ਗੁਜਰਾਤ ’ਚ 1,000 ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਵਿਸ਼ਾਲ ਮੰਦਰ, 100 ਮੀਟਰ ਹੋਵੇਗੀ ਉਚਾਈ

11/16/2019 6:52:07 PM

ਗਾਂਧੀਨਗਰ–ਗੁਜਰਾਤ ਓਮੈਯਾ ਧਾਮ 'ਚ 1000 ਕਰੋੜ ਦੀ ਲਾਗਤ ਨਾਲ 100 ਮੀਟਰ ਉੱਚਾ ਵਿਸ਼ਾਲ ਮੰਦਰ ਬਣਨ ਜਾ ਰਿਹਾ ਹੈ। ਪਾਟੀਦਾਰਾਂ ਦੇ ਇਸ ਵਿਸ਼ਾਲ ਮੰਦਰ ਦਾ ਨਾਂ ਵਿਸ਼ਵ ਉਮੈਯਾ ਧਾਮ ਹੋਵੇਗਾ। ਇਸੇ ਸਾਲ ਮੰਦਰ ਦਾ ਨੀਂਹ ਪੱਥਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਸੀ ਅਤੇ ਅਗਲੇ ਸਾਲ ਫਰਵਰੀ 'ਚ ਇਸ ਦਾ ਨਿਰਮਾਣ ਕੰਮ ਸ਼ੁਰੂ ਹੋ ਜਾਵੇਗਾ। ਇਸ ਦੇ ਲਈ 26 ਫਰਵਰੀ 2020 ਨੂੰ ਇਕ ਧਰਮ ਸੰਸਦ ਦਾ ਆਯੋਜਨ ਕੀਤਾ ਗਿਆ ਹੈ, ਜਿਸ 'ਚ ਹਿੰਦੂ, ਜੈਨ, ਬੁੱਧ ਅਤੇ ਸਿੱਖ ਧਰਮ ਦੇ ਧਰਮਗੁਰੂ ਹਿੱਸਾ ਲੈਣਗੇ।

ਇਸ ਮੰਦਰ ਨੂੰ ਬਣਾ ਰਹੀ ਹੈ ਵਿਸ਼ਵ ਉਮੈਯਾ ਫਾਊਡੇਂਸ਼ਨ ਨੇ ਕਿਹਾ ਹੈ ਕਿ ਦਾਨ ਕਰਨ ਵਾਲਿਆਂ ਨੇ ਪਹਿਲਾਂ ਹੀ 375 ਕਰੋੜ ਰੁਪਏ ਦਾਨ ਦੇਣ ਦਾ ਵਾਅਦਾ ਕੀਤਾ ਹੈ ਅਤੇ ਇਸ 'ਚ 100 ਕਰੋੜ ਰੁਪਏ ਮਿਲ ਵੀ ਗਏ ਹਨ। ਫਾਊਡੇਸ਼ਨ ਦੇ ਕੋਆਰਡੀਨੇਟਰ ਆਰ.ਪੀ.ਪਟੇਲ ਨੇ ਕਿਹਾ, ''29 ਫਰਵਰੀ ਨੂੰ ਲਗਭਗ 1 ਲੱਖ ਲੋਕ ਪ੍ਰੋਗਰਾਮ 'ਚ ਸ਼ਾਮਲ ਹੋਣਗੇ, ਜਿਸ 'ਚ ਦੇਸ਼ ਅਤੇ ਵਿਦੇਸ਼ ਤੋਂ ਭਗਤ ਸ਼ਾਮਲ ਹੋਣਗੇ। ਮੰਦਰ ਅਤੇ ਉਸ ਦੀ ਇਮਾਰਤ ਕੰਮ 5 ਸਾਲ 'ਚ ਪੂਰਾ ਹੋ ਜਾਵੇਗਾ।''

ਪਟੇਲ ਨੇ ਕਿਹਾ ,''ਫਾਊਡੇਸ਼ਨ ਨੂੰ 375 ਕਰੋੜ ਰੁਪਏ ਦੇ ਦਾਨ ਦੀ ਪੁਸ਼ਟੀ ਹੋ ਗਈ ਹੈ ਅਤੇ 100 ਕਰੋੜ ਰੁਪਏ ਮਿਲ ਵੀ ਗਏ ਹਨ। ਇਸ ਪੂਰੇ ਪ੍ਰੋਜੈਕਟ ਦਾ ਖਰਚ ਲਗਭਗ 1 ਹਜ਼ਾਰ ਕਰੋੜ ਰੁਪਏ ਹੈ। ਦੁਨੀਆ ਭਰ ਦੇ ਭਗਤ ਦਾਨ ਭੇਜ ਰਹੇ ਹਨ।''


Iqbalkaur

Content Editor

Related News