਼ ਤੋਂ ਪੈਸੇ ਪ੍ਰਾਪਤ ਕਰ ਸਕੇ। ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਮੰਦਰ ਦਾ ਪ੍ਰਬੰਧਨ ਫਿਲਹਾਲ ਇਕ ਅਦਾਲਤ ਕਰ ਰਹੀ ਹੈ, ਜਿਸ ਨੇ ਇਕ ਪ੍ਰਬੰਧਨ ਕਮੇਟੀ ਗਠਿਤ ਕੀਤੀ ਹੈ। ਸੂਤਰਾਂ ਨੇ ਦੱਸਿਆ ਕਿ ਇਸ ਮੰਦਰ ਨੂੰ ਐੱਫਸੀਆਰਏ, 2010 ਦੇ ਅਧੀਨ ਲਾਇਸੈਂਸ ਦਿੱਤਾ ਗਿਆ ਹੈ। ਮੌਜੂਦਾ ਪ੍ਰਬੰਧਨ ਕਮੇਟੀ ਨੇ ਐੱਫਸੀਆਰਏ ਲਾਇਸੈਂਸ ਲਈ ਅਰਜ਼ੀ ਦਿੱਤੀ ਸੀ। ਇਸ ਮੰਦਰ ਦਾ ਪ੍ਰਬੰਧਨ ਪਹਿਲੇ ਪੁਜਾਰੀਆਂ ਦਾ ਇਕ ਪਰਿਵਾਰ ਕਰਦਾ ਸੀ ਅਤੇ ਇਹ ਨਿੱਜੀ ਪ੍ਰਬੰਧਨ ਦੇ ਅਧੀਨ ਸੀ।
ਇਹ ਵੀ ਪੜ੍ਹੋ : ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਕਾਰਨ ਘਰੋਂ ਬਾਹਰ ਨਿਕਲੇ ਲੋਕ
ਗ੍ਰਹਿ ਮੰਤਰਾਲਾ ਨੇ ਉੱਚਿਤ ਅਰਜ਼ੀ ਅਤੇ ਅਦਾਲਤ ਦੀ ਪ੍ਰਵਾਨਗੀ ਤੋਂ ਬਾਅਦ ਐੱਫਸੀਆਰਏ ਦੇ ਅਧੀਨ ਵਿਦੇਸ਼ੀ ਫੰਡ ਪ੍ਰਾਪਤ ਕਰਨ ਦਾ ਲਾਇਸੈਂਸ ਦਿੱਤਾ ਹੈ। ਸੂਤਰਾਂ ਨੇ ਦੱਸਿਆ ਕਿ ਅਰਜ਼ੀ ਅਨੁਸਾਰ, ਮੰਦਰ ਨੂੰ ਆਪਣੇ ਖਜ਼ਾਨੇ 'ਚ ਕਾਫ਼ੀ ਵਿਦੇਸ਼ੀ ਮੁਦਰਾ ਪ੍ਰਾਪਤ ਹੋਈ ਅਤੇ ਉਹ ਵਿਦੇਸ਼ ਤੋਂ ਦਾਨ ਸਵੀਕਾਰ ਕਰਨ ਦਾ ਇਛੁੱਕ ਹੈ। ਕਾਨੂੰਨ ਅਨੁਸਾਰ, ਵਿਦੇਸ਼ੀ ਦਾਨ ਪ੍ਰਾਪਤ ਕਰਨ ਵਾਲੇ ਸਾਰੇ ਗੈਰ-ਸਰਕਾਰੀ ਸੰਗਠਨਾਂ ਨੂੰ ਐੱਫਸੀਆਰਏ ਦੇ ਅਧੀਨ ਰਜਿਸਟਰ ਕਰਵਾਉਣਾ ਹੁੰਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8