ਵਰਿੰਦਰ ਸਹਿਵਾਗ ਨੇ ਕੀਤੀ ਅਮਰਨਾਥ ਯਾਤਰੀਆਂ ''ਤੇ ਹੋਏ ਹਮਲੇ ਦੀ ਸਖਤ ਨਿੰਦਾ

Tuesday, Jul 11, 2017 - 01:20 AM (IST)

ਵਰਿੰਦਰ ਸਹਿਵਾਗ ਨੇ ਕੀਤੀ ਅਮਰਨਾਥ ਯਾਤਰੀਆਂ ''ਤੇ ਹੋਏ ਹਮਲੇ ਦੀ ਸਖਤ ਨਿੰਦਾ

ਨਵੀਂ ਦਿੱਲੀ— ਜੰਮੂ ਕਸ਼ਮੀਰ 'ਚ ਅਮਰਨਾਥ ਯਾਤਰਾ ਤੋਂ ਵਾਪਸ ਆ ਰਹੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੀ ਭਾਰਤੀ ਟੀਮ ਦੇ ਸਾਬਕਾ ਖਿਡਾਰੀ ਵਰਿੰਦਰ ਸਹਿਵਾਗ ਨੇ ਸਖਤ ਨਿੰਦਾ ਕੀਤੀ ਹੈ। ਉਸ ਨੇ ਆਪਣੇ ਟਵੀਟ 'ਤੇ ਕਿਹਾ ਕਿ ਇਸ ਅੱਤਵਾਦੀ ਹਮਲੇ 'ਚ ਮਾਰੇ ਗਏ ਲੋਕਾਂ ਦੀ ਮੌਤ ਦਾ ਮੈਨੂੰ ਬਹੁਤ ਦੁੱਖ ਹੈ। ਤੀਰਥ ਯਾਤਰਾ 'ਤੇ ਇਸ ਤਰ੍ਹਾਂ ਦਾ ਅੱਤਵਾਦੀ ਹਮਲਾ ਬੇਹੱਦ ਹੀ ਕਾਇਰਤਾਪੂਰਨ ਅਤੇ ਸ਼ਰਮਨਾਕ ਹੈ।
ਇਸ ਅੱਤਵਾਦੀ ਹਮਲੇ 'ਚ ਸੱਤ ਤੀਰਥ ਯਾਤਰੀ ਮਾਰੇ ਗਏ ਜਦੋਂ ਕਿ 12 ਲੋਕ ਜ਼ਖਮੀ ਹੋ ਗਏ। ਅੱਤਵਾਦੀਆਂ ਨੇ ਦੋ ਜਗ੍ਹਾਂ 'ਤੇ ਪੁਲਸ ਅਧਿਕਾਰੀਆਂ 'ਤੇ ਵੀ ਹਮਲਾ ਕੀਤਾ ਅਤੇ ਇਕ ਜਗ੍ਹਾ 'ਤੇ ਅਮਰਨਾਥ ਯਾਤਰਾ ਤੋਂ ਆ ਰਹੀ ਬੱਸ 'ਤੇ ਵੀ ਫਾਈਰਿੰਗ ਕੀਤੀ। ਜਾਣਕਾਰੀ ਮੁਤਾਬਕ ਇਹ ਹਮਲਾ ਰਾਤ ਕਰੀਬ 8 ਵੱਜ ਕੇ 20 ਮਿੰਟ 'ਤੇ ਹਮਲਾ ਹੋਇਆ।
ਮਾਰੇ ਗਏ ਸਾਰੇ ਸ਼ਰਧਾਲੂ ਗੁਜਰਾਤ ਦੇ ਰਹਿਣ ਵਾਲੇ ਸਨ। ਇਹ ਬੱਸ ਉਸ ਜੱਥੇ ਨਾਲ ਸੀ ਜੋਂ ਸੁਰੱਖਿਆ ਬਲਾਂ ਦੇ ਨਾਲ ਵਾਪਸ ਆ ਰਹੀ ਸੀ ਪਰ ਕਿਸੇ ਕਾਰਨ ਨਾਲ ਇਹ ਬੱਸ ਰਸਤੇ 'ਚ ਹੀ ਰੁੱਕ ਗਈ। ਬੱਸ ਗੁਜਰਾਤ ਦੇ ਵਲਸਾਡ ਦੇ ਓਮ ਟ੍ਰੈਵਲਸ ਦੀ ਸੀ। ਓਮ ਟ੍ਰੈਵਲਸ ਦੀਆਂ ਤਿੰਨ ਬੱਸਾਂ ਸੀ ਉਸ ਦੀ ਇਕ ਬੱਸ ਸੁਰੱਖਿਆ ਬਲਾਂ ਦੇ ਤੋਂ ਅਲੱਗ ਹੋ ਗਈ ਸੀ।


Related News