ਸੋਸ਼ਲ ਮੀਡੀਆ ਪੋਸਟ ਕਾਰਨ ਵਡੋਦਰਾ ’ਚ ਭੜਕੀ ਹਿੰਸਾ, 50 ਲੋਕ ਹਿਰਾਸਤ ’ਚ

Saturday, Sep 20, 2025 - 09:52 PM (IST)

ਸੋਸ਼ਲ ਮੀਡੀਆ ਪੋਸਟ ਕਾਰਨ ਵਡੋਦਰਾ ’ਚ ਭੜਕੀ ਹਿੰਸਾ, 50 ਲੋਕ ਹਿਰਾਸਤ ’ਚ

ਵਡੋਦਰਾ (ਭਾਸ਼ਾ)-ਗੁਜਰਾਤ ਦੇ ਵਡੋਦਰਾ ਸ਼ਹਿਰ ਦੇ ਜੂਨੀਗੜ੍ਹੀ ਇਲਾਕੇ ਵਿਚ ਇਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਸ਼ੁੱਕਰਵਾਰ ਦੇਰ ਰਾਤ ਭੜਕੀ ਹਿੰਸਾ ਤੋਂ ਬਾਅਦ ਪੁਲਸ ਨੇ ਸ਼ਨੀਵਾਰ ਨੂੰ ਲੱਗਭਗ 50 ਲੋਕਾਂ ਨੂੰ ਹਿਰਾਸਤ ’ਚ ਲੈ ਲਿਆ। ਅਧਿਕਾਰੀਆਂ ਨੇ ਦੱਸਿਆ ਕਿ ਪੱਥਰਬਾਜ਼ੀ ਵਿਚ ਪੁਲਸ ਮੁਲਾਜ਼ਮਾਂ ਸਮੇਤ ਕੁਝ ਲੋਕ ਜ਼ਖਮੀ ਹੋਏ, ਹਾਲਾਂਕਿ ਸਥਿਤੀ ਨੂੰ ਤੁਰੰਤ ਕਾਬੂ ਵਿਚ ਕਰ ਲਿਆ ਗਿਆ।

ਇਕ ਅਧਿਕਾਰੀ ਨੇ ਦੱਸਿਆ ਕਿ ਮੁਸਲਿਮ ਭਾਈਚਾਰੇ ਦੇ ਮੈਂਬਰ ਸ਼ੁੱਕਰਵਾਰ ਰਾਤ ਨੂੰ ਸ਼ਹਿਰ ਦੇ ਪੁਲਸ ਸਟੇਸ਼ਨ ਦੇ ਬਾਹਰ ਇਕੱਠੇ ਹੋਏ ਅਤੇ ਦਾਅਵਾ ਕੀਤਾ ਕਿ ਇਕ ਸੋਸ਼ਲ ਮੀਡੀਆ ਪੋਸਟ ਨੇ ਉਨ੍ਹਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਅਤੇ ਇਸਨੂੰ ਅਪਲੋਡ ਕਰਨ ਵਾਲੇ ਵਿਅਕਤੀ ਵਿਰੁੱਧ ਕਾਰਵਾਈ ਦੀ ਮੰਗ ਕੀਤੀ।

ਡਿਪਟੀ ਕਮਿਸ਼ਨਰ ਆਫ਼ ਪੁਲਸ (ਜ਼ੋਨ-4) ਐਂਡਰਿਊ ਮੈਕਵਾਨ ਨੇ ਕਿਹਾ ਕਿ ਘੱਟ ਗਿਣਤੀ ਭਾਈਚਾਰੇ ਦੇ ਲੱਗਭਗ 500 ਤੋਂ 600 ਮੈਂਬਰਾਂ ਦੇ ਇਕ ਹੋਰ ਸਮੂਹ ਨੇ ਪੁਰਾਣੇ ਸ਼ਹਿਰ ਦੇ ਜੂਨੀਗੜ੍ਹੀ ਖੇਤਰ ਵਿਚ ਪੱਥਰਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਵਾਹਨਾਂ ਦੀ ਭੰਨਤੋੜ ਕਰਨੀ ਸ਼ੁਰੂ ਕੀਤੀ। ਪੁਲਸ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੋ ਵੱਖ-ਵੱਖ ਐੱਫ. ਆਈ. ਆਰ. ਦਰਜ ਕੀਤੀਆਂ ਗਈਆਂ ਹਨ, ਇਕ ਸੋਸ਼ਲ ਮੀਡੀਆ ’ਤੇ ਇਤਰਾਜ਼ਯੋਗ ਸਮੱਗਰੀ ਪੋਸਟ ਕਰਨ ਵਾਲੇ ਵਿਅਕਤੀ ਵਿਰੁੱਧ ਅਤੇ ਦੂਜੀ ਹਿੰਸਾ ਦਾ ਸਹਾਰਾ ਲੈਣ ਵਾਲਿਆਂ ਵਿਰੁੱਧ।


author

Hardeep Kumar

Content Editor

Related News