ਵਿਨੇਸ਼ ਨੂੰ ਅਯੋਗ ਐਲਾਨੇ ਜਾਣ ਮਗਰੋਂ ਨੱਢਾ ਨੇ ਕਿਹਾ- ਅਸਲ ''ਚ ਉਹ ਇਕ ਚੈਂਪੀਅਨ ਹੈ

Wednesday, Aug 07, 2024 - 05:14 PM (IST)

ਨਵੀਂ ਦਿੱਲੀ- ਭਾਜਪਾ ਦੇ ਪ੍ਰਧਾਨ ਜੇ. ਪੀ. ਨੱਢਾ ਨੇ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਸਲ ਚੈਂਪੀਅਨ ਕਰਾਰ ਦਿੰਦੇ ਹੋਏ ਬੁੱਧਵਾਰ ਨੂੰ ਕਿਹਾ ਕਿ ਭਾਵੇਂ ਹੀ ਓਲੰਪਿਕ ਤੋਂ ਅਯੋਗ ਕਰਾਰ ਦੇਣ ਤੋਂ ਲੱਖਾਂ ਭਾਰਤੀ ਉਮੀਦਾਂ ਟੁੱਟ ਗਈਆਂ ਹਨ ਪਰ ਇਕ ਵਿਸ਼ਵ ਚੈਂਪੀਅਨ ਵਜੋਂ ਉਸ ਦੀ ਜਿੱਤ ਬਹਾਦਰੀ ਦਾ ਸਬੂਤ ਹੈ। ਫੋਗਾਟ ਨੇ ਮੰਗਲਵਾਰ ਨੂੰ ਆਪਣੀ ਸ਼੍ਰੇਣੀ 'ਚ ਸੋਨ ਤਗਮੇ ਦੇ ਮੁਕਾਬਲੇ 'ਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਰਚ ਦਿੱਤਾ। ਹਾਲਾਂਕਿ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ਮੁਕਾਬਲੇ ਤੋਂ ਪਹਿਲਾਂ ਜ਼ਿਆਦਾ ਭਾਰ ਕਾਰਨ ਉਸ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ।

PunjabKesari

ਹਾਲਾਂਕਿ ਔਰਤਾਂ ਦੇ 50 ਕਿਲੋਗ੍ਰਾਮ ਫਾਈਨਲ ਤੋਂ ਪਹਿਲਾਂ ਜ਼ਿਆਦਾ ਭਾਰ ਕਾਰਨ ਉਸ ਨੂੰ ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਇਸ ਘਟਨਾਕ੍ਰਮ 'ਤੇ ਟਿੱਪਣੀ ਕਰਦੇ ਹੋਏ ਨੱਢਾ ਨੇ 'ਐਕਸ' 'ਤੇ ਇਕ ਪੋਸਟ ਵਿਚ ਕਿਹਾ ਕਿ ਵਿਨੇਸ਼ ਫੋਗਾਟ, ਤੁਹਾਡੀ ਪੂਰੀ ਓਲੰਪਿਕ ਯਾਤਰਾ ਬਹੁਤ ਹੀ ਪ੍ਰੇਰਨਾਦਾਇਕ ਰਹੀ ਹੈ ਅਤੇ ਵਿਸ਼ਵ ਚੈਂਪੀਅਨ 'ਤੇ ਤੁਹਾਡੀ ਜਿੱਤ ਤੁਹਾਡੇ ਹੁਨਰ ਦਾ ਪ੍ਰਮਾਣ ਹੈ। ਉਨ੍ਹਾਂ ਕਿਹਾ ਕਿ ਇਸ ਝਟਕੇ ਨੇ ਅਸਲ ਵਿਚ ਲੱਖਾਂ ਭਾਰਤੀਆਂ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਪਰ ਇਹ ਯਾਦ ਰੱਖਣਾ ਜ਼ਰੂਰੀ ਹੈ ਕਿ ਹਰ ਚੈਂਪੀਅਨ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਾਡਾ ਮੰਨਣਾ ਹੈ ਕਿ ਇਹ ਸਿਰਫ਼ ਤੁਹਾਨੂੰ ਮਜ਼ਬੂਤ ​​ਬਣਾਏਗਾ। ਤੁਸੀਂ ਸਾਡੇ ਲਈ ਸੱਚਮੁੱਚ ਇਕ ਚੈਂਪੀਅਨ ਹੋ।


Tanu

Content Editor

Related News