ਵੋਟਰ ਆਈ.ਡੀ. ਅੱਤਵਾਦੀਆਂ ਦੇ ਹਥਿਆਰ ਆਈ.ਈ.ਡੀ. ਨਾਲੋਂ ਕਈ ਗੁਨਾ ਮਜ਼ਬੂਤ : ਮੋਦੀ

04/23/2019 11:31:23 AM

ਅਹਿਮਦਾਬਾਦ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਇੱਥੇ ਆਪਣੇ ਗ੍ਰਹਿ ਰਾਜ ਗੁਜਰਾਤ ਦੇ ਅਹਿਮਦਾਬਾਦ 'ਚ ਵੋਟਿੰਗ ਕਰਨ ਤੋਂ ਬਾਅਦ ਕਿਹਾ ਕਿ ਲੋਕਤੰਤਰ ਦੇ ਹਥਿਆਰ ਵੋਟਰ ਪਛਾਣ ਪੱਤਰ ਯਾਨੀ ਵੋਟਰ ਆਈ.ਡੀ. ਦੀ ਤਾਕਤ ਅੱਤਵਾਦੀਆਂ ਦੇ ਹਥਿਆਰ ਦੇ ਤੌਰ 'ਤੇ ਇਸਤੇਮਾਲ ਹੋਣ ਵਾਲੇ ਆਈ.ਈ.ਡੀ. (ਵਿਸਫੋਟਕ ਤੋਂ ਬਣੇ ਬੰਬ) ਤੋਂ ਕਈ ਗੁਨਾ ਵਧ ਹੈ। ਮੋਦੀ ਨੇ ਗਾਂਧੀਨਗਰ ਲੋਕ ਸਭਾ ਖੇਤਰ ਦੇ ਅਧੀਨ ਆਉਣ ਵਾਲੇ ਅਹਿਮਦਾਬਾਦ ਦੇ ਰਾਣਿਪ 'ਚ ਨਿਸ਼ਾਨ ਸਕੂਲ ਦੇ ਬੂਥ 'ਤੇ ਵੋਟਿੰਗ ਕੀਤੀ। ਉਨ੍ਹਾਂ ਦੇ ਸਵਾਗਤ ਲਈ ਸਥਾਨਕ ਭਾਜਪਾ ਉਮੀਦਵਾਰ ਅਤੇ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਖੁਦ ਮੌਜੂਦ ਸਨ। ਮੋਦੀ ਦੀ ਇਕ ਝਲਕ ਪਾਉਣ ਲਈ ਵੋਟਿੰਗ ਕੇਂਦਰ ਦੇ ਬਾਹਰ ਲੋਕਾਂ ਦੀ ਭਾਰੀ ਭੀੜ ਜਮ੍ਹਾ ਹੋ ਗਈ ਸੀ। ਵੋਟਿੰਗ ਤੋਂ ਪਹਿਲਾਂ ਮੋਦੀ ਨੇ ਗਾਂਧੀਨਗਰ ਦੇ ਰਾਏਸਨ 'ਚ ਉਨ੍ਹਾਂ ਦੇ ਛੋਟੇ ਭਰਾ ਪੰਕਜ ਮੋਦੀ ਨਾਲ ਰਹਿਣ ਵਾਲੀ ਲਗਭਗ 90 ਸਾਲਾ ਮਾਂ ਹੀਰਾ ਬੇਨ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਆਸ਼ੀਰਵਾਦ ਵੀ ਲਿਆ।

ਮੋਦੀ ਨੇ ਵੋਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੁਨੀਆ ਭਰ ਦੇ ਲੋਕਤੰਤਰ ਨੂੰ ਮਜ਼ਬੂਤੀ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਕ ਪਾਸੇ ਅੱਤਵਾਦੀ ਆਈ.ਈ.ਡੀ. ਨੂੰ ਆਪਣਾ ਹਥਿਆਰ ਮੰਨਦੇ ਹਨ ਤਾਂ ਉੱਥੇ ਹੀ ਵੋਟਰ ਆਈ.ਡੀ. ਲੋਕਤੰਤਰ ਦਾ ਹਥਿਆਰ ਹੈ ਅਤੇ ਇਹ ਆਈ.ਈ.ਡੀ. ਦੀ ਤੁਲਨਾ 'ਚ ਕਈ ਗੁਨਾ ਮਜ਼ਬੂਤ ਹੈ। ਉਨ੍ਹਾਂ ਨੇ ਕਿਹਾ ਕਿ ਆਪਣੇ ਗ੍ਰਹਿ ਪ੍ਰਦੇਸ਼ 'ਚ ਵੋਟ ਕਰਨ ਦਾ ਮੌਕਾ ਮਿਲਣ ਨਾਲ ਉਹ ਬਹੁਤ ਖੁਸ਼ ਹਨ। ਵੋਟਿੰਗ ਕਰਨ ਤੋਂ ਬਾਅਦ ਉਨ੍ਹਾਂ ਨੂੰ ਉਂਝ ਹੀ ਪਵਿੱਤਰ ਆਨੰਦ ਮਹਿਸੂਸ ਹੋ ਰਿਹਾ ਹੈ, ਜਿਵੇਂ ਕੁੰਭ 'ਚ ਇਸ਼ਨਾਨ ਕਰਨ ਨਾ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤੀ ਵੋਟਰ ਦੀ ਹੁਸ਼ਿਆਰੀ ਅਤੇ ਦੁੱਧ ਨੂੰ ਪਾਣੀ ਤੋਂ ਵੱਖ ਕਰ ਦੇਣ ਵਰਗੀ ਬੁੱਧੀਮਤਾ ਦਾ ਦੁਨੀਆ ਭਰ ਦੇ ਲੋਕ ਅਧਿਐਨ ਕਰਦੇ ਹਨ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਸ ਨੂੰ ਵੋਟ ਕਰਨਾ ਹੈ ਅਤੇ ਕਿਸ ਨੂੰ ਨਹੀਂ।


DIsha

Content Editor

Related News