CAA ਵਿਰੋਧ ਪ੍ਰਦਰਸ਼ਨ : ਦਿੱਲੀ ਦੇ ਸਲੀਮਪੁਰ 'ਚ ਫਿਰ ਭੜਕੀ ਹਿੰਸਾ, 17 ਮੈਟਰੋ ਸਟੇਸ਼ਨਾਂ 'ਤੇ ਐਂਟਰੀ ਬੈਨ
Friday, Dec 20, 2019 - 06:33 PM (IST)

ਨਵੀਂ ਦਿੱਲੀ — ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ 'ਚ ਸ਼ੁੱਕਰਵਾਰ ਸ਼ਾਮ ਨੂੰ ਦਿੱਲੀ ਦੇ ਸਲੀਮਪੁਰ ਇਲਾਕੇ 'ਚ ਇਕ ਵਾਰ ਫਿਰ ਹਿੰਸਾ ਭੜਕ ਗਈ ਹੈ। ਪ੍ਰਦਰਸ਼ਨਕਾਰੀਆਂ ਨੇ ਡੀ.ਸੀ.ਪੀ. ਦਫਤਰ ਸਾਹਮਣੇ ਪੁਲਸ 'ਤੇ ਪੱਥਰਬਾਜੀ ਕੀਤੀ ਅਤੇ ਇਕ ਗੱਡੀ ਨੂੰ ਅੱਗ ਦੇ ਹਵਾਲੇ ਕਰ ਦਿੱਤਾ। ਦਿੱਲੀ ਮੈਟਰੋ ਰੇਲ ਨਿਗਮ ਨੇ ਸੋਧ ਕੀਤੇ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਪ੍ਰਦਰਸ਼ਨਾਂ 'ਚ ਹਿੱਸਾ ਲੈਣ ਜਾ ਰਹੇ ਲੋਕਾਂ ਦੀ ਆਵਾਜਾਈ ਕੰਟਰੋਲ ਕਰਨ ਦੇ ਲਿਹਾਜ ਨਾਲ ਰਾਜੀਵ ਚੌਂਕ ਸਣੇ ਕੁਲ 17 ਸਟੇਸ਼ਨਾਂ ਦੇ ਐਂਟਰੀ ਅਤੇ ਨਿਕਾਸੀ ਗੇਟ ਸ਼ੁੱਕਰਵਾਰ ਨੂੰ ਬੰਦ ਕਰ ਦਿੱਤੇ।
ਡੀ.ਐੱਮ.ਆਰ.ਸੀ. ਨੇ ਟਵੀਟ ਕੀਤਾ ਹੈ ਕਿ ਕਸ਼ਮੀਰੀ ਗੇਟ, ਕੇਂਦਰੀ ਸਕੱਤਰੇਤ, ਮੰਡੀ ਹਾਊਸ ਅਤੇ ਰਾਜੀਵ ਚੌਕ ਮੈਟਰੋ ਸਟੇਸ਼ਨਾਂ ਦੇ ਪ੍ਰਵੇਸ਼ ਅਤੇ ਨਿਕਾਸੀ ਗੇਟ ਹੰਦ ਕਰ ਦਿੱਤੇ ਗਏ ਹਨ। ਹਾਲਾਂਕਿ ਇਨ੍ਹਾਂ ਸਟੇਸ਼ਨਾਂ 'ਤੇ ਯਾਤਰੀਆਂ ਨੂੰ ਟਰੇਨ ਬਦਲਣ ਦੀ ਸੁਵਿਧਾ ਉਪਲਬੱਧ ਹੋਵੇਗੀ।
ਡੀ.ਐੱਮ.ਆਰ.ਸੀ. ਨੇ ਟਵੀਟ ਕੀਤਾ ਹੈ ਕਿ ਕਸ਼ਮੀਰੀ ਗੇਟ ਮੈਟਰੋ ਸਟੇਸ਼ਨ ਦੇ ਤਿੰਨ ਅਤੇ ਚਾਰ ਨੰਬਰ ਗੇਟ ਖੋਲ੍ਹ ਦਿੱਤੇ ਗਏ ਹਨ। ਇਸਸ ਤੋਂ ਇਲਾਵਾ. ਜਨਪਥ, ਪ੍ਰਗਤੀ ਮੈਦਾਨੂੰ ਅਤੇ ਖਾਨ ਮਾਰਕੀਟ ਦੇ ਵੀ ਐਂਟਰੀ ਗੇਟ ਬੰਦ ਕਰ ਦਿੱਤੇ ਗਏ ਹਨ। ਡੀ.ਐੱਮ.ਆਰ.ਸੀ. ਨੇ ਦੱਸਿਆ ਕਿ ਜੌਹਰੀ ਇਨਕਲੇਵ, ਸ਼ਿਵ ਵਿਹਾਰ ਅਤੇ ਦਿਲਸ਼ਾਦ ਗਾਰਡਨ ਮੈਟਰੋ ਸਟੇਸ਼ਨ ਵੀ ਬੰਦ ਕਰ ਦਿੱਤੇ ਗਏ ਹਨ। ਕੁਲ 17 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਨਿਕਾਸੀ ਗੇਟ ਬੰਦ ਕੀਤੇ ਗਏ ਹਨ।