ਤੇਲੰਗਾਨਾ ''ਚ ਵੋਟਰ ਲਿਸਟ ਨੂੰ ਲੈ ਕੇ ਕਾਂਗਰਸ ਨੇ ਚੁੱਕੇ ਸਵਾਲ, ਕਿਹਾ-70 ਲੱਖ ਦਾ ਨਾਂ ਗਲਤ
Sunday, Sep 16, 2018 - 06:13 PM (IST)

ਨਵੀਂ ਦਿੱਲੀ—ਰਾਜ ਚੋਣ ਕਮਿਸ਼ਨ ਵੱਲੋਂ 10 ਸਤੰਬਰ ਨੂੰ ਜਾਰੀ ਤੇਲੰਗਾਨਾ ਦੀ ਮਤਦਾਤਾ ਸੂਚੀ ਦੇ ਡਰਾਫਟ 'ਤੇ ਸਵਾਲ ਚੁੱਕਦੇ ਹੋਏ ਕਾਂਗਰਸ ਨੇ ਵੋਟਰ ਲਿਸਟ ਠੀਕ ਹੋਣ ਤੱਕ ਚੋਣਾਂ ਨਾ ਕਰਵਾਉਣ ਦੀ ਮੰਗ ਕੀਤੀ ਹੈ ਅਤੇ ਦੋਸ਼ ਲਗਾਇਆ ਹੈ ਕਿ ਇਸ ਵੋਟਰ ਲਿਸਟ 'ਚ ਲਗਭਗ 70 ਲੱਖ ਨਾਂ ਗਲਤ ਹਨ। ਕਾਂਗਰਸ ਬੁਲਾਰੇ ਅਭਿਸ਼ੇਕ ਮਨੁ ਸਿੰਘਵੀ ਨੇ ਦੋਸ਼ ਲਗਾਇਆ ਕਿ 10 ਸਤੰਬਰ ਨੂੰ ਜਾਰੀ ਤੇਲੰਗਾਨਾ ਦੀ ਮਤਦਾਤਾ ਸੂਚੀ ਦੇ ਡ੍ਰਾਫਟ ਕਾਂਗਰਸ ਦੇ ਸੋਧ 'ਚ ਲਗਭਗ 70 ਲੱਖ ਨਾਂ ਤਿੰਨ ਖੰਡਾਂ 'ਚ ਗਲਤ ਪਾਏ ਗਏ ਹਨ। ਜਿਸ 'ਚ ਲਗਭਗ 48 ਲੱਖ ਵੋਟਰ ਅਜਿਹੇ ਪਾਏ ਗਏ ਹਨ, ਜਿਨ੍ਹਾਂ ਦੇ ਨਾਂ/ਫੋਟੋ ਆਦਿ ਇਕ ਤੋਂ ਜ਼ਿਆਦਾ ਹੈ। ਜਿਨ੍ਹਾਂ ਦੇ ਨਾਂ/ਫੋਟੋ ਆਦਿ ਇਕ ਤੋਂ ਜ਼ਿਆਦਾ ਜਗ੍ਹਾ ਹੈ, ਉਨ੍ਹਾਂ ਲਈ ਕਿਹਾ ਗਿਆ ਹੈ ਕਿ ਇਹ ਲੋਕ ਆਂਧਰਾ ਪ੍ਰਦੇਸ਼ ਚਲੇ ਗਏ ਹਨ ਪਰ ਆਂਧਰਾ ਪ੍ਰਦੇਸ਼ ਦੀ ਸੂਚੀ 'ਚ ਵੀ 17 ਲੱਖ ਨਾਂ ਗਾਇਬ ਸਨ। ਕੁਝ ਮਤਦਾਤਾ ਅਜਿਹੇ ਹਨ, ਜਿਨ੍ਹਾਂ ਦੇ ਨਾਂ ਤੇਲੰਗਾਨਾ ਅਤੇ ਆਂਧਰਾ ਪ੍ਰਦੇਸ਼ ਦੀ ਲਿਸਟ 'ਚ ਹੈ। ਸਿੰਘਵੀ ਨੇ ਕਿਹਾ ਕਿ ਸਵਤੰਤਰ ਅਤੇ ਨਿਰਪੱਖ ਚੋਣਾਂ ਲੋਕਤੰਤਰ ਦੀ ਆਧਾਰਹੀਣ ਹੈ, ਇਸ ਤਰ੍ਹਾਂ ਦੀ ਗੜਬੜੀ ਸੰਵਿਧਾਨਿਕ ਢਾਂਚੇ 'ਤੇ ਵੱਡਾ ਝਟਕਾ ਹੈ। ਉਨ੍ਹਾਂ ਨੇ ਕਿਹਾ ਕਿ 10 ਸਤੰਬਰ ਨੂੰ ਵੋਟਰ ਲਿਸਟ ਜਾਰੀ ਕਰਕੇ ਸੁਧਾਰ ਲਈ 4 ਹਫਤੇ ਦਿੱਤੇ ਗਏ ਹਨ ਜਦਕਿ ਇਸ ਲਈ 4 ਮਹੀਨੇ ਦਾ ਸਮਾਂ ਲੱਗਦਾ ਹੈ, ਕੀ ਇਸ ਲਈ ਵਿਧਾਨਸਭਾ ਅਚਾਨਕ ਭੰਗ ਕੀਤੀ ਗਈ?
ਕਾਂਗਰਸ ਬੁਲਾਰੇ ਨੇ ਮੰਗ ਕੀਤੀ ਕਿ ਪਾਰਦਰਸ਼ੀ ਤਰੀਕੇ ਨਾਲ ਵੋਟਰ ਲਿਸਟ ਬਣਨੀ ਚਾਹੀਦੀ ਹੈ ਅਤੇ ਜਦੋਂ ਤੱਕ ਸੁਧਾਰ ਨਹੀਂ ਹੁੰਦਾ ਉਦੋਂ ਤੱਕ ਚੋਣਾਂ ਨਹੀਂ ਹੋਣੀਆਂ ਚਾਹੀਦੀਆਂ। ਗੜਬੜੀ ਲਈ ਜ਼ਿੰਮੇਦਾਰ ਤੈਅ ਕਰਨ ਦੀ ਮੰਗ ਕੀਤੀ ਹੈ। ਰਾਜ ਚੋਣ ਕਮਿਸ਼ਨ ਨੇ 10 ਸਤੰਬਰ ਨੂੰ ਮਤਦਾਤਾ ਸੂਚੀ ਦਾ ਡਰਾਫਟ ਜਾਰੀ ਕੀਤਾ ਹੈ ਅਤੇ ਸੂਚੀ 'ਚ ਦਾਅਵਾ ਜਾਂ ਇਤਰਾਜ਼ ਨੂੰ ਜਾਂਚਣ ਲਈ 4 ਅਕਤੂਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਜਿਸ ਦੇ ਬਾਅਦ ਤੋਂ ਹੀ ਡਾਟਾਬੇਸ ਨੂੰ ਅਪਡੇਟ ਅਤੇ ਸਪਲੀਮੈਂਟ ਸੂਚੀ ਦਾ ਪ੍ਰਕਾਸ਼ਨ 7 ਅਕਤੂਬਰ ਤੋਂ ਪਹਿਲਾਂ ਪੂਰਾ ਹੋਣਾ ਹੈ ਅਤੇ ਇਸ ਦੇ ਅਗਲੇ ਹੀ ਦਿਨ 8 ਅਕਤੂਬਰ ਨੂੰ ਅੰਤਿਮ ਮਤਦਾਤਾ ਸੂਚੀ ਜਾਰੀ ਕੀਤੀ ਜਾਣੀ ਹੈ।