ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਅੱਜ ਰਾਤ ਪੋਲੈਂਡ ਰਵਾਨਾ ਹੋਣਗੇ ਵੀ.ਕੇ. ਸਿੰਘ

Monday, Feb 28, 2022 - 05:58 PM (IST)

ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਅੱਜ ਰਾਤ ਪੋਲੈਂਡ ਰਵਾਨਾ ਹੋਣਗੇ ਵੀ.ਕੇ. ਸਿੰਘ

ਨਵੀਂ ਦਿੱਲੀ (ਭਾਸ਼ਾ)- ਕੇਂਦਰੀ ਮੰਤਰੀ ਵੀ.ਕੇ. ਸਿੰਘ ਨੇ ਕਿਹਾ ਹੈ ਕਿ ਉਹ ਰੂਸੀ ਹਮਲੇ ਦਾ ਸਾਹਮਣਾ ਕਰ ਹੇ ਯੂਕ੍ਰੇਨ ਤੋਂ ਭਾਰਤੀਆਂ ਨੂੰ ਕੱਢਣ ਲਈ ਮੁਹਿੰਮ 'ਚ ਤਾਲਮੇਲ ਦੇ ਰਸਤੇ ਅੱਜ ਯਾਨੀ ਸੋਮਵਾਰ ਰਾਤ ਪੋਲੈਂਡ ਰਵਾਨਾ ਹੋਣਗੇ। ਯਾਤਰੀ ਜਹਾਜ਼ਾਂ ਲਈ ਯੂਕ੍ਰੇਨ ਦਾ ਹਵਾਈ ਖੇਤਰ ਬੰਦ ਕੀਤੇ ਜਾਣ ਦਰਮਿਆਨ ਭਾਰਤ ਕੀਵ ਦੇ ਗੁਆਂਢੀ ਦੇਸ਼ਾਂ ਦੇ ਰਸਤੇ ਭਾਰਤੀਆਂ ਨੂੰ ਕੱਢ ਰਿਹਾ ਹੈ। 

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚਾਰ ਕੇਂਦਰੀ ਮੰਤਰੀਆਂ ਨੂੰ ਯੂਕ੍ਰੇਨ ਦੇ ਗੁਆਂਢੀ ਦੇਸ਼ਾਂ 'ਚ ਪਹੁੰਚ ਕੇ ਭਾਰਤੀਆਂ ਦੀ ਸੁਰੱਖਿਆ 'ਚ ਤਾਲਮੇਲ ਦੀ ਜ਼ਿੰਮੇਵਾਰੀ ਦਿੱਤੀ ਹੈ। ਇਸ ਦੇ ਅਧੀਨ ਸਿੰਘ ਪੋਲੈਂਡ, ਕਿਰਨ ਰਿਜਿਜੂ ਸਲੋਵਾਕੀਆ 'ਚ, ਹਰਦੀਪ ਪੁਰੀ ਹੰਗਰੀ 'ਚ ਜਦੋਂ ਕਿ ਜਿਓਤਿਰਾਦਿਤਿਆ ਸਿੰਧੀਆ ਰੋਮਾਨੀਆ ਅਤੇ ਮੋਲਦੋਵਾ 'ਚ ਤਾਲਮੇਲ ਕਰਨਗੇ। ਸਿੰਘ ਨੇ ਕਿਹਾ,''ਮੈਂ ਅੱਜ ਪੋਲੈਂਡ ਰਵਾਨਾ ਹੋ ਰਿਹਾ ਹਾਂ ਅਤੇ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਕੱਢਣ ਲਈ ਯੂਕ੍ਰੇਨ ਅਤੇ ਪੋਲੈਂਡ ਦੋਹਾਂ ਨਾਲ ਤਾਲਮੇਲ ਕਰਾਂਗਾ।'' ਸਿੰਘ ਰਵਾਨਾ ਹੋਣ ਤੋਂ ਪਹਿਲਾਂ ਪੋਲੈਂਡ ਦੇ ਰਾਜਦੂਤ ਨਾਲ ਮੁਲਾਕਾਤ ਕਰ ਸਕਦੇ ਹਨ। ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਯੂਕ੍ਰੇਨ 'ਚ ਫਸੇ ਭਾਰਤੀਆਂ ਨੂੰ ਭਰੋਸਾ ਦੇਣਾ ਚਾਹੁੰਦੇ ਹਨ ਕਿ ਭਾਰਤ ਸਰਕਾਰ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਲਈ ਹਰ ਸੰਭਵ ਕਦਮ ਚੁੱਕ ਰਹੀ ਹੈ।


author

DIsha

Content Editor

Related News