ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

Tuesday, Feb 20, 2024 - 09:13 PM (IST)

ਦੂਜੀ ਵਾਰ ਮਾਤਾ-ਪਿਤਾ ਬਣੇ ਵਿਰਾਟ-ਅਨੁਸ਼ਕਾ, ਅਦਾਕਾਰਾ ਨੇ ਪੁੱਤਰ ਨੂੰ ਦਿੱਤਾ ਜਨਮ, ਜਾਣੋ ਕੀ ਰੱਖਿਆ ਨਾਂ

ਮੁੰਬਈ - ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੂਜੀ ਵਾਰ ਮਾਤਾ-ਪਿਤਾ ਬਣੇ ਹਨ। ਅਨੁਸ਼ਕਾ ਸ਼ਰਮਾ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰ ਦਿੱਤੀ ਹੈ। ਆਪਣੇ ਇਸ ਪੋਸਟ ਵਿਚ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੀ ਦੱਸਿਆ ਹੈ। 

ਇਹ ਵੀ ਪੜ੍ਹੋ - ਵੱਡੀ ਖ਼ਬਰ: ਸ਼ੰਭੂ ਬਾਰਡਰ 'ਤੇ ਤਾਇਨਾਤ ਇਕ ਹੋਰ ਪੁਲਸ ਮੁਲਾਜ਼ਮ ਦੀ ਮੌਤ

ਪੋਸਟ ਵਿਚ ਉਨ੍ਹਾਂ ਲਿਖਿਆ ਤੁਹਾਨੂੰ ਸਾਰਿਆਂ ਨੂੰ ਇਹ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ 15 ਫਰਵਰੀ ਨੂੰ ਅਸੀਂ ਆਪਣੇ ਬੇਟੇ ਅਕਾਏ ਅਤੇ ਵਾਮਿਕਾ ਦੇ ਛੋਟੇ ਭਰਾ ਦਾ ਇਸ ਸੰਸਾਰ ਵਿੱਚ ਸਵਾਗਤ ਕੀਤਾ ਹੈ! ਅਸੀਂ ਆਪਣੇ ਜੀਵਨ ਦੇ ਇਸ ਸੁੰਦਰ ਸਮੇਂ ਵਿੱਚ ਤੁਹਾਡੇ ਆਸ਼ੀਰਵਾਦ ਅਤੇ ਸ਼ੁਭਕਾਮਨਾਵਾਂ ਦੀ ਮੰਗ ਕਰਦੇ ਹਾਂ। ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਇਸ ਸਮੇਂ ਸਾਡੀ ਗੋਪਨੀਯਤਾ ਦਾ ਸਤਿਕਾਰ ਕਰੋ।

 

 

 
 
 
 
 
 
 
 
 
 
 
 
 
 
 
 

A post shared by AnushkaSharma1588 (@anushkasharma)


author

Inder Prajapati

Content Editor

Related News