ਵਿਨੇਸ਼ ਫੋਗਾਟ ਦਾ ਵੱਡਾ ਦਾਅਵਾ, 'ਦਿੱਲੀ ਪੁਲਸ ਨੇ ਹਟਾਈ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ'

Thursday, Aug 22, 2024 - 09:03 PM (IST)

ਵਿਨੇਸ਼ ਫੋਗਾਟ ਦਾ ਵੱਡਾ ਦਾਅਵਾ, 'ਦਿੱਲੀ ਪੁਲਸ ਨੇ ਹਟਾਈ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ'

ਨੈਸ਼ਨਲ ਡੈਸਕ - ਦਿੱਗਜ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਵੀਰਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਕੁਸ਼ਤੀ ਮਹਾਸੰਘ (ਡਬਲਯੂਐੱਫਆਈ) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਗਵਾਹੀ ਦੇਣ ਵਾਲੀਆਂ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ।

ਵਿਨੇਸ਼ ਅਤੇ ਸਾਕਸ਼ੀ ਦੋਵਾਂ ਨੇ ਐਕਸ 'ਤੇ ਪੋਸਟ ਸਾਂਝਾ ਕਰ ਦੱਸਿਆ ਕਿ, "ਦਿੱਲੀ ਪੁਲਸ ਨੇ ਮਹਿਲਾ ਪਹਿਲਵਾਨਾਂ ਦੀ ਸੁਰੱਖਿਆ ਵਾਪਸ ਲੈ ਲਈ ਹੈ ਜੋ ਅਦਾਲਤ ਵਿੱਚ ਬ੍ਰਿਜ ਭੂਸ਼ਣ ਦੇ ਖਿਲਾਫ ਗਵਾਹੀ ਦੇਣ ਜਾ ਰਹੀਆਂ ਹਨ।" ਉਸ ਨੇ ਦਿੱਲੀ ਪੁਲਸ ਦੇ ਅਧਿਕਾਰਤ ਖਾਤਿਆਂ ਦੇ ਨਾਲ-ਨਾਲ ਦਿੱਲੀ ਮਹਿਲਾ ਕਮਿਸ਼ਨ ਅਤੇ ਰਾਸ਼ਟਰੀ ਮਹਿਲਾ ਕਮਿਸ਼ਨ ਨੂੰ ਵੀ ਟੈਗ ਕੀਤਾ ਹੈ।

ਪੈਰਿਸ ਓਲੰਪਿਕ ਤੋਂ ਬਾਅਦ ਤੋਂ ਹੀ ਸੁਰਖੀਆਂ 'ਚ ਹੈ ਵਿਨੇਸ਼
ਤੁਹਾਨੂੰ ਦੱਸ ਦੇਈਏ ਕਿ ਵਿਨੇਸ਼ ਫੋਗਾਟ ਹਾਲ ਹੀ ਵਿੱਚ ਹੋਏ ਪੈਰਿਸ ਓਲੰਪਿਕ 2024 ਤੋਂ ਲਗਾਤਾਰ ਸੁਰਖੀਆਂ ਵਿੱਚ ਬਣੀ ਹੋਈ ਹੈ। ਇੱਥੇ 6 ਅਗਸਤ ਨੂੰ ਉਸ ਨੇ ਇੱਕੋ ਦਿਨ ਵਿੱਚ ਲਗਾਤਾਰ 3 ਮੈਚ ਜਿੱਤ ਕੇ 50 ਕਿਲੋਗ੍ਰਾਮ ਫ੍ਰੀਸਟਾਈਲ ਕੁਸ਼ਤੀ ਦੇ ਫਾਈਨਲ ਵਿੱਚ ਪ੍ਰਵੇਸ਼ ਕੀਤਾ ਅਤੇ ਚਾਂਦੀ ਦਾ ਤਗ਼ਮਾ ਪੱਕਾ ਕੀਤਾ। ਸੋਨ ਤਗਮੇ ਦਾ ਮੁਕਾਬਲਾ 7 ਅਗਸਤ ਦੀ ਰਾਤ ਨੂੰ ਹੋਣਾ ਸੀ।

ਪਰ ਉਸੇ ਦਿਨ ਸਵੇਰੇ ਵਿਨੇਸ਼ ਨੂੰ ਅਯੋਗ ਕਰਾਰ ਦਿੱਤਾ ਗਿਆ ਕਿਉਂਕਿ ਮੈਚ ਤੋਂ ਪਹਿਲਾਂ ਉਸਦਾ ਭਾਰ 100 ਗ੍ਰਾਮ ਵੱਧ ਸੀ। ਇਸ ਤੋਂ ਬਾਅਦ ਵਿਨੇਸ਼ ਨੇ ਸੀਏਐਸ ਵਿੱਚ ਅਪੀਲ ਕੀਤੀ ਸੀ। ਉਸ ਦੀ ਮੰਗ ਸੀ ਕਿ ਇਸ ਈਵੈਂਟ ਵਿਚ ਉਸ ਨੂੰ ਸਾਂਝਾ ਚਾਂਦੀ ਦਾ ਤਗਮਾ ਦਿੱਤਾ ਜਾਵੇ। ਪਰ ਇਸ ਮਾਮਲੇ ਵਿੱਚ ਫੈਸਲਾ 14 ਅਗਸਤ ਨੂੰ ਆਇਆ ਅਤੇ ਸੀਏਐਸ ਨੇ ਵਿਨੇਸ਼ ਦੀ ਅਪੀਲ ਨੂੰ ਰੱਦ ਕਰ ਦਿੱਤਾ।


author

Inder Prajapati

Content Editor

Related News