ਵੋਕਸਵੈਗਨ ਇੰਡੀਆ ਨੇ ਵੋਕਸਵੈਗਨ ਐਕਪੀਰੀਐਂਸ ਦੇ ਪਹਿਲੇ ‘ਅਧਿਆਏ’ ਦੀ ਕੀਤੀ ਸ਼ੁਰੂਆਤ
Wednesday, Jun 12, 2024 - 05:03 PM (IST)
ਆਟੋ ਡੈਸਕ- ਵੋਕਸਵੈਗਨ ਪੈਸੰਜਰ ਕਾਰਸ ਇੰਡੀਆ ਨੇ ਅੱਜ ਬਹੁਤ ਚਿਰਾਂ ਤੋਂ ਉਡੀਕੀ ਜਾ ਰਹੀ ‘ਵੋਕਸਵੈਗਨ ਐਕਸਪੀਰੀਐਂਸ’ ਨੂੰ ਹਰੀ ਝੰਡੀ ਦਿਖਾਈ, ਜਿਸ ਦਾ ਨਾਮ ਹੈ ‘ਪਹਿਲਾ ਅਧਿਆਏ : ਲੱਦਾਖ ਲਈ ਇਕ ਰੋਮਾਂਚਕ ਅਭਿਆਨ’ ਜਿਸ ਨੂੰ ਬ੍ਰਾਂਡ ਦੇ ਗਾਹਕਾਂ ਅਤੇ ਪ੍ਰਸ਼ੰਸਕਾਂ ਲਈ ਇਕ ਖੁਸ਼ਹਾਲ ਭਾਈਚਾਰੇ ਦੁਆਰਾ ਸੰਚਾਲਿਤ ਅਨੁਭਵ ਪ੍ਰਦਾਨ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਚੰਡੀਗੜ੍ਹ ਤੋਂ ਸ਼ੁਰੂ ਹੋ ਕੇ ਇਹ ਮੁਹਿੰਮ ਲੱਦਾਖ ਤੱਕ ਲੁਭਾਉਣੇ ਅਤੇ ਖੂਬਸੂਰਤ ਹਿਮਾਲਿਆ ਨੂੰ ਕਵਰ ਕਰਦਾ ਹੈ। ਸੁਰੱਖਿਆ ਨਾਲ ਪ੍ਰੇਰਿਤ, ਗਾਹਕ ਟਿਗੁਆਨ, ਵਰਟਸ ਅਤੇ ਟਾਇਗੁਨ ਚਾਲਾਏਂਗੇ, ਵੋਲਕਸਵੈਗਨ ਦੇ ਆਰਾਮ, ਮਜ਼ੇਦਾਰ ਡਰਾਈਵ ਅਤੇ ਅਤੇ ਪ੍ਰੀਮੀਅਮ-ਨੈੱਸ ਦਾ ਅਨੁਭਵ ਕਰਾਂਗੇ।
ਵੋਕਸਵੈਗਨ ਪੈਸੰਜਰ ਕਾਰਸ ਇੰਡੀਆ ਦੇ ਬ੍ਰਾਂਡ ਡਾਇਰੈਕਟਰ ਆਸ਼ੀਸ਼ ਗੁਪਤਾ ਨੇ ਕਿਹਾ, ‘‘ਵੋਕਸਵੈਗਨ ਅਨੁਭਵ ਦੇ ਨਾਲ ਅਸੀਂ ਬਹੁਤ ਚਿਰਾਂ ਤੋਂ ਉਡੀਕਿਆ ਜਾ ਰਿਹਾ ਗਾਹਕ ਸ਼ਮੂਲੀਅਤ ਪ੍ਰੋਗਰਾਮ ਸ਼ੁਰੂ ਕੀਤਾ ਹੈ, ਜੋ ਵੱਖ-ਵੱਖ ਕਿਊਰੇਟਿਡ ਤਜ਼ਰਬਿਆਂ ਰਾਹੀਂ ਇਕਜੁਟਤਾ ਦੀ ਭਾਵਨਾ ਲਿਆਉਂਦਾ ਹੈ। ਚੰਡੀਗੜ੍ਹ ਤੋਂ ਪਹਿਲੇ ਅਧਿਆਏ ਨੂੰ ਹਰੀ ਝੰਡੀ ਦਿਖਾਉਂਦੇ ਹੋਏ ਅਸੀਂ ਗਾਹਕਾਂ ਨੂੰ ਵੋਕਸਵੈਗਨ ਦੇ ਮਾਲਕ ਹੋਣ ਅਤੇ ਉਸ ਨੂੰ ਚਲਾਉਣ ਦਾ ਇਕ ਸ਼ਾਨਦਾਰ ਅਨੁਭਵ ਦੇਣ ਦੀ ਉਮੀਦ ਕਰਦੇ ਹਾਂ।’’ ਉਨ੍ਹਾਂ ਕਿਹਾ ਕਿ ਪੂਰੇ ਭਾਰਤ ਤੋਂ ਹਿੱਸਾ ਲੈਣ ਵਾਲੇ ਗਾਹਕ ਚੰਡੀਗੜ੍ਹ ਤੋਂ ਲੱਦਾਖ ਤੱਕ 25 ਵੋਕਸਵੈਗਨ ਕਾਰਾਂ ਦੇ ਕਾਫਿਲੇ ’ਚ ਹਿਮਾਲਿਆ ਦੇ ਮੁਸ਼ਕਲ ਅਤੇ ਚੁਣੌਤੀਪੂਰਨ ਇਲਾਕਿਆਂ ਤੋਂ ਗੁਜ਼ਰਨਗੇ। ਆਫਬੀਟ, ਦਿਹਾਤੀ ਬਸਤੀਆਂ, ਪ੍ਰਾਚੀਨ ਮਠਾਂ, ਉੱਚੇ ਪਹਾੜੀ ਰਸਤਿਆਂ, ਸੀਟੀ ਵਜਾਉਂਦੀਆਂ ਘਾਟੀਆਂ ਅਤੇ ਉੱਚੀਆਂ ਹਿਮਾਲਿਆ ਚੋਟੀਆਂ ਦੀ ਦੁਨੀਆ ’ਚ ਉਤਰਣਗੇ। ਯਾਤਰਾ ਗਾਹਕਾਂ ਨੂੰ ਮਨਾਲੀ ਤੋਂ ਜਿਸਪਾ ਤੱਕ ਡਰਾਈਵ ਕਰਦੇ ਹੋਏ ਵੱਖ-ਵੱਖ ਦ੍ਰਿਸ਼ਾਂ ਦਾ ਅਨੁਭਵ ਕਰਨ ’ਚ ਸਮਰਥ ਬਣਾਉਂਦੀ ਹੈ। ਲੇਹ ’ਚ ਸਿੰਧੂ ਦੇ ਕਿਨਾਰੇ ਘੁੰਮਣ ਲਈ ਅਸੀਂ ਇਕਜੁਟਤਾ ਦਾ ਜਸ਼ਨ ਮਨਾਵਾਂਗੇ।