ਵਿਵੇਕ ਕੁਮਾਰ ਜੌਹਰੀ ਨੇ ਬੀ.ਐੱਸ.ਐੱਫ. ਦੇ ਮੁਖੀ ਵਜੋਂ ਸੰਭਾਲੀ ਜ਼ਿੰਮੇਵਾਰੀ

8/31/2019 5:52:28 PM

ਨਵੀਂ ਦਿੱਲੀ-ਭਾਰਤੀ ਪੁਲਸ ਸੇਵਾ (ਆਈ.ਪੀ.ਐੱਸ.) ਦੇ ਅਧਿਕਾਰੀ ਵਿਵੇਕ ਕੁਮਾਰ ਜੌਹਰੀ ਨੇ ਅੱਜ ਭਾਵ ਸ਼ਨੀਵਾਰ ਇਥੇ ਬੀ.ਐੱਸ.ਐੱਫ.ਦੇ ਮੁਖੀ ਵਜੋਂ ਆਪਣੀ ਜ਼ਿੰਮੇਵਾਰੀ ਸੰਭਾਲ ਲਈ ਹੈ। 1984 ਬੈਚ ਦੇ ਮੱਧ ਪ੍ਰਦੇਸ਼ ਕੇਡਰ ਦੇ ਅਧਿਕਾਰੀ ਜੌਹਰੀ ਨੇ ਆਪਣੇ ਹੀ ਬੈਚ ਦੇ ਇਕ ਅਧਿਕਾਰੀ ਰਜਨੀਕਾਂਤ ਤੋਂ ਇਹ ਜ਼ਿੰਮੇਵਾਰੀ ਸੰਭਾਲੀ। ਦੱਸਣਯੋਗ ਹੈ ਕਿ ਨਵੇਂ ਡਾਇਰੈਕਟਰ ਜਨਰਲ ਜੌਹਰੀ 1965 ’ਚ ਸਥਾਪਤ ਬੀ.ਐੱਸ.ਐੱਫ. ਦੇ 25ਵੇਂ ਮੁਖੀ ਹਨ। ਉਹ ਅਗਲੇ ਸਾਲ ਸਤੰਬਰ ’ਚ ਰਿਟਾਇਰਡ ਹੋਣਗੇ। ਜੌਹਰੀ ਇਸ ਤੋਂ ਪਹਿਲਾਂ ਕੈਬਨਿਟ ਸਕੱਤਰ ਤਹਿਤ ਬਾਹਰੀ ਖੁਫੀਆ ਏਜੰਸੀ ਰਿਸਰਚ ਐਂਡ ਐਨਾਲਿਸਿਸ ਵਿੰਗ ਦੇ ਵਿਸ਼ੇਸ਼ ਸਕੱਤਰ ਦੇ ਤੌਰ ’ਤੇ ਸੇਵਾਵਾਂ ਦੇ ਰਹੇ ਸੀ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Iqbalkaur

This news is Edited By Iqbalkaur