ਵਿਸਤਾਰਾ ਦੀ ਉਡਾਣ 2 ਘੰਟੇ ਲੇਟ, ਮੁਸਾਫਿਰ ਹੋਏ ਪ੍ਰੇਸ਼ਾਨ

Saturday, Oct 05, 2019 - 12:07 AM (IST)

ਵਿਸਤਾਰਾ ਦੀ ਉਡਾਣ 2 ਘੰਟੇ ਲੇਟ, ਮੁਸਾਫਿਰ ਹੋਏ ਪ੍ਰੇਸ਼ਾਨ

ਅੰਮ੍ਰਿਤਸਰ (ਇੰਦਰਜੀਤ) — ਅੰਮ੍ਰਿਤਰ ਏਅਰਪੋਰਟ ’ਤੇ ਵਿਸਤਾਰਾ ਏਅਰਲਾਈਨ ਰਾਹੀਂ ਦਿੱਲੀ ਜਾਣ ਵਾਲੇ ਮੁਸਾਫਿਰਾਂ ਨੂੰ ਉਦੋਂ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ, ਜਦੋਂ ਉਨ੍ਹਾਂ ਨੂੰ ਰਾਤ 8.45 ’ਤੇ ਜਾਣ ਵਾਲੀ ਉਡਾਣ ਦੇ ਰਵਾਨਾ ਹੋਣ ਦਾ ਕੋਈ ਸਮਾਂ ਪਤਾ ਨਹੀਂ ਲੱਗ ਰਿਹਾ ਸੀ।

ਮੁਸਾਫਿਰਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ। ਆਖਿਰਕਾਰ ਇਹ ਉਡਾਣ ਆਪਣੇ ਨਿਰਧਾਰਤ ਸਮੇਂ ਤੋਂ 2 ਘੰਟੇ ਲੇਟ ਰਵਾਨਾ ਹੋਈ। ਉਡਾਣ ਦੇ ਲੇਟ ਹੋਣ ਦਾ ਕਾਰਣ ਦਿੱਲੀ ਏਅਰਪੋਰਟ ’ਤੇ ਮੌਸਮ ਦੀ ਖਰਾਬੀ ਦੱਸਿਆ ਜਾ ਰਿਹਾ ਹੈ। ਮੁਸਾਫਿਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਤਰ੍ਹਾਂ ਉਡਾਣ ਵਿਚ ਦੇਰੀ ਦੀ ਸੰਭਾਵਨਾ ਹੋਵੇ ਤਾਂ ਉਨ੍ਹਾਂ ਨੂੰ ਏਅਰਪੋਰਟ ਪਹੁੰਚਣ ਤੋਂ ਪਹਿਲਾਂ ਸੂਚਨਾ ਦਿੱਤੀ ਜਾਣੀ ਚਾਹੀਦੀ ਹੈ ਪਰ ਉਨ੍ਹਾਂ ਨੂੰ ਐਨ ਮੌਕੇ ’ਤੇ ਵੀ ਉਡਾਣ ਦੇ ਲੇਟ ਹੋਣ ਦੀ ਸੂਚਨਾ ਨਹੀਂ ਸੀ।

ਜਾਣਕਾਰੀ ਅਨੁਸਾਰ ਅੰਮ੍ਰਿਤਸਰ ਕੌਮਾਂਤਰੀ ਸ੍ਰੀ ਗੁਰੂ ਰਾਮਦਾਸ ਏਅਰਪੋਰਟ ’ਤੇ ਵਿਸਤਾਰਾ ਏਅਰਲਾਈਨ ਦੀ ਉਡਾਣ ਨੰਬਰ ਯੂ. ਕੇ. 695 ’ਤੇ ਦਿੱਲੀ ਲਈ ਰਵਾਨਾ ਹੋਣ ਵਾਲੇ ਮੁਸਾਫਿਰ ਸਮੇਂ ਦੇ ਮੁਤਾਬਕ 2 ਘੰਟੇ ਪਹਿਲਾਂ ਪਹੁੰਚ ਗਏ ਪਰ ਰਾਤ 8.45 ’ਤੇ ਜਾਣ ਲਈ ਜਿਉਂ ਹੀ ਉਨ੍ਹਾਂ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਅਜੇ ਉਡਾਣ ਰਵਾਨਾ ਹੋਣ ਦਾ ਸਮਾਂ ਨਿਰਧਾਰਤ ਨਹੀਂ। ਲੰਬੀ ਦੇਰੀ ਦੇ ਉਪਰੰਤ ਰਾਤ 10.40 ’ਤੇ ਵਿਸਤਾਰਾ ਏਅਰਲਾਈਨ ਦੀ ਉਡਾਣ ਦਿੱਲੀ ਲਈ ਰਵਾਨਾ ਹੋਈ। ਇਸ ਸਬੰਧੀ ਏਅਰਪੋਰਟ ਪ੍ਰਸ਼ਾਸਨ ਤੋਂ ਸੂਚਨਾ ਮਿਲੀ ਕਿ ਦਿੱਲੀ ਵਿਚ ਮੌਸਮ ਦੀ ਖਰਾਬੀ ਕਾਰਣ ਇਸਦਾ ਅਸਰ ਇੰਦਰਾ ਗਾਂਧੀ ਹਵਾਈ ਅੱਡੇ ਦੀਆਂ ਉਡਾਣਾਂ ’ਤੇ ਪਿਆ ਹੈ। ਓਧਰ ਇਸਦੇ ਕਾਰਣ ਅੰਮ੍ਰਿਤਸਰ ਤੋਂ ਰਾਤ 11 ਵਜੇ ਜਾਣ ਵਾਲੀ ਏਅਰ ਇੰਡੀਆ ਦੀ ਉਡਾਣ ’ਤੇ ਵੀ ਇਸ ਦਾ 2 ਘੰਟਿਆਂ ਲਈ ਅਸਰ ਪਿਆ, ਜਦਕਿ ਰਾਤ ਨੂੰ ਉਡਾਣਾਂ ’ਤੇ ਵੀ ਇਸਦਾ ਅਸਰ ਪੈ ਸਕਦਾ ਹੈ।


author

Inder Prajapati

Content Editor

Related News