ਜ਼ਿਮਨੀ ਚੋਣਾਂ: ਜਲੰਧਰ ਪੱਛਮੀ ਸਮੇਤ 13 ਸੀਟਾਂ ''ਤੇ ਸ਼ੁਰੂ ਹੋਈ ਵੋਟਿੰਗ, ਵੋਟਰ ਲਿਖਣਗੇ ਉਮੀਦਵਾਰਾਂ ਦੀ ਕਿਸਮਤ

Wednesday, Jul 10, 2024 - 07:14 AM (IST)

ਜ਼ਿਮਨੀ ਚੋਣਾਂ: ਜਲੰਧਰ ਪੱਛਮੀ ਸਮੇਤ 13 ਸੀਟਾਂ ''ਤੇ ਸ਼ੁਰੂ ਹੋਈ ਵੋਟਿੰਗ, ਵੋਟਰ ਲਿਖਣਗੇ ਉਮੀਦਵਾਰਾਂ ਦੀ ਕਿਸਮਤ

ਨਵੀਂ ਦਿੱਲੀ (ਏਜੰਸੀਆਂ)- ਦੇਸ਼ ’ਚ ਲੋਕ ਸਭਾ ਦੀਆਂ ਚੋਣਾਂ ਦਾ ਕੰਮ ਮੁਕੰਮਲ ਹੋਣ ਤੋਂ ਬਾਅਦ ਇਕ ਵਾਰ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲਾ ਐੱਨ. ਡੀ. ਏ. ਤੇ ਰਾਹੁਲ ਗਾਂਧੀ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ ਆਹਮੋ-ਸਾਹਮਣੇ ਹੈ। ਦੇ 7 ਸੂਬਿਆਂ ਦੀਆਂ 13 ਵਿਧਾਨ ਸਭਾ ਸੀਟਾਂ ’ਤੇ ਉਪ ਚੋਣਾਂ ਹੋਣੀਆਂ ਹਨ। ਇਨ੍ਹਾਂ ਉਪ ਚੋਣਾਂ ’ਚ ਮੋਦੀ ਮੈਜਿਕ ਚੱਲੇਗਾ ਜਾਂ ਰਾਹੁਲ ਦਾ ਰੱਥ ਦੌੜੇਗਾ, ਸਬੰਧੀ ਪਤਾ 13 ਨੂੰ ਲੱਗੇਗਾ।

ਜਿਨ੍ਹਾਂ ਸੀਟਾਂ ’ਤੇ ਉਪ ਚੋਣਾਂ ਹੋਣੀਆਂ ਹਨ, ਉਨ੍ਹਾਂ ’ਚੋਂ ਕੁਝ ਸੀਟਾਂ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਤੋਂ ਬਾਅਦ ਖਾਲੀ ਹੋ ਗਈਆਂ ਹਨ, ਜਦਕਿ ਕਈ ਥਾਵਾਂ ’ਤੇ ਵਿਧਾਇਕਾਂ ਦੀ ਮੌਤ ਜਾਂ ਉਨ੍ਹਾਂ ਵਲੋਂ ਅਸਤੀਫੇ ਦੇਣ ਕਾਰਨ ਸੀਟਾਂ ਖਾਲੀ ਹੋਣ ਕਾਰਨ ਉਪ ਚੋਣਾਂ ਹੋ ਰਹੀਆਂ ਹਨ। 

ਕਿਸ ਸੂਬੇ ’ਚ ਕਿੰਨੀਆਂ ਸੀਟਾਂ ’ਤੇ ਹੋ ਰਹੀ ਹੈ ਉਪ ਚੋਣ?

ਬੁੱਧਵਾਰ ਬਿਹਾਰ ਦੀ 1, ਪੱਛਮੀ ਬੰਗਾਲ ਦੀਆਂ 4, ਤਾਮਿਲਨਾਡੂ ਦੀ 1, ਮੱਧ ਪ੍ਰਦੇਸ਼ ਦੀ 1, ਉੱਤਰਾਖੰਡ ਦੀਆਂ 2, ਪੰਜਾਬ ’ਚ ਜਲੰਧਰ ਪੱਛਮੀ ਦੀ 1 ਤੇ ਹਿਮਾਚਲ ਦੀਆਂ 3 ਸੀਟਾਂ ਲਈ ਵੋਟਿੰਗ ਹੋਵੇਗੀ। ਇਨ੍ਹਾਂ ਉਪ ਚੋਣਾਂ ਲਈ ਨੋਟੀਫਿਕੇਸ਼ਨ 14 ਜੂਨ ਨੂੰ ਜਾਰੀ ਕੀਤਾ ਗਿਆ ਸੀ। ਨਾਮਜ਼ਦਗੀਆਂ ਦੀ ਆਖਰੀ ਮਿਤੀ 21 ਜੂਨ ਸੀ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 26 ਜੂਨ ਰੱਖੀ ਗਈ ਸੀ।

ਪੱਛਮੀ ਬੰਗਾਲ ’ਚ ਭਾਜਪਾ ਬਨਾਮ ਟੀ. ਐੱਮ. ਸੀ

ਪੱਛਮੀ ਬੰਗਾਲ ’ਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਭਾਜਪਾ ਦੀ ਹਾਰ ਪਿੱਛੋਂ ਪਾਰਟੀ ਕਿਸੇ ਵੀ ਹਾਲਤ ’ਚ ਉਪ ਚੋਣਾਂ ਦੌਰਾਨ ਚੰਗਾ ਪ੍ਰਦਰਸ਼ਨ ਕਰਨਾ ਚਾਹੁੰਦੀ ਹੈ।

ਸੂਬੇ ’ਚ 4 ਸੀਟਾਂ ਮਾਨਿਕਤਲਾ, ਰਾਏਗੰਜ, ਰਾਨਾਘਾਟ ਦੱਖਣੀ ਤੇ ਬਗਦਾਹ ਵਿਖੇ ਉਪ ਚੋਣਾਂ ਹੋ ਰਹੀਆਂ ਹਨ। ਇਨ੍ਹਾਂ ’ਚੋਂ 3 ਭਾਜਪਾ ਵਿਧਾਇਕ ਸੱਤਾਧਾਰੀ ਟੀ. ਐੱਮ. ਸੀ.’ਚ ਸ਼ਾਮਲ ਹੋ ਗਏ ਸਨ, ਜਦਕਿ ਮਾਨਿਕਤਲਾ ਸੀਟ ਟੀ. ਐੱਮ. ਸੀ. ਦੇ ਵਿਧਾਇਕ ਦੀ ਮੌਤ ਕਾਰਨ ਖਾਲੀ ਹੋ ਗਈ ਹੈ।

ਬਿਹਾਰ ’ਚ ਐੱਨ. ਡੀ. ਏ ਬਨਾਮ ‘ਇੰਡੀਆ’

ਬਿਹਾਰ ’ਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਐੱਨ. ਡੀ. ਏ. ਸ਼ਾਨਦਾਰ ਜਿੱਤ ਤੋਂ ਬਾਅਦ ਇਕ ਵਾਰ ਫਿਰ ਚੋਣ ਮੈਦਾਨ ’ਚ ਹੈ। ਰੂਪੌਲੀ ਵਿਧਾਨ ਸਭਾ ਸੀਟ ’ਤੇ ਹੋਣ ਵਾਲੀ ਉਪ ਚੋਣ ਨੂੰ ਲੈ ਕੇ ਉਤਸ਼ਾਹ ਤੇਜ਼ ਹੋ ਗਿਆ ਹੈ। ਜਨਤਾ ਦਲ (ਯੂ) ਤੇ ਰਾਸ਼ਟਰੀ ਜਨਤਾ ਦਲ ਚੋਣ ਮੈਦਾਨ ’ਚ ਆਹਮੋ-ਸਾਹਮਣੇ ਹਨ। ਜਨਤਾ ਦਲ (ਯੂ) ਨੇ ਰੂਪੌਲੀ ਸੀਟ ਤੋਂ ਕਲਾਧਰ ਮੰਡਲ ਨੂੰ ਆਪਣਾ ਉਮੀਦਵਾਰ ਬਣਾਇਆ ਹੈ, ਜਦੋਂ ਕਿ ਰਾਸ਼ਟਰੀ ਜਨਤਾ ਦਲ ਨੇ ਇਕ ਵਾਰ ਫਿਰ ਸੀਮਾ ਭਾਰਤੀ ’ਤੇ ਭਰੋਸਾ ਜਤਾਉਂਦਿਆਂ ਉਨ੍ਹਾਂ ਨੂੰ ਖ਼ੜਾ ਕੀਤਾ ਹੈ।

ਮੱਧ ਪ੍ਰਦੇਸ਼ ਦੇ ਅਮਰਵਾੜਾ ’ਤੇ ਭਾਜਪਾ ਦੀ ਨਜ਼ਰ

ਉਪ ਚੋਣਾਂ ਦੀ ਇਸ ਸੂਚੀ ’ਚ ਮੱਧ ਪ੍ਰਦੇਸ਼ ਦਾ ਨਾਂ ਵੀ ਹੈ। ਇਹ ਸਿਰਫ਼ ਉਪ ਚੋਣ ਨਹੀਂ ਸਗੋਂ ਭਾਜਪਾ ਤੇ ਕਾਂਗਰਸ ਲਈ ਇਜ਼ਤ ਦਾ ਸਵਾਲ ਬਣ ਗਈ ਹੈ। ਛਿੰਦਵਾੜਾ ਲੋਕ ਸਭਾ ਸੀਟ ਜਿੱਤਣ ਪਿੱਛੋਂ ਭਾਜਪਾ ਇਸ ਵਿਧਾਨ ਸਭਾ ਸੀਟ ਨੂੰ ਵੀ ਜਿੱਤਣਾ ਚਾਹੁੰਦੀ ਹੈ, ਜਦਕਿ ਕਾਂਗਰਸ ਤੇ ਕਮਲਨਾਥ ਲੋਕ ਸਭਾ ਚੋਣਾਂ ਦੀ ਹਾਰ ਦਾ ਬਦਲਾ ਲੈਣ ਦੇ ਮੂਡ ’ਚ ਹਨ। ਅਮਰਵਾੜਾ ’ਚ ਮੁੱਖ ਮੁਕਾਬਲਾ ਭਾਜਪਾ ਦੇ ਉਮੀਦਵਾਰ ਕਮਲੇਸ਼ ਸ਼ਾਹ ਅਤੇ ਕਾਂਗਰਸ ਦੇ ਉਮੀਦਵਾਰ ਧੀਰੇਨ ਸ਼ਾਹ ਵਿਚਾਲੇ ਹੈ।


author

Anmol Tagra

Content Editor

Related News