ਚੌਬੇਪੁਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਵਿਕਾਸ ਦੁਬੇ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ

Wednesday, Jul 08, 2020 - 10:32 AM (IST)

ਚੌਬੇਪੁਰ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਵਿਕਾਸ ਦੁਬੇ ਦਾ ਇਕ ਹੋਰ ਸਾਥੀ ਗ੍ਰਿਫ਼ਤਾਰ

ਕਾਨਪੁਰ— ਕਾਨਪੁਰ ਦੇ ਬਿਕਰੂ ਕਾਂਡ ਦੇ ਮਾਸਟਰਮਾਈਂਡ ਵਿਕਾਸ ਦੁਬੇ ਅਤੇ ਉਸ ਦੇ ਗਿਰੋਹ ਵਿਰੁੱਧ ਜਾਰੀ ਮੁਹਿੰਮ ਤਹਿਤ ਬੁੱਧਵਾਰ ਯਾਨੀ ਕਿ ਅੱਜ ਚੌਬੇਪੁਰ ਇਲਾਕੇ ਵਿਚ ਦੁਬੇ ਦੇ ਇਕ ਸਾਥੀ ਨੂੰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਚੌਬੇਪੁਰ ਦੇ ਥਾਣਾ ਮੁਖੀ ਕੇ. ਐੱਮ. ਰਾਏ ਨੇ ਦੱਸਿਆ ਕਿ ਵਿਕਾਸ ਦੁਬੇ ਦਾ ਸਾਥੀ ਸ਼ਿਆਮ ਬਾਜਪੇਈ ਚੌਬੇਪੁਰ ਇਲਾਕੇ ਵਿਚ ਪੁਲਸ ਨਾਲ ਮੁਕਾਬਲੇ ਮਗਰੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਸ ਦੇ ਪੈਰ 'ਚ ਗੋਲੀ ਲੱਗੀ ਹੈ। 

ਇਹ ਵੀ ਪੜ੍ਹੋ : ਪੁਲਸ ਕਤਲਕਾਂਡ: ਵਿਕਾਸ ਦੁਬੇ 'ਤੇ ਹੁਣ ਢਾਈ ਲੱਖ ਰੁਪਏ ਦਾ ਇਨਾਮ

ਦੱਸ ਦੇਈਏ ਕਿ ਸ਼ਿਆਮ 'ਤੇ ਸਿਰ 'ਤੇ 25,000 ਰੁਪਏ ਦਾ ਇਨਾਮ ਐਲਾਨ ਰੱਖਿਆ ਸੀ। ਬਾਜਪਾਏ ਬੀਤੀ 2-3 ਜੁਲਾਈ ਦੀ ਮੱਧ ਰਾਤ ਨੂੰ ਬਦਮਾਸ਼ ਵਿਕਾਸ ਦੁਬੇ ਨੂੰ ਗ੍ਰਿਫ਼ਤਾਰ ਕਰਨ ਬਿਕਰੂ ਪਿੰਡ ਗਏ ਪੁਲਸ ਦਲ 'ਤੇ ਹਮਲੇ 'ਚ 8 ਪੁਲਸ ਮੁਲਾਜ਼ਮਾਂ ਦੇ ਕਤਲ ਮਾਮਲੇ ਵਿਚ ਵਾਂਟੇਡ ਸੀ। ਇਸ ਮਾਮਲੇ ਵਿਚ ਪੁਲਸ ਨੂੰ ਮਿਲੀ ਇਹ ਦੂਜੀ ਵੱਡੀ ਸਫਲਤਾ ਹੈ। ਇਸ ਤੋਂ ਪਹਿਲਾਂ ਅੱਜ ਹੀ ਸਵੇਰੇ ਹੀ ਦੁਬੇ ਦਾ ਕਰੀਬੀ ਅਮਰ ਦੁਬੇ ਹਮੀਰਪੁਰ ਦੇ ਮੌਦਹਾ ਵਿਚ ਸਪੈਸ਼ਲ ਟਾਸਕ ਫੋਰਸ ਨਾਲ ਮੁਕਾਬਲੇ ਵਿਚ ਮਾਰਿਆ ਗਿਆ। ਹਾਲਾਂਕਿ ਅਜੇ ਤੱਕ ਵਿਕਾਸ ਦੁਬੇ ਦਾ ਕੋਈ ਅਤਾ-ਪਤਾ ਨਹੀਂ ਲੱਗਾ ਹੈ। ਜ਼ਿਕਰਯੋਗ ਹੈ ਕਿ ਬੀਤੀ 2-3 ਜੁਲਾਈ ਦੀ ਦਰਮਿਆਨੀ ਰਾਤ ਕਰੀਬ ਇਕ ਵਜੇ ਬਦਮਾਸ਼ ਵਿਕਾਸ ਦੁਬੇ ਨੂੰ ਫੜਨ ਗਏ ਪੁਲਸ ਦਲ 'ਤੇ ਉਸ ਦੇ ਗੁਰਗਿਆਂ ਨੇ ਤਾਬੜਤੋੜ ਗੋਲੀਆਂ ਚੱਲਾ ਕੇ ਪੁਲਸ ਖੇਤਰ ਅਧਿਕਾਰੀ ਦਵਿੰਦਰ ਮਿਸ਼ਰਾ, ਤਿੰਨ ਦਰੋਗਾ ਅਤੇ ਚਾਰ ਸਿਪਾਹੀਆਂ ਦਾ ਕਤਲ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਉੱਤਰ ਪ੍ਰਦੇਸ਼ : ਵਿਕਾਸ ਦੁਬੇ ਦੇ ਸਾਥੀ ਅਮਰ ਦੁਬੇ ਨੂੰ ਪੁਲਸ ਨੇ ਕੀਤਾ ਢੇਰ


author

Tanu

Content Editor

Related News