ਦਿੱਲੀ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਚੌਕਸ EC ਨੇ ਕੀਤੇ ਪੁਖਤਾ ਪ੍ਰਬੰਧ, ਭਲਕੇ ਵੋਟਾਂ

02/07/2020 8:08:43 PM

ਨਵੀਂ ਦਿੱਲੀ —  ਦਿੱਲੀ ਵਿਧਾਨ ਸਭਾ ਦੇ ਸ਼ਨੀਵਾਰ ਨੂੰ ਹੋਣ ਵਾਲੀ ਵੋਟਿੰਗ ਨੂੰ ਸ਼ਾਂਤੀਪੂਰਣ ਅਤੇ ਨਿਰਪੱਖ ਢੰਗ ਨਾਲ ਸੰਪਨ ਕਰਵਾਉਣ ਲਈ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਵੋਟਿੰਗ ਸ਼ਨੀਵਾਰ ਨੂੰ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਤਕ ਚੱਲੇਗੀ। ਵੋਟਾਂ ਦੀ ਗਿਣਤੀ 11 ਫਰਵਰੀ ਨੂੰ ਹੋਵੇਗੀ। ਦਿੱਲੀ ਦੇ ਮੁੱਖ ਚੋਣ ਅਧਿਕਾਰੀ ਰਣਬੀਰ ਸਿੰਘ ਮੁਤਾਬਕ ਵੋਟਿੰਗ ਨਿਰਪੱਖ ਅਤੇ ਸ਼ਾਂਤੀਪੂਰਣ ਢੰਗ ਨਾਲ ਕਰਵਾਉਣ ਲਈ ਸੁਰੱਖਿਆ ਨਾਲ ਮੌਜੂਦਾ ਗਿਣਤੀ 'ਚ ਕਰਮਚਾਰੀਆਂ ਨੂੰ ਤਾਇਨਾਤ ਕੀਤੇ ਜਾਣ ਦੇ ਪ੍ਰਬੰਧ ਕੀਤੇ ਗਏ ਹਨ।

ਸਿੰਘ ਮੁਤਾਬਕ ਵੋਟਿੰਗ ਨਿਰਪੱਖ ਢੰਗ ਨਾਲ ਸੰਪਨ ਕਰਵਾਉਣ ਲਈ 1000024 ਕਰਮਚਾਰੀ ਚੋਣ ਡਿਊਟੀ 'ਤੇ ਤਾਇਨਾਤ ਕੀਤੇ ਗਏ ਹਨ। ਸੁਰੱਖਿਆ ਪ੍ਰਬੰਧਾਂ ਦੇ ਸਬੰਧ 'ਚ ਸਿੰਘ ਨੇ ਕਿਹਾ ਕਿ ਦਿੱਲੀ ਪੁਲਸ ਦੇ 38 ਹਜ਼ਾਰ 874 ਅਤੇ ਹੋਮ ਗਾਰਡ ਦੇ 19 ਹਜ਼ਾਰ ਜਵਾਨ ਤਾਇਨਾਤ ਕੀਤੇ ਜਾਣਗੇ। ਇਸ ਤੋਂ ਇਲਾਵਾ ਵੱਡੀ ਗਿਣਤੀ 'ਚ ਨੀਮ ਫੌਜੀ ਬਲਾਂ ਦੀ ਤਾਇਨਾਤੀ ਵੀ ਕੀਤੀ ਜਾਵੇਗੀ। ਦਿੱਲੀ ਚੋਣ ਅਧਿਕਾਰੀ ਦਫਤਰ ਤੋਂ ਪ੍ਰਾਪਤ ਅੰਕੜੇ ਮੁਤਾਬਕ ਰਾਜਧਾਨੀ ਦੀ ਕੁਲ ਗਿਣਤੀ 2 ਕਰੋੜ 14 ਲੱਖ ਤਿੰਨ ਹਜ਼ਾਰ 868 ਹੈ।  ਇਨ੍ਹਾਂ 'ਚ ਪੁਰਸ਼ਾਂ ਦੀ ਗਿਣਤੀ 1 ਕਰੋੜ 78 ਲੱਖ ਤਿੰਨ ਹਜ਼ਾਰ 804 ਅਤੇ ਔਰਤਾਂ ਦੀ 73 ਲੱਖ 59 ਹਜ਼ਾਰ 882 ਹੈ।

ਕਰੀਬ ਢੇਡ ਕਰੋੜ ਵੋਟਰ ਤੈਅ ਕਰਨਗੇ ਦਿੱਲੀ ਦਾ ਫੈਸਲਾ
ਇਸ ਬਾਰ ਕੁਲ 1 ਕਰੋੜ 47 ਲੱਖ 86 ਹਜ਼ਾਰ 382 ਵੋਟਰ ਹਨ ਜਿਨ੍ਹਾਂ 'ਚ 132 ਵੋਟਰ 100 ਜਾਂ ਇਸ ਤੋਂ ਜ਼ਿਆਦਾ ਉਮਰ ਦੇ ਹਨ। ਵਧ ਉਮਰ ਦੇ ਵੋਟਰਾਂ ਨੂੰ 'ਵੀ.ਆਈ.ਪੀ. ਵੋਟਰ ਦੇ ਰੂਪ 'ਚ ਵੋਟ ਪਾਉਣ ਦੀ ਸੁਵਿਧਾ ਮੁਹੱਈਆ ਕਰਵਾਈ ਜਾਵੇਗੀ। ਵਧ ਉਮਰ ਦੇ ਵੋਟਰਾਂ 'ਚ ਪੁਰਸ਼ 68 ਅਤੇ ਔਰਤ ਵੋਟਰ 64 ਹੈ।

ਅਪਾਹਜਾਂ ਲਈ ਖਾਸ ਪ੍ਰਬੰਧ
ਅਪਾਹਜ ਵੋਟਰਾਂ ਨੂੰ ਵੋਟ ਦੀ ਸੁਵਿਧਾ ਲਈ 9 ਹਜ਼ਾਰ 997 ਵਲੰਟੀਅਰ ਤਾਇਨਾਤ ਕੀਤੇ ਜਾਣਗੇ। ਕੁਲ ਵੋਟਰਾਂ 'ਚ 18 ਤੋਂ 25 ਸਾਲ ਦੇ 17 ਲੱਖ 34 ਹਜ਼ਾਰ 565 ਵੋਟਰ ਹਨ ਜਿਨ੍ਹਾਂ 'ਚ ਪੁਰਸ਼ 10 ਲੱਖ 823, ਮਹਿਲਾ 7 ਲੱਖ 33 ਹਜ਼ਾਰ 514 ਅਤੇ ਹੋਰ 228 ਹਨ। 25 ਤੋਂ 40 ਸਾਲ ਉਮਰ ਵਰਗ 'ਚ ਹੋਰ ਵੋਟਰ 418 ਹਨ। 40 ਤੋਂ 60 ਵਰਗ ਉਮਰ ਦੇ 49 ਲੱਖ 62 ਹਜ਼ਾਰ 823 ਵੋਟਰਾਂ 'ਚ 27 ਲੱਖ 28 ਹਜ਼ਾਰ 303 ਪੁਰਸ਼ ਅਤੇ 22 ਲੱਖ 34 ਹਜ਼ਾਰ 342 ਮਹਿਲਾ ਵੋਟਰ ਹਨ ਜਦਕਿ ਹੋਰ 178 ਹਨ।


Inder Prajapati

Content Editor

Related News