ਮਣੀਪੁਰ ''ਚ ਕਰਫ਼ਿਊ ''ਚ ਢਿੱਲ ਮਿਲਦਿਆਂ ਹੀ ਮੁੜ ਹੋਈ ਗੋਲ਼ੀਬਾਰੀ, 1 ਵਿਅਕਤੀ ਦੀ ਮੌਤ
Thursday, May 25, 2023 - 04:15 AM (IST)
ਇੰਫਾਲ (ਵਾਰਤਾ): ਮਣੀਪੁਰ ਦੇ ਬਿਸ਼ਨਪੁਰ ਜ਼ਿਲ੍ਹੇ ’ਚ ਟ੍ਰੋਂਗਲਾਬੀ ਵਿਖੇ ਬੁੱਧਵਾਰ ਕਰਫ਼ਿਊ ਵਿਚ ਢਿੱਲ ਦਿੱਤੇ ਜਾਣ ਮਗਰੋਂ ਹਿੰਸਾ ਦੇ ਮੁੜ ਭੜਕਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖਮੀ ਹੋ ਗਏ। ਇਸ ਤੋਂ ਬਾਅਦ ਕਰਫ਼ਿਊ ਦੀ ਢਿੱਲ ਰੱਦ ਕਰ ਦਿੱਤੀ ਗਈ। ਰਾਜ ਦੇ ਬਿਸ਼ਨਪੁਰ, ਇੰਫਾਲ ਪੱਛਮੀ ਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਵਿਚ ਸ਼ਾਮ 4 ਵਜੇ ਤੱਕ ਕਰਫਿਊ ਵਿੱਚ ਢਿੱਲ ਦਿੱਤੀ ਗਈ ਸੀ।
ਇਹ ਖ਼ਬਰ ਵੀ ਪੜ੍ਹੋ - ਕਲਯੁਗੀ ਪੁੱਤ ਨੇ ਕਮਾਇਆ ਧ੍ਰੋਹ, ਪਿਓ ਨੂੰ ਟਰੈਕਟਰ ਨਾਲ ਕੁਚਲ ਕੇ ਮਾਰਿਆ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
ਜ਼ਿਕਰਯੋਗ ਹੈ ਕਿ ਮਣੀਪੁਰ ਦੇ ਪਹਾੜੀ ਇਲਾਕਿਆਂ ’ਚ ਮੰਗਲਵਾਰ ਰਾਤ ਤੋਂ ਹੀ ਅਣਪਛਾਤੇ ਲੋਕ ਪਿੰਡਾਂ ’ਤੇ ਹਮਲੇ ਕਰ ਰਹੇ ਹਨ । ਵੱਡੀ ਗਿਣਤੀ ’ਚ ਘਰਾਂ ਨੂੰ ਸਾੜ ਦਿੱਤਾ ਗਿਆ ਹੈ। ਹਥਿਆਰਬੰਦ ਵਿਅਕਤੀਆਂ ਨੇ ਬੁੱਧਵਾਰ ਸੂਬੇ ਵਿਚ ਗੋਲ਼ੀਬਾਰੀ ਕੀਤੀ ਜਿਸ ਦੌਰਾਨ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ ਤਿੰਨ ਹੋਰ ਜ਼ਖ਼ਮੀ ਹੋ ਗਏ। ਸੂਬੇ ਵਿਚ 40 ਹਜ਼ਾਰ ਤੋਂ ਵੱਧ ਲੋਕ ਅੱਗ ਕਾਰਨ ਬੇਘਰ ਹੋ ਗਏ ਹਨ ਤੇ ਵੱਖ-ਵੱਖ ਕੈਂਪਾਂ ਵਿਚ ਰਹਿ ਰਹੇ ਹਨ।
ਇਹ ਖ਼ਬਰ ਵੀ ਪੜ੍ਹੋ - ਦੁਨੀਆ 'ਚ ਕੋਰੋਨਾ ਤੋਂ ਵੀ ਖ਼ਤਰਨਾਕ ਮਹਾਮਾਰੀ ਫ਼ੈਲਣ ਦਾ ਖ਼ਤਰਾ! WHO ਨੇ ਦਿੱਤੀ ਚੇਤਾਵਨੀ
ਕਾਂਗਪੋਕਪੀ ਵਿਚ ਤਿੰਨ ਮਈ ਤੋਂ ਲੋਕਾਂ ਨੇ ਕੌਮੀ ਰਾਜਮਾਰਗ ਨੂੰ ਬੰਦ ਕੀਤਾ ਹੋਇਆ ਹੈ ਜਿਸ ਕਾਰਨ ਸੂਬੇ ਵਿਚ ਭੋਜਨ, ਦਵਾਈਆਂ ਤੇ ਲੋੜੀਂਦੀਆਂ ਵਸਤਾਂ ਦੀ ਕਿੱਲਤ ਹੋ ਗਈ ਹੈ। ਜ਼ਿਕਰਯੋਗ ਹੈ ਕਿ ਮਣੀਪੁਰ ਵਿਚ 3 ਮਈ ਤੋਂ ਦੋ ਜਾਤਿ ਸਮੂਹਾਂ ਵਿਚਾਲੇ ਝੜਪਾਂ ਕਾਰਨ ਅਸ਼ਾਂਤੀ ਬਣੀ ਹੋਈ ਹੈ ਤੇ ਇੰਟਰਨੈੱਟ ਸੇਵਾਵਾਂ ਬੰਦ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।