ਗੋਆ ’ਚ ਬੰਪਰ ਵੋਟਿੰਗ, ਯੂ. ਪੀ. ’ਚ 60.44 ਅਤੇ ਉੱਤਰਾਖੰਡ ’ਚ 62.05 ਫੀਸਦੀ ਪੋਲਿੰਗ

Monday, Feb 14, 2022 - 01:37 PM (IST)

ਨਵੀਂ ਦਿੱਲੀ– ਦੇਸ਼ ਦੇ 5 ਸੂਬਿਆੰ 'ਚ ਵਿਧਾਨ ਸਭਾ ਚੋਣਾਂ ਹੋ ਰਹੀਆਂ ਹਨ। ਇਸ ਦੌਰਾਨ ਸੋਮਵਾਰ ਨੂੰ ਉੱਤਰ ਪ੍ਰਦੇਸ਼, ਉੱਤਰਾਖੰਡ ਅਤੇ ਗੋਆ ’ਚ ਵੋਟਾਂ ਪਾਈਆਂ ਗਈਆਂ। ਉੱਤਰ ਪ੍ਰਦੇਸ਼ ’ਚ ਜਿਥੇ ਦੂਜੇ ਪੜਾਅ ਦੀਆਂ ਵੋਟਾਂ ਪਈਆਂ, ਤਾਂ ਉਥੇ ਉੱਤਰਾਖੰਡ ਅਤੇ ਗੋਆ ’ਚ ਸਾਰੀਆਂ ਸੀਟਾਂ ਲਈ ਵੋਟਿੰਗ ਹੋਈ। ਮਿਲੀ ਸੂਚਨਾ ਅਨੁਸਾਰ ਗੋਆ ਵਿਧਾਨ ਸਭਾ ਚੋਣਾਂ ਲਈ ਬੰਪਰ ਵੋਟਿੰਗ ਹੋਈ ਹੈ। ਇਥੇ ਸ਼ਾਮ 5 ਵਜੇ ਤੱਕ 75 ਫੀਸਦੀ ਪੋਲਿੰਗ ਦਰਜ ਕੀਤੀ ਗਈ। ਉੱਧਰ ਉੱਤਰ ਪ੍ਰਦੇਸ਼ ’ਚ ਸ਼ਾਮ 5 ਵਜੇ ਤੱਕ 60.44 ਅਤੇ ਉੱਤਰਾਖੰਡ ’ਚ 62.05 ਫੀਸਦੀ ਵੋਟਿੰਗ ਹੋਈ। ਉੱਤਰਾਖੰਡ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੋਲਿੰਗ ’ਚ ਸਾਬਕਾ ਸੀ. ਐੱਮ. ਹਰੀਸ਼ ਰਾਵਤ ਅਤੇ ਮੌਜੂਦਾ ਸੀ. ਐੱਮ. ਪੁਸ਼ਕਰ ਸਿੰਘ ਧਾਮੀ ਸਮੇਤ ਕਈ ਮਹਾਰਥੀਆਂ ਦਾ ਵੱਕਾਰ ਦਾਅ ’ਤੇ ਹੈ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ ਚੋਣਾਂ : ਦੂਜੇ ਪੜਾਅ ਲਈ 9 ਜ਼ਿਲ੍ਹਿਆਂ ਦੀਆਂ 55 ਸੀਟਾਂ 'ਤੇ ਹੋ ਰਹੀ ਹੈ ਵੋਟਿੰਗ

ਈ. ਵੀ. ਐੱਮ. ’ਚ ਇਨ੍ਹਾਂ ਦੀ ਸਿਆਸੀ ਕਿਸਮਤ ਬੰਦ ਹੋ ਚੁੱਕੀ ਹੈ। ਹੁਣ 10 ਮਾਰਚ ਨੂੰ ਫੈਸਲਾ ਹੋਵੇਗਾ ਕਿ ਸੂਬੇ ਦੇ ਵੋਟਰਾਂ ਨੇ ਕਿਸ ਨੂੰ ਸਿਰ-ਅੱਖਾਂ ’ਤੇ ਬਿਠਾਇਆ ਹੈ ਅਤੇ ਕਿਸ ਨੂੰ ਲਾਹਿਆ ਹੈ। ਉੱਤਰਾਖੰਡ ’ਚ ਪੌੜੀ ਜ਼ਿਲੇ ਦੇ ਕੋਟਦੁਆਰ ਵਿਧਾਨ ਸਭਾ ਖੇਤਰ ’ਚ 100 ਸਾਲਾ ਵਿਸ਼ਵੇਸ਼ਵਰੀ ਦੇਵੀ ਨੌਡਿਆਲ ਨੇ ਆਪਣੇ ਦੋਹਤੇ-ਪੋਤਿਆਂ ਦੇ ਨਾਲ ਵੋਟ ਪਾਈ। ਉੱਧਰ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਦੂਜੇ ਪੜਾਅ ’ਚ 9 ਜ਼ਿਲਿਆਂ ਦੀਆਂ 55 ਵਿਧਾਨ ਸਭਾ ਸੀਟਾਂ ਲਈ ਪੋਲਿੰਗ ਹੋਈ। ਦੂਜੇ ਪੜਾਅ ’ਚ ਸੂਬੇ ਦੇ 9 ਜ਼ਿਲਿਆਂ ਸਹਾਰਨਪੁਰ, ਬਿਜਨੌਰ, ਮੁਰਾਦਾਬਾਦ, ਸੰਭਲ, ਰਾਮਪੁਰ, ਅਮਰੋਹਾ, ਬਦਾਯੂੰ, ਬਰੇਲੀ ਅਤੇ ਸ਼ਾਹਜਹਾਂਪੁਰ ਦੀਆਂ 55 ਸੀਟਾਂ ’ਤੇ 586 ਉਮੀਦਵਾਰ ਚੋਣ ਮੈਦਾਨ ’ਚ ਹਨ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News