ਮਣੀਪੁਰ ''ਚ ਮੁੜ ਭੜਕੀ ਹਿੰਸਾ, ਮੈਤੇਈ ਭਾਈਚਾਰੇ ਦੇ 3 ਲੋਕਾਂ ਦੀ ਮੌਤ

Saturday, Aug 05, 2023 - 10:07 AM (IST)

ਮਣੀਪੁਰ ''ਚ ਮੁੜ ਭੜਕੀ ਹਿੰਸਾ, ਮੈਤੇਈ ਭਾਈਚਾਰੇ ਦੇ 3 ਲੋਕਾਂ ਦੀ ਮੌਤ

ਇੰਫਾਲ- ਮਣੀਪੁਰ ਵਿਚ ਇਕ ਵਾਰ ਫਿਰ ਹਿੰਸਾ ਭੜਕ ਉਠੀ ਹੈ। ਬਿਸ਼ਨੂਪੁਰ ਜ਼ਿਲ੍ਹੇ 'ਚ ਸ਼ੁੱਕਰਵਾਰ ਦੀ ਰਾਤ ਨੂੰ ਹੋਈ ਹਿੰਸਾ 'ਚ 3 ਲੋਕਾਂ ਦੀ ਮੌਤ ਦੀ ਖ਼ਬਰ ਸਾਹਮਣੇ ਆ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਮ੍ਰਿਤਕ ਕਵਾਕਟਾ ਇਲਾਕੇ ਦੇ ਮੈਤੇਈ ਭਾਈਚਾਰੇ ਤੋਂ ਹਨ। ਹਿੰਸਾ ਦੀਆਂ ਇਨ੍ਹਾਂ ਘਟਨਾਵਾਂ ਵਿਚ ਕੂਕੀ ਭਾਈਚਾਰੇ ਦੇ ਕਈ ਘਰ ਸਾੜ ਦਿੱਤੇ ਗਏ ਹਨ। ਪੁਲਸ ਸੂਤਰਾਂ ਮੁਤਾਬਕ ਕੁਝ ਲੋਕ ਬਫਰ ਜ਼ੋਨ ਪਾਰ ਕਰ ਕੇ ਮੈਤੇਈ ਇਲਾਕੇ ਵਿਚ ਆਏ ਅਤੇ ਉਨ੍ਹਾਂ 'ਤੇ ਗੋਲੀਬਾਰੀ ਕੀਤੀ ਗਈ।

ਇਹ ਵੀ ਪੜ੍ਹੋ- ਵਿਦਿਆਰਥੀਆਂ ਦੇ ਦਾਖ਼ਲੇ ਮੌਕੇ ਸਕੂਲਾਂ 'ਚ ਮੰਗਿਆ ਜਾਂਦਾ ਹੈ ਆਧਾਰ ਕਾਰਡ ਤਾਂ ਪੜ੍ਹੋ ਇਹ ਅਹਿਮ ਖ਼ਬਰ

ਬਿਸ਼ਨੂਪੁਰ ਜ਼ਿਲ੍ਹੇ ਦੇ ਕਵਾਕਟਾ ਇਲਾਕੇ ਤੋਂ ਦੋ ਕਿਲੋਮੀਟਰ ਤੋਂ ਅੱਗੇ ਤੱਕ ਕੇਂਦਰੀ ਬਲਾਂ ਨੇ ਬਫਰ ਜ਼ੋਨ ਬਣਾਇਆ ਹੈ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਬਿਸ਼ਨੂਪੁਰ 'ਚ ਕਈ ਥਾਵਾਂ 'ਤੇ ਗੋਲੀਬਾਰੀ ਮਗਰੋਂ ਹਾਲਾਤ ਤਣਾਅਪੂਰਨ ਬਣ ਗਏ ਸਨ। ਬੇਕਾਬੂ ਭੀੜ ਦੀ ਸੁਰੱਖਿਆ ਦਸਤਿਆਂ ਨਾਲ ਵੀ ਝੜਪ ਹੋਈ। ਮਣੀਪੁਰ ਪੁਲਸ ਵਲੋਂ ਦੱਸਿਆ ਗਿਆ ਕਿ ਸੁਰੱਖਿਆ ਦਸਤਿਆਂ ਨੇ 7 ਗੈਰ-ਕਾਨੂੰਨੀ ਬੰਕਰਾਂ ਨੂੰ ਨਸ਼ਟ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਬੇਕਾਬੂ ਭੀੜ ਨੇ ਬਿਸ਼ਨੂਪੁਰ ਜ਼ਿਲ੍ਹੇ ਵਿਚ ਦੂਜੀ ਆਈ. ਆਰ. ਬੀ. ਯੂਨਿਟ ਦੀਆਂ ਚੌਕੀਆਂ 'ਤੇ ਹਮਲਾ ਕੀਤਾ ਅਤੇ ਗੋਲਾ-ਬਾਰੂਦ ਸਮੇਤ ਕਈ ਹਥਿਆਰ ਲੁੱਟ ਲੈ ਗਏ। ਮਣੀਪੁਰ ਪੁਲਸ ਨੇ ਦੱਸਿਆ ਕਿ ਭੀੜ ਨੇ ਮਣੀਪੁਰ ਰਾਈਫਲਜ਼ ਦੀ ਦੂਜੀ ਅਤੇ 7 ਟੀ.ਯੂ. ਬਟਾਲੀਅਨ ਤੋਂ ਹਥਿਆਰ ਅਤੇ ਗੋਲਾ-ਬਾਰੂਦ ਖੋਹਣ ਦੀ ਕੋਸ਼ਿਸ਼ ਕੀਤੀ ਪਰ ਸੁਰੱਖਿਆ ਦਸਤਿਆਂ ਨੇ ਉਨ੍ਹਾਂ ਨੂੰ ਖਦੇੜ ਦਿੱਤਾ।

ਇਹ ਵੀ ਪੜ੍ਹੋ- ਅਜਬ-ਗਜ਼ਬ: ਮੱਧ ਪ੍ਰਦੇਸ਼ ਦਾ ਅਨੋਖਾ ਪਿੰਡ, ਜਿਥੇ ਪੂਰਾ ਪਿੰਡ ਹੈ ਇਕ-ਦੂਜੇ ਦਾ ਰਿਸ਼ਤੇਦਾਰ

ਮਣੀਪੁਰ 'ਚ 3 ਮਈ ਨੂੰ ਪਹਿਲੀ ਵਾਰ ਹਿੰਸਾ ਹੋਈ ਸੀ

ਜਾਤੀ ਹਿੰਸਾ ਸਭ ਤੋਂ ਪਹਿਲਾਂ ਮਣੀਪੁਰ 'ਚ 3 ਮਈ ਨੂੰ ਸ਼ੁਰੂ ਹੋਈ ਸੀ। ਮੈਤੇਈ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀਆਂ (ਐਸ.ਟੀ.) 'ਚ ਸ਼ਾਮਲ ਕਰਨ ਦੀ ਮੰਗ ਦੇ ਵਿਰੋਧ 'ਚ ਪਹਾੜੀ ਜ਼ਿਲ੍ਹਿਆਂ 'ਚ ‘ਕਬਾਇਲੀ ਏਕਤਾ ਮਾਰਚ’ ਕੱਢਿਆ ਗਿਆ। ਫਿਰ ਪਹਿਲੀ ਵਾਰ ਮਣੀਪੁਰ 'ਚ ਜਾਤੀ ਟਕਰਾਅ ਹੋਇਆ। ਹਿੰਸਾ 'ਚ ਹੁਣ ਤੱਕ 160 ਤੋਂ ਵੱਧ ਲੋਕਾਂ ਦੀ ਜਾਨ ਜਾ ਚੁੱਕੀ ਹੈ ਅਤੇ ਸੈਂਕੜੇ ਲੋਕ ਜ਼ਖ਼ਮੀ ਹੋ ਚੁੱਕੇ ਹਨ। ਮੈਤੇਈ ਭਾਈਚਾਰਾ ਮਣੀਪੁਰ ਦੀ ਆਬਾਦੀ ਦਾ ਲਗਭਗ 53 ਫ਼ੀਸਦੀ ਬਣਦਾ ਹੈ ਅਤੇ ਉਹ ਜ਼ਿਆਦਾਤਰ ਇੰਫਾਲ ਘਾਟੀ 'ਚ ਰਹਿੰਦੇ ਹਨ। ਕੂਕੀ ਅਤੇ ਨਾਗਾ ਭਾਈਚਾਰੇ ਦੀ ਆਬਾਦੀ 40 ਫੀਸਦੀ ਤੋਂ ਵੱਧ ਹੈ। ਇਹ ਲੋਕ ਪਹਾੜੀ ਜ਼ਿਲ੍ਹਿਆਂ ਵਿੱਚ ਰਹਿੰਦੇ ਹਨ।

ਇਹ ਵੀ ਪੜ੍ਹੋ- ਨੂਹ ਹਿੰਸਾ 'ਤੇ ਸੁਪਰੀਮ ਕੋਰਟ ਦਾ ਕੇਂਦਰ ਨੂੰ ਸਖ਼ਤ ਨਿਰਦੇਸ਼- ਨਾ ਹਿੰਸਾ ਹੋਵੇ ਤੇ ਨਾ ਹੀ ਕੋਈ ਦੇਵੇ ਨਫ਼ਰਤੀ ਭਾਸ਼ਣ

ਮਣੀਪੁਰ 'ਚ ਵਿਵਾਦ ਦੇ ਕੀ ਕਾਰਨ ਹਨ?

ਕੂਕੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲ ਗਿਆ ਹੈ, ਪਰ ਮੀਤੀ ਅਨੁਸੂਚਿਤ ਜਨਜਾਤੀ ਦਾ ਦਰਜਾ ਮੰਗ ਰਹੇ ਹਨ।
- ਨਾਗਾ ਅਤੇ ਕੂਕੀ ਸਪੱਸ਼ਟ ਤੌਰ 'ਤੇ ਮੰਨਦੇ ਹਨ ਕਿ ਸਾਰੇ ਵਿਕਾਸ ਦੀ ਮਲਾਈ ਮੂਲ ਵਾਸੀ ਮੈਤੇਈ ਵਲੋਂ ਲਈ ਜਾਂਦੀ ਹੈ। ਕੂਕੀਜ਼ ਜ਼ਿਆਦਾਤਰ ਮਿਆਂਮਾਰ ਤੋਂ ਆਏ ਹਨ।
- ਮਣੀਪੁਰ ਦੇ ਮੁੱਖ ਮੰਤਰੀ ਨੇ ਮੌਜੂਦਾ ਸਥਿਤੀ ਲਈ ਮਿਆਂਮਾਰ ਤੋਂ ਘੁਸਪੈਠ ਅਤੇ ਗੈਰ-ਕਾਨੂੰਨੀ ਹਥਿਆਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਕੂਕੀ ਨੂੰ ਲਗਭਗ 200 ਸਾਲ ਰਾਜ ਦੀ ਸੁਰੱਖਿਆ ਮਿਲੀ। ਕਈ ਇਤਿਹਾਸਕਾਰਾਂ ਦਾ ਮੰਨਣਾ ਹੈ ਕਿ ਅੰਗਰੇਜ਼ਾਂ ਨੇ ਕੂਕੀਆਂ ਨੂੰ ਨਾਗਾਂ ਦੇ ਵਿਰੁੱਧ ਲਿਆਂਦਾ ਸੀ।
- ਜਦੋਂ ਨਾਗਾ ਅੰਗਰੇਜ਼ਾਂ 'ਤੇ ਹਮਲਾ ਕਰਦੇ ਸਨ ਤਾਂ ਇਹ ਕੂਕੀ ਉਨ੍ਹਾਂ ਦਾ ਬਚਾਅ ਕਰਦੇ ਸਨ। ਬਾਅਦ ਵਿਚ ਉਨ੍ਹਾਂ ਵਿਚੋਂ ਬਹੁਤਿਆਂ ਨੇ ਈਸਾਈ ਧਰਮ ਸਵੀਕਾਰ ਕਰ ਲਿਆ, ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ ਅਤੇ ਉਨ੍ਹਾਂ ਨੂੰ ਐਸ.ਟੀ ਦਾ ਦਰਜਾ ਵੀ ਮਿਲਿਆ।
 


author

Tanu

Content Editor

Related News