ਵੀਰੇਂਦਰ ਕੁਮਾਰ ਨੇ ਚੁੱਕੀ ਪ੍ਰੋਟੇਮ ਸਪੀਕਰ ਦੀ ਸਹੁੰ

Monday, Jun 17, 2019 - 10:49 AM (IST)

ਵੀਰੇਂਦਰ ਕੁਮਾਰ ਨੇ ਚੁੱਕੀ ਪ੍ਰੋਟੇਮ ਸਪੀਕਰ ਦੀ ਸਹੁੰ

ਨਵੀਂ ਦਿੱਲੀ— ਭਾਜਪਾ ਪਾਰਟੀ ਦੇ ਸੰਸਦ ਮੈਂਬਰ ਵੀਰੇਂਦਰ ਕੁਮਾਰ ਨੇ ਸੋਮਵਾਰ ਯਾਨੀ ਕਿ ਅੱਜ ਸਵੇਰੇ ਪ੍ਰੋਟੇਮ ਸਪੀਕਰ ਦੇ ਤੌਰ 'ਤੇ ਸਹੁੰ ਚੁੱਕੀ। ਰਾਸ਼ਟਰਪਤੀ ਭਵਨ 'ਚ 17ਵੀਂ ਲੋਕ ਸਭਾ ਲਈ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਨ੍ਹਾਂ ਨੂੰ ਸਹੁੰ ਚੁਕਾਈ। ਵੀਰੇਂਦਰ ਕੁਮਾਰ ਹੀ ਹੁਣ ਸਾਰੇ ਨਵੇਂ ਲੋਕ ਸਭਾ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਅਗਲੇ ਦੋ ਦਿਨਾਂ ਵਿਚ ਸਾਰੇ 542 ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਲੋਕ ਸਭਾ ਮੈਂਬਰ ਦੇ ਰੂਪ ਵਿਚ ਸਹੁੰ ਚੁੱਕਣਗੇ। ਦੱਸਣਯੋਗ ਹੈ ਕਿ ਲੋਕ ਸਭਾ ਚੋਣਾਂ ਵਿਚ ਮੋਦੀ ਸਰਕਾਰ ਨੂੰ ਮਿਲੀ ਬੰਪਰ ਜਿੱਤ ਤੋਂ ਬਾਅਦ ਅੱਜ 17ਵੀਂ ਲੋਕ ਸਭਾ ਦਾ ਪਹਿਲਾ ਸੰਸਦ ਸੈਸ਼ਨ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸੈਸ਼ਨ 26 ਜੁਲਾਈ ਤਕ ਚਲੇਗਾ। 

PunjabKesari
ਓਧਰ ਕੇਂਦਰੀ ਸੰਸਦੀ ਕਾਰਜ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਜਨਤਾ ਮੁਤਾਬਕ ਸੱਤਾ ਪੱਖ ਅਤੇ ਵਿਰੋਧੀ ਦੇਸ਼ ਲਈ ਭੂਮਿਕਾ ਨਿਭਾਉਂਦੇ ਹਨ। ਪੀ. ਐੱਮ. ਨੇ ਸਾਨੂੰ ਦੇਸ਼ ਲਈ ਮਿਲ ਕੇ ਕੰਮ ਕਰਨ ਲਈ ਮਾਰਗਦਰਸ਼ਨ ਕੀਤਾ ਹੈ। ਅਸੀਂ ਸਾਰੇ ਉਸੇ ਨੂੰ ਹਾਸਲ ਕਰਨ ਲਈ ਕੋਸ਼ਿਸ਼ ਕਰ ਰਹੇ ਹਾਂ।


author

Tanu

Content Editor

Related News