ਵਿਸ਼ਾਖਾਪਟਨਮ ਗੈਸ ਲੀਕ ਤ੍ਰਾਸਦੀ : ਮਿ੍ਰਤਕ ਲੋਕਾਂ ਦੀਆਂ ਲਾਸ਼ਾਂ ਨਾਲ ਪਿੰਡ ਵਾਸੀਆਂ ਨੇ ਦਿੱਤਾ ਧਰਨਾ

Saturday, May 09, 2020 - 05:56 PM (IST)

ਵਿਸ਼ਾਖਾਪਟਨਮ ਗੈਸ ਲੀਕ ਤ੍ਰਾਸਦੀ : ਮਿ੍ਰਤਕ ਲੋਕਾਂ ਦੀਆਂ ਲਾਸ਼ਾਂ ਨਾਲ ਪਿੰਡ ਵਾਸੀਆਂ ਨੇ ਦਿੱਤਾ ਧਰਨਾ

ਵਿਸ਼ਾਖਾਪਟਨਮ (ਵਾਰਤਾ)— ਆਂਧਰਾ ਪ੍ਰਦੇਸ਼ ’ਚ ਵਿਸ਼ਾਖਾਪਟਨਮ ’ਚ ਐੱਲ. ਜੀ. ਪਾਲੀਮਰ ਰਸਾਇਣ ਪਲਾਂਟ ਕੰਪਲੈਕਸ ਵਿਚ ਸ਼ਨੀਵਾਰ ਨੂੰ ਉਸ ਸਮੇਂ ਤਣਾਅ ਦੀ ਸਥਿਤੀ ਪੈਦਾ ਹੋ ਗਈ, ਜਦੋਂ ਗੈਸ ਲੀਕ ਹੋਣ ਦੀ ਘਟਨਾ ’ਚ ਮਿ੍ਰਤਕਾਂ ਦੀਆਂ ਲਾਸ਼ਾਂ ਸਮੇਤ ਸੈਂਕੜੇ ਲੋਕ ਧਰਨੇ ’ਤੇ ਬੈਠ ਗਏ। ਧਰਨੇ ’ਤੇ ਬੈਠੇ ਪ੍ਰਦਰਸ਼ਨਕਾਰੀਆਂ ਨੇ ਪਲਾਂਟ ਨੂੰ ਹੋਰ ਥਾਂ ਟਰਾਂਸਫਰ ਕਰਨ ਅਤੇ ਪ੍ਰਬੰਧਕਾਂ ਨੂੰ ਸਜ਼ਾ ਦੇਣ ਦੀ ਮੰਗ ਨੂੰ ਲਾ ਕੇ ਨਾਅਰੇਬਾਜ਼ੀ ਕੀਤੀ। ਮਿ੍ਰਤਕਾਂ ਦੇ ਪਰਿਵਾਰਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਗੁਪਤ ਰੂਪ ਨਾਲ ਲਾਸ਼ਾਂ ਨੂੰ ਦਫਨਾਉਣ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੇ ਉਨ੍ਹਾਂ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ।

PunjabKesari

ਪ੍ਰਦਰਸ਼ਨਕਾਰੀਆਂ ਨੇ ਇਹ ਵੀ ਦੋਸ਼ ਲਾਇਆ ਕਿ ਗੈਸ ਲੀਕ ਕਾਰਨ ਇਲਾਕੇ ਦਾ ਪਾਣੀ ਵੀ ਪ੍ਰਦੂਸ਼ਿਤ ਹੋ ਗਿਆ ਅਤੇ ਅਧਿਕਾਰੀ ਉਨ੍ਹਾਂ ਨੂੰ ਪੀਣ ਵਾਲਾ ਸਾਫ ਪਾਣੀ ਉਪਲੱਬਧ ਨਹੀਂ ਕਰਵਾ ਰਹੇ ਹਨ। ਪ੍ਰਦਰਸ਼ਨਕਾਰੀਆਂ ਨੇ ਐੱਲ. ਜੀ. ਪਲਾਂਟ ਪ੍ਰਬੰਧਨ ’ਤੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਬਚਾਉਣ ਅਤੇ ਗੱਲਬਾਤ ਕਰਨ ਲਈ ਕੰਪਨੀ ਦਾ ਕੋਈ ਨੁਮਾਇੰਦਾ ਉਨ੍ਹਾਂ ਕੋਲ ਨਹੀਂ ਆਇਆ ਹੈ। ਕੰਪਨੀ ਨੇ ਬਾਹਰੀ ਲੋਕਾਂ ਨੂੰ ਰੋਜ਼ਗਾਰ ਦਿੱਤਾ ਹੈ ਅਤੇ ਮੌਤਾਂ ਸਥਾਨਕ ਲੋਕਾਂ ਦੀਆਂ ਹੋਈਆਂ ਹਨ।

PunjabKesari

ਪ੍ਰਦਰਸ਼ਨਕਾਰੀਆਂ ਨੇ ਉੱਥੇ ਮੌਜੂਦ ਡੀ. ਜੀ. ਪੀ. ਦਾ ਘਿਰਾਓ ਕਰਨ ਲਈ ਪਲਾਂਟ ਦੇ ਅੰਦਰ ਦਾਖਲ ਹੋਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿਚ ਲਿਆ ਹੈ ਅਤੇ ਉਨ੍ਹਾਂ ਨੂੰ ਥਾਣੇ ਵਿਚ ਰੱਖਿਆ ਹੈ। ਜ਼ਿਕਰਯੋਗ ਹੈ ਕਿ ਵੀਰਵਾਰ ਤੜਕੇ ਐੱਲ. ਜੀ. ਪਾਲੀਮਰ ਕੈਮੀਕਲ ਪਲਾਂਟ ਤੋਂ ਜ਼ਹਿਰੀਲੀ ਗੈਸ ਰਿਸਣ ਨਾਲ ਇਕ ਬੱਚੇ ਸਮੇਤ 11 ਲੋਕਾਂ ਦੀ ਮੌਤ ਹੋ ਗਈ ਸੀ। ਪੋਸਟਮਾਰਟਮ ਤੋਂ ਬਾਅਦ ਮਿ੍ਰਤਕਾਂ ਦੀਆਂ ਲਾਸ਼ਾਂ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀਆਂ ਗਈਆਂ ਹਨ। 


author

Tanu

Content Editor

Related News