ਵਿਨੇ ਕੁਮਾਰ ਹੋਣਗੇ ਅਫਗਾਨਿਸਤਾਨ ''ਚ ਭਾਰਤ ਦੇ ਨਵੇਂ ਰਾਜਦੂਤ
Thursday, Mar 01, 2018 - 09:45 PM (IST)

ਨਵੀਂ ਦਿੱਲੀ— ਸੀਨੀਅਰ ਰਾਜਨੀਤਕ ਵਿਨੇ ਕੁਮਾਰ ਨੂੰ ਰਣਨੀਤਕ ਤੌਰ 'ਤੇ ਅਫਗਾਨਿਸਤਾਨ 'ਚ ਮਨਪ੍ਰੀਤ ਵੋਹਰਾ ਦੀ ਥਾਂ ਭਾਰਤ ਦਾ ਨਵਾਂ ਰਾਜਦੂਤ ਨਿਯੁਕਤ ਕੀਤਾ ਗਿਆ ਹੈ। 1992 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਕੁਮਾਰ ਫਿਲਹਾਲ ਇਥੇ ਵਿਦੇਸ਼ ਮੰਤਰਾਲੇ ਦੇ ਮੁੱਖ ਦਫਤਰ 'ਚ ਸੰਯੁਕਤ ਸਕੱਤਰ ਹਨ।
ਮੰਤਰਾਲੇ ਨੇ ਇਕ ਰਿਪੋਰਟ 'ਚ ਕਿਹਾ, 'ਉਹ ਜਲਦ ਹੀ ਆਪਣਾ ਅਹੁਦਾ ਸੰਭਾਲ ਸਕਦੇ ਹਨ।' ਵੋਹਰਾ ਜਨਵਰੀ 2016 ਤੋਂ ਅਫਗਾਨਿਸਤਾਨ 'ਚ ਭਾਰਤ ਦੇ ਰਾਜਦੂਤ ਦੇ ਤੌਰ 'ਤੇ ਅਹੁਦੇ 'ਤੇ ਹਨ। ਆਈ.ਆਈ.ਟੀ. ਖੜਗਪੁਰ ਤੋਂ ਗ੍ਰੈਜੁਏਸ਼ਨ ਕਰਨ ਵਾਲੇ ਕੁਮਾਰ ਕਈ ਅਹੁਦਿਆਂ 'ਤੇ ਕਾਬਜ਼ ਰਹੇ ਹਨ। ਉਨ੍ਹਾਂ ਨੇ ਨਿਊਯਾਰਕ 'ਚ ਸੰਯੁਕਤ ਰਾਸ਼ਟਰ ਦੇ ਸਥਾਈ ਮਿਸ਼ਨ 'ਚ ਵੀ ਕੰਮ ਕੀਤਾ ਹੈ। ਭਾਰਤ ਤੇ ਅਫਗਾਨਿਸਤਾਨ ਰਣਨੀਤਕ ਸਾਂਝੇਦਾਰ ਹਨ ਤੇ ਦੋਹਾਂ ਦੇਸ਼ਾਂ ਦੇ ਸੰਬੰਧਾਂ 'ਚ ਪਿਛਲੇ ਕੁਝ ਸਾਲਾਂ 'ਚ ਤਰੱਕੀ ਦੇਖਣ ਨੂੰ ਮਿਲੀ ਹੈ। ਭਾਰਤ ਨੇ ਸੰਘਰਸ਼ ਪ੍ਰਭਾਵਿਤ ਦੇਸ਼ 'ਚ ਸਹਾਇਤਾ ਤੇ ਵਿਕਾਸ ਯੋਜਨਾਵਾਂ 'ਚ 2 ਅਰਬ ਡਾਲਰ ਤੋਂ ਜ਼ਿਆਦਾ ਦਾ ਨਿਵੇਸ਼ ਕੀਤਾ ਹੈ।