ਕੋਰੋਨਾ ਟੀਕੇ ਦੀ ਦੂਜੀ ਡੋਜ਼ ’ਚ ਵੱਖਰੀ ‘ਵੈਕਸੀਨ’ ਲੱਗ ਜਾਵੇ ਤਾਂ ਕੋਈ ਡਰ ਨਹੀਂ: ਸਿਹਤ ਮੰਤਰਾਲਾ

Thursday, May 27, 2021 - 05:54 PM (IST)

ਕੋਰੋਨਾ ਟੀਕੇ ਦੀ ਦੂਜੀ ਡੋਜ਼ ’ਚ ਵੱਖਰੀ ‘ਵੈਕਸੀਨ’ ਲੱਗ ਜਾਵੇ ਤਾਂ ਕੋਈ ਡਰ ਨਹੀਂ: ਸਿਹਤ ਮੰਤਰਾਲਾ

ਨਵੀਂ ਦਿੱਲੀ— ਕੋਰੋਨਾ ਵੈਕਸੀਨ ਨੂੰ ਲੈ ਕੇ ਲੋਕਾਂ ’ਚ ਜੋ ਸ਼ਸ਼ੋਪਜ ਜਾਂ ਵਹਿਮ ਬਣਿਆ ਹੋਇਆ ਸੀ, ਉਸ ਨੂੰ ਸਿਹਤ ਮੰਤਰਾਲਾ ਨੇ ਸਾਫ ਕੀਤਾ ਹੈ। ਸਿਹਤ ਮੰਤਰਾਲਾ ਨੇ ਅੱਜ ਪ੍ਰੈੱਸ ਕਾਨਫਰੰਸ ’ਚ ਸਥਿਤੀ ਸਪੱਸ਼ਟ ਕੀਤੀ ਹੈ। ਨੀਤੀ ਆਯੋਗ ਦੇ ਮੈਂਬਰ ਡਾ. ਵੀ. ਕੇ. ਪਾਲ ਨੇ ਕਿਹਾ ਕਿ ਕੋਰੋਨਾ ਦੀ ਦੂਜੀ ਡੋਜ਼ ’ਚ ਜੇਕਰ ਵੱਖਰੀ ਵੈਕਸੀਨ ਲੱਗ ਜਾਵੇ ਤਾਂ ਚਿੰਤਾ ਅਤੇ ਡਰ ਦੀ ਕੋਈ ਗੱਲ ਨਹੀਂ ਹੈ।

PunjabKesari

ਦਰਅਸਲ ਉੱਤਰ ਪ੍ਰਦੇਸ਼ ’ਚ ਗਲਤੀ ਨਾਲ ਇਕ ਸ਼ਖਸ ਨੂੰ ਦੋ ਵੱਖ-ਵੱਖ ਵੈਕਸੀਨ ਲਾਏ ਜਾਣ ਨੂੰ ਲੈ ਕੇ ਵੀ. ਕੇ. ਪਾਲ ਨੇ ਕਿਹਾ ਕਿ ਸਾਡਾ ਪ੍ਰੋਟੋਕਾਲ ਸਪੱਸ਼ਟ ਹੈ ਕਿ ਦਿੱਤੀਆਂ ਗਈਆਂ ਦੋਵੇਂ ਡੋਜ਼ ਇਕ ਹੀ ਵੈਕਸੀਨ ਦੀਆਂ ਹੋਣੀਆਂ ਚਾਹੀਦੀਆਂ ਹਨ। ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਜੇਕਰ ਅਜਿਹਾ ਹੋਇਆ ਵੀ ਹੈ ਤਾਂ ਇਹ ਚਿੰਤਾ ਦੀ ਗੱਲ ਨਹੀਂ ਹੋਣੀ ਚਾਹੀਦੀ। ਦੂਜੀ ਵੈਕਸੀਨ ਲੱਗ ਵੀ ਜਾਵੇ ਤਾਂ ਕੋਈ ਡਰ ਵਾਲੀ ਗੱਲ ਨਹੀਂ ਹੈ।

PunjabKesari

ਇਸ ਦੇ ਨਾਲ ਹੀ ਵੀ. ਕੇ. ਪਾਲ ਨੇ ਕਿਹਾ ਕਿ ਅਸੀਂ ਇਹ ਭਰੋਸਾ ਦਿਵਾ ਰਹੇ ਹਾਂ ਕਿ ਕੋਰੋਨਾ ਦੀ ਦੂਜੀ ਲਹਿਰ ’ਚ ਗਿਰਾਵਟ ਆਈ ਹੈ। ਜੇਕਰ ਸਮੇਂ ਆਉਣ ’ਤੇ ਪਾਬੰਦੀਆਂ ਯੋਜਨਾਬੱਧ ਤਰੀਕੇ ਨਾਲ ਖੁੱਲ੍ਹ ਜਾਂਦੀਆਂ ਹਨ ਤਾਂ ਇਹ ਅੱਗੇ ਵੀ ਕਾਇਮ ਰਹੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ ਦੂਜੀ ਲਹਿਰ ਵੀ ਹੁਣ ਘੱਟ ਰਹੀ ਹੈ। ਇਸ ਦਰਮਿਆਨ ਟੀਕਾਕਰਨ ਦੀ ਦਰ ਵਧ ਰਹੀ ਹੈ। ਵੀ. ਕੇ. ਪਾਲ ਨੇ ਕਿਹਾ ਕਿ ਵੈਕਸੀਨ ਲਈ ਸਰਕਾਰ ਵਿਦੇਸ਼ੀ ਨਿਰਮਾਤਾਵਾਂ ਦੇ ਸੰਪਰਕ ਵਿਚ ਹੈ। 

PunjabKesari

ਭਾਰਤ ’ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ ਹੈ। ਭਾਰਤ ਵਿਚ ਇਕ ਦਿਨ ’ਚ 2,11,298 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਦਰ ਵੀ ਵਧ ਰਹੀ ਹੈ। ਇਸ ਬਾਬਤ ਸਿਹਤ ਮੰਤਰਾਲਾ ਨੇ ਅੱਜ ਜਾਣਕਾਰੀ ਦਿੱਤੀ ਕਿ ਕੁੱਲ ਮਿਲਾ ਕੇ ਹੁਣ ਠੀਕ ਹੋਣ ਵਾਲੇ ਮਾਮਲਿਆਂ ਦੀ ਗਿਣਤੀ ਰੋਜ਼ਾਨਾ ਆਧਾਰ ’ਤੇ ਦਰਜ ਕੀਤੇ ਜਾ ਰਹੇ ਮਾਮਲਿਆਂ ਤੋਂ ਵੱਧ ਰਹੀ ਹੈ। ਸਿਹਤਯਾਬ ਹੋਣ ਦੀ ਦਰ 85.6 ਫੀਸਦੀ ਤੋਂ ਵੱਧ  ਕੇ 90 ਫ਼ੀਸਦੀ ਹੋ ਗਈ ਹੈ। ਇਹ ਇਕ ਸਕਾਰਾਤਮਕ ਸੰਕੇਤ ਹੈ। ਮੰਤਰਾਲਾ ਮੁਤਾਬਕ 24 ਸੂਬਿਆਂ ’ਚ ਵੀ ਕੋਰੋਨਾ ਮਾਮਲੇ ਘੱਟ ਰਹੇ ਹਨ। 
 


author

Tanu

Content Editor

Related News