ਬਿਨ੍ਹਾਂ ਕੱਪੜੀਆਂ ਦੇ ਪਾਰਟੀ! ਮੁੰਡੇ-ਕੁੜੀਆਂ ਨੂੰ ਅਨੋਖਾ ਸੱਦਾ, ਛਿੜ ਗਿਆ ਵਿਵਾਦ
Saturday, Sep 13, 2025 - 06:48 PM (IST)

ਰਾਏਪੁਰ : ਛੱਤੀਸਗੜ੍ਹ ਦੀ ਰਾਜਧਾਨੀ ਰਾਏਪੁਰ 'ਚ ਸੋਸ਼ਲ ਮੀਡੀਆ ਉੱਤੇ ਅਸ਼ਲੀਲਤਾ ਪਰੋਸਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ sinful_writer1 ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਵਿਵਾਦਤ ਨਿਊਡ ਪਾਰਟੀ ਦਾ ਪੋਸਟਰ ਜਾਰੀ ਕੀਤਾ ਗਿਆ, ਜਿਸ ਵਿੱਚ ਨੌਜਵਾਨ ਮੁੰਡੇ-ਕੁੜੀਆਂ ਨੂੰ ਬਿਨ੍ਹਾਂ ਕੱਪੜੀਆਂ ਦੇ ਪਾਰਟੀ ਵਿੱਚ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਸੋਸ਼ਲ ਮੀਡੀਆ ਉੱਤੇ ਇਤਰਾਜ਼ਯੋਗ ਪੋਸਟਰ ਵਾਇਰਲ
ਪੋਸਟਰ ਵਿੱਚ ਪਾਰਟੀ ਦਾ ਪ੍ਰਚਾਰ ਤਾਂ ਕੀਤਾ ਗਿਆ ਹੈ, ਪਰ ਥਾਂ ਅਤੇ ਪਾਰਟੀ ਦਾ ਆਯੋਜਨ ਕਰਨ ਵਾਲਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਅਸ਼ਲੀਲ ਸਮੱਗਰੀ ਵਾਲੇ ਇਸ ਪੋਸਟਰ ਨੇ ਲੋਕਾਂ ਵਿਚਾਲੇ ਗੁੱਸਾ ਭੜਕਾ ਦਿੱਤਾ ਹੈ। ਪੁਲਸ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਆਖਿਰ ਅਜਿਹੀ ਪਾਰਟੀ ਕਰ ਕੌਣ ਰਿਹਾ ਹੈ ਅਤੇ ਪੋਸਟਰ ਕਿਸ ਨੇ ਜਾਰੀ ਕੀਤਾ।
ਪੁਲਸ ਜਾਂਚ ਕਰ ਰਹੀ ਹੈ ਕਿ ਸੋਸ਼ਲ ਮੀਡੀਆ ਅਕਾਊਂਟ ਪਿੱਛੇ ਕੌਣ ਲੋਕ ਹਨ, ਇਸ ਲਈ ਸਾਈਬਰ ਸੈੱਲ ਨੂੰ ਅਲਰਟ ਕਰ ਦਿੱਤਾ ਗਿਆ ਹੈ।