ਵਿਰੋਧੀ ਧਿਰ ਨੇ ਸਦਨ ਦਾ ਕੀਤਾ ਬਾਇਕਾਟ, ਸਾਬਕਾ CM ਵੀਰਭੱਦਰ ਧਰਨੇ ’ਚ ਪੁੱਜੇ
Thursday, Mar 04, 2021 - 05:48 PM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਵਿਚ ਸੱਤਾ ਪੱਖ ਅਤੇ ਵਿਰੋਧੀ ਧਿਰ ਵਿਚਾਲੇ ਗਤੀਰੋਧ ਅੱਜ ਵੀ ਜਾਰੀ ਰਿਹਾ। ਕਾਂਗਰਸ ਨੇ ਸੈਸ਼ਨ ਦਾ ਬਾਇਕਾਟ ਕੀਤਾ। ਵਿਧਾਨ ਸਭਾ ਸੈਸ਼ਨ ਦੇ 5ਵੇਂ ਦਿਨ ਪੰਜ ਮੁਅੱਤਲ ਮੈਂਬਰਾਂ ਨੇ ਵਿਰੋਧ ਵਿਚ ਵਿਰੋਧੀ ਧਿਰ ਸਦਨ ਵਿਚ ਨਹੀਂ ਗਿਆ ਅਤੇ ਸਦਨ ਦੇ ਬਾਹਰ ਚੁੱਪ ਬੈਠਾ ਰਿਹਾ। ਵਡੇੇਰੀ ਉਮਰ ਅਤੇ ਸਿਹਤ ਸੰਬੰਧੀ ਕਾਰਨਾਂ ਤੋਂ ਹੁਣ ਤੱਕ ਸਦਨ ਤੋਂ ਗੈਰ-ਹਾਜ਼ਰ ਰਹੇ ਸਾਬਕਾ ਮੁੱਖ ਮੰਤਰੀ ਵੀਰਭੱਦਰ ਸਿੰਘ ਵੀ ਕਾਂਗਰਸ ਪਾਰਟੀ ਦੇ ਧਰਨੇ ਵਿਚ ਪਹੁੰਚੇ। ਕਰੀਬ ਇਕ ਘੰਟੇ ਤੱਕ ਵਿਰੋਧੀ ਧਿਰ ਨਾਲ ਧਰਨੇ ’ਤੇ ਬੈਠਣ ਮਗਰੋਂ ਵੀਰਭੱਦਰ ਸਿੰਘ ਆਪਣੇ ਨਿਵਾਸ ਹਾਲੀਲੌਜ ਪਰਤ ਗਏ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਸਾਨੂੰ ਵੀਰਭੱਦਰ ਸਿੰਘ ਸਲਾਹ ਨਾ ਦੇਣ, ਕਿਉਂਕਿ ਵੀਰਭੱਦਰ ਸਿੰਘ ਸਰਕਾਰ ’ਚ ਭਾਜਪਾ ਨੇਤਾਵਾਂ ਨੂੰ ਜੰਗਲਾਂ ’ਚ ਸੁੱਟਿਆ ਸੀ। ਸਾਰੇ ਮਾਮਲੇ ਵਿਚ ਵਿਰੋਧੀ ਧਿਰ ਨੂੰ ਅਫ਼ਸੋਸ ਜ਼ਾਹਰ ਕਰ ਕੇ ਰਾਜਪਾਲ ਦੇ ਸਾਹਮਣੇ ਜਾ ਕੇ ਮੁਆਫ਼ੀ ਮੰਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਵਿਰੋਧੀ ਧਿਰ ਨੂੰ ਆਪਣੀ ਮਾਨਸਿਕਤਾ ਬਦਲਣ ਦੀ ਲੋੜ ਹੈ।
ਇਹ ਵੀ ਪੜ੍ਹੋ : ਹਿਮਾਚਲ: ਵਿਧਾਨ ਸਭਾ ਦੇ ਬਾਹਰ ਬਜਟ ਸੈਸ਼ਨ ਦੇ ਪਹਿਲੇ ਦਿਨ ਹੰਗਾਮਾ
ਜੈਰਾਮ ਨੇ ਕਿਹਾ ਕਿ ਜੇਕਰ ਨਿਯਮਾਂ ਵਿਚ ਵਿਵਸਥਾ ਹੋਵੇ ਤਾਂ ਵਿਧਾਨ ਸਭਾ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਨੂੰ ਸਦਨ ਵਿਚ ਵਿਖਾਉਣਾ ਚਾਹੀਦਾ ਹੈ, ਤਾਂ ਕਿ ਸਾਰਿਆਂ ਦੇ ਸਾਹਮਣੇ ਮਾਮਲੇ ਦੀ ਸਥਿਤੀ ਆ ਸਕੇ। ਸਾਡਾ ਦਿਲ ਬਹੁਤ ਵੱਡਾ ਹੈ ਪਰ ਪਹਿਲਾਂ ਵਿਰੋਧੀ ਧਿਰ ਨੂੰ ਰਾਜਪਾਲ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ਬਜਟ ਸੈਸ਼ਨ ਵਿਚ ਬਿਨਾਂ ਵਿਰੋਧੀ ਧਿਰ ਚੰਗਾ ਤਾਂ ਨਹੀਂ ਲੱਗੇਗਾ ਪਰ ਵਿਰੋਧੀ ਧਿਰ ਦੇ ਹੋਰ ਮੈਂਬਰਾਂ ਨੂੰ ਸਦਨ ਵਿਚ ਆਉਣਾ ਚਾਹੀਦਾ ਹੈ।
ਇਹ ਵੀ ਪੜ੍ਹੋ : ਹਿਮਾਚਲ ਵਿਧਾਨ ਸਭਾ 'ਚ ਕਾਂਗਰਸ ਦਾ ਬਾਇਕਾਟ, ਜੈਰਾਮ ਠਾਕੁਰ ਬੋਲੇ- ਰਾਜਪਾਲ ਨਾਲ ਧੱਕਾ-ਮੁੱਕੀ ਅਪਰਾਧ
ਬਾਅਦ ਵਿਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਵੀਰਭੱਦਰ ਸਿੰਘ ਨੇ ਕਿਹਾ ਕਿ ਉਹ 6 ਵਾਰ ਪ੍ਰਦੇਸ਼ ਦੇ ਮੁੱਖ ਮੰਤਰੀ ਰਹੇ ਹਨ। ਮੁੱਖ ਮੰਤਰੀ ਜੈਰਾਮ ਸਰਕਾਰ ਚਾਹੁਣ ਤਾਂ 5 ਮਿੰਟ ’ਚ ਮਸਲੇ ਨੂੰ ਹੱਲ ਕਰ ਸਕਦੀ ਹੈ ਪਰ ਸਰਕਾਰ ਦੀ ਇੱਛਾ ਸ਼ਕਤੀ ਹੀ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਬਜਟ ਇਤਿਹਾਸ ਵਿਚ ਅਜਿਹਾ ਪਹਿਲਾਂ ਕਦੇ ਨਹੀਂ ਹੋਇਆ ਹੈ ਕਿ ਵਿਰੋਧੀ ਧਿਰ ਦੇ ਬਿਨਾਂ ਬਜਟ ਪੇਸ਼ ਹੋ ਰਿਹਾ ਹੋਵੇ। 6 ਮਾਰਚ ਨੂੰ ਮੁੱਖ ਮੰਤਰੀ ਜੈਰਾਮ ਠਾਕੁਰ ਬਜਟ ਪੇਸ਼ ਕਰਨਗੇ। ਵਿਰੋਧੀ ਧਿਰ ਨੂੰ ਇੰਨਾ ਲੰਬਾ ਵਿਰੋਧ ਨਹੀਂ ਕਰਨਾ ਚਾਹੀਦਾ ਪਰ ਸੱਤਾ ਪੱਖ ਜੇਕਰ ਮਾਮਲੇ ਨੂੰ ਸੁਲਝਾਉਣਾ ਨਹੀਂ ਚਾਹੁੰਦਾ ਤਾਂ ਵਿਰੋਧੀ ਧਿਰ ਨੂੰ ਮਜ਼ਬੂਤ ਹੋ ਕੇ ਵਿਰੋਧ ਕਰਨਾ ਪਵੇਗਾ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਤੋਂ ਮੁਅੱਤਲ ਕਾਂਗਰਸ ਵਿਧਾਇਕ ਸਦਨ ਦੇ ਬਾਹਰ ਧਰਨੇ 'ਤੇ ਬੈਠੇ