ਰਾਹੁਲ ਗਾਂਧੀ ਦੀ ਪੰਜਾਬ ਵਾਸੀਆਂ ਨੂੰ ਅਪੀਲ- ਨਿਡਰ ਹੋ ਕੇ ਜਵਾਬ ਦੇਣ ਵਾਲਿਆਂ ਨੂੰ ਦਿਓ ਵੋਟ

Sunday, Feb 20, 2022 - 10:24 AM (IST)

ਰਾਹੁਲ ਗਾਂਧੀ ਦੀ ਪੰਜਾਬ ਵਾਸੀਆਂ ਨੂੰ ਅਪੀਲ- ਨਿਡਰ ਹੋ ਕੇ ਜਵਾਬ ਦੇਣ ਵਾਲਿਆਂ ਨੂੰ ਦਿਓ ਵੋਟ

ਨਵੀਂ ਦਿੱਲੀ (ਭਾਸ਼ਾ)- ਪੰਜਾਬ ਵਿਧਾਨ ਸਭਾ ਚੋਣਾਂ ਲਈ ਐਤਵਾਰ ਨੂੰ ਜਾਰੀ ਵੋਟਿੰਗ ਦਰਮਿਆਨ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸੂਬੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦਾ ਸਾਥ ਦੇਣ ਅਤੇ ਬਿਨਾਂ ਡਰੇ ਜਵਾਬ ਦੇਣ ਵਾਲੇ ਉਮੀਦਵਾਰ ਨੂੰ ਆਪਣਾ ਵੋਟ ਦੇਣ। ਰਾਹੁਲ ਨੇ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਤੀਜੇ ਪੜਾਅ ਲਈ ਜਾਰੀ ਵੋਟਿੰਗ ਦੇ ਮੱਦੇਨਜ਼ਰ ਸੂਬੇ ਦੇ ਵੋਟਰਾਂ ਨੂੰ ਵਿਕਾਸ ਲਈ ਵੋਟ ਦੇਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਨਵੀਂ ਸਰਕਾਰ ਦੇ ਗਠਨ ਨਾਲ ਨਵਾਂ ਭਵਿੱਖ ਬਣੇਗਾ।

PunjabKesari

ਪੰਜਾਬ ਦੀਆਂ 117 ਵਿਧਾਨ ਸਭਾ ਸੀਟਾਂ ਅਤੇ ਉੱਤਰ ਪ੍ਰਦੇਸ਼ ਦੇ 16 ਜ਼ਿਲ੍ਹਿਆਂ ਦੀਆਂ 59 ਵਿਧਾਨ ਸਭਾ ਸੀਟਾਂ ਲਈ ਵੋਟਿੰਗ ਜਾਰੀ ਹੈ। ਰਾਹੁਲ ਨੇ ਟਵੀਟ ਕੀਤਾ,''ਜੋ ਜਨ ਦਾ ਸਾਥ ਦੇਵੇ, ਬਿਨਾਂ ਡਰੇ ਜਵਾਬ ਦੇਵੇ, ਵੋਟ ਉਸੇ ਨੂੰ ਦਿਓ। ਪੰਜਾਬ ਦੇ ਪ੍ਰਗਤੀਸ਼ੀਲ ਭਵਿੱਖ ਲਈ ਵੋਟ ਕਰੋ।'' ਉਨ੍ਹਾਂ ਇਕ ਹੋਰ ਟਵੀਟ ਕੀਤਾ,''ਵੋਟ ਉੱਤਰ ਪ੍ਰਦੇਸ਼ 'ਚ ਪਵੇਗੀ, ਬਦਲਾਅ ਦੇਸ਼ 'ਚ ਆਏਗਾ। ਸ਼ਾਂਤੀ ਅਤੇ ਤਰੱਕੀ ਲਈ ਵੋਟ ਦਿਓ- ਨਵੀਂ ਸਰਕਾਰ ਬਣੇਗੀ ਤਾਂ ਨਵਾਂ ਭਵਿੱਖ ਬਣੇਗਾ।''

ਨੋਟ - ਵਿਧਾਨ ਸਭਾ ਚੋਣਾਂ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਜਾਨਣ ਲਈ ਡਾਊਨਲੋਡ ਕਰੋ ਜਗ ਬਾਣੀ ਦੀ ਐਂਡਾਇਡ ਐਪ


author

DIsha

Content Editor

Related News