ਫਾਈਨਲ ''ਚ ਪਹੁੰਚੀ ਵਿਨੇਸ਼ ਫੋਗਾਟ, ਰਾਹੁਲ ਗਾਂਧੀ ਤੇ ਦੀਪੇਂਦਰ ਹੁੱਡਾ ਨੇ ਦਿੱਤੀ ਵਧਾਈ

Wednesday, Aug 07, 2024 - 04:59 AM (IST)

ਫਾਈਨਲ ''ਚ ਪਹੁੰਚੀ ਵਿਨੇਸ਼ ਫੋਗਾਟ, ਰਾਹੁਲ ਗਾਂਧੀ ਤੇ ਦੀਪੇਂਦਰ ਹੁੱਡਾ ਨੇ ਦਿੱਤੀ ਵਧਾਈ

ਨੈਸ਼ਨਲ ਡੈਸਕ - ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਪੈਰਿਸ ਓਲੰਪਿਕ 2024 ਵਿੱਚ 50 ਕਿਲੋਗ੍ਰਾਮ ਫਰੀਸਟਾਈਲ ਕੁਸ਼ਤੀ ਦੇ ਸੈਮੀਫਾਈਨਲ 'ਚ ਕਿਊਬਾ ਦੀ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾ ਕੇ ਇਤਿਹਾਸ ਰਚ ਦਿੱਤਾ ਹੈ। ਵਿਨੇਸ਼ ਨੇ ਇਸ ਜਿੱਤ ਨਾਲ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਉਸਦਾ ਮੁਕਾਬਲਾ 7 ਅਗਸਤ ਨੂੰ ਅਮਰੀਕਾ ਦੀ ਸਾਰਾਹ ਹਿਲਡੇਬ੍ਰਾਂਟ ਨਾਲ ਹੋਵੇਗਾ। ਜੇਕਰ ਵਿਨੇਸ਼ ਫਾਈਨਲ ਹਾਰ ਵੀ ਜਾਂਦੀ ਹੈ ਤਾਂ ਵੀ ਉਸ ਦਾ ਚਾਂਦੀ ਦਾ ਤਗਮਾ ਪੱਕਾ ਹੈ। ਵਿਨੇਸ਼ ਦੀ ਇਸ ਜਿੱਤ ਤੋਂ ਬਾਅਦ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗ ਗਿਆ ਹੈ। 

ਰਾਹੁਲ ਗਾਂਧੀ ਨੇ ਵਿਨੇਸ਼ ਫੋਗਾਟ ਨੂੰ ਵਧਾਈ ਦਿੰਦਿਆ ਟਵੀਟ ਕਰ ਲਿਖਿਆ, ''ਅੱਜ ਵਿਨੇਸ਼ ਦੇ ਨਾਲ-ਨਾਲ ਪੂਰਾ ਦੇਸ਼ ਦੁਨੀਆ ਦੇ ਤਿੰਨ ਸਰਵੋਤਮ ਪਹਿਲਵਾਨਾਂ ਨੂੰ ਇਕ ਦਿਨ 'ਚ ਹਰਾਉਣ ਤੋਂ ਬਾਅਦ ਭਾਵੁਕ ਹੈ। ਜਿਨ੍ਹਾਂ ਲੋਕਾਂ ਨੇ ਵਿਨੇਸ਼ ਅਤੇ ਉਸ ਦੇ ਸਾਥੀਆਂ ਦੇ ਸੰਘਰਸ਼ ਨੂੰ ਨਕਾਰਿਆ ਅਤੇ ਉਨ੍ਹਾਂ ਦੇ ਇਰਾਦਿਆਂ ਅਤੇ ਸਮਰੱਥਾ 'ਤੇ ਸਵਾਲ ਵੀ ਉਠਾਏ, ਉਨ੍ਹਾਂ ਦੇ ਜਵਾਬ ਮਿਲ ਚੁੱਕੇ ਹਨ। ਉਸ ਨੂੰ ਖੂਨ ਦੇ ਹੰਝੂ ਰੋਵਾਉਣ ਵਾਲਾ ਸੱਤਾ ਦਾ ਸਾਰਾ ਸਿਸਟਮ ਅੱਜ ਭਾਰਤ ਦੀ ਬਹਾਦਰ ਧੀ ਦੇ ਸਾਹਮਣੇ ਢਹਿ ਢੇਰੀ ਹੋ ਗਿਆ ਹੈ। ਇਹ ਹੈ ਚੈਂਪੀਅਨਾਂ ਦੀ ਪਛਾਣ, ਉਹ ਮੈਦਾਨ ਤੋਂ ਜਵਾਬ ਦਿੰਦੇ ਹਨ। ਸ਼ੁਭਕਾਮਨਾਵਾਂ ਵਿਨੇਸ਼। ਪੈਰਿਸ ਵਿੱਚ ਤੁਹਾਡੀ ਸਫਲਤਾ ਦੀ ਗੂੰਜ ਦਿੱਲੀ ਤੱਕ ਸਾਫ਼-ਸਾਫ਼ ਸੁਣਾਈ ਦਿੰਦੀ ਹੈ।''

ਇਸ ਦੇ ਨਾਲ ਹੀ ਕਾਂਗਰਸ ਸੰਸਦ ਮੈਂਬਰ ਦੀਪੇਂਦਰ ਸਿੰਘ ਹੁੱਡਾ ਨੇ ਵੀ ਵਿਨੇਸ਼ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, 'ਵਿਨੇਸ਼... 140 ਕਰੋੜ ਦੇਸ਼ ਵਾਸੀ ਇਸ ਪਲ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ... ਮੇਰੀ ਭੈਣ, ਅੱਜ ਤੁਸੀਂ ਸਾਨੂੰ ਇੰਨਾ ਮਾਣ ਦਿੱਤਾ ਹੈ ਕਿ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ... ਹੁਣ ਸੋਨਾ ਲਿਆਓ!'


author

Inder Prajapati

Content Editor

Related News