ਹਰਿਆਣਾ ਦੇ ਨੂਹ ''ਚ ਕਰਫਿਊ, ਵਿਜ ਬੋਲੇ- ਸ਼ਾਂਤੀ ਭੰਗ ਕਰਨ ਦੇ ਇਰਾਦੇ ਨਾਲ ਰਚੀ ਗਈ ਸਾਜ਼ਿਸ਼

Tuesday, Aug 01, 2023 - 04:09 PM (IST)

ਚੰਡੀਗੜ੍ਹ- ਹਰਿਆਣਾ ਦੇ ਹਿੰਸਾ ਪ੍ਰਭਾਵਿਤ ਨੂਹ ਜ਼ਿਲ੍ਹੇ 'ਚ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਰਫਿਊ ਲਾ ਦਿੱਤਾ। ਸੂਬੇ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲਿਆਂ ਨੇ ਨੂਹ 'ਚ ਹਿੰਸਾ ਦੀ ਸਾਜ਼ਿਸ਼ ਰਚੀ। ਪੁਲਸ ਨੇ ਦੱਸਿਆ ਕਿ ਵਿਸ਼ਵ ਹਿੰਦੂ ਪਰੀਸ਼ਦ ਵਲੋਂ ਕੱਢੀ ਜਾ ਰਹੀ ਯਾਤਰਾ ਨੂੰ ਰੋਕਣ ਦੀ ਭੀੜ ਵਲੋਂ ਕੋਸ਼ਿਸ਼ ਕੀਤੇ ਜਾਣ ਕਾਰਨ ਭੜਕੀ ਹਿੰਸਾ 'ਚ ਨੂਹ 'ਚ 4 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋਏ ਹਨ। 

ਇਹ ਵੀ ਪੜ੍ਹੋ-  ਹਰਿਆਣਾ 'ਚ ਭਾਰੀ ਹਿੰਸਾ ਮਗਰੋਂ ਤਣਾਅ, ਲੱਗਾ ਕਰਫਿਊ, ਪ੍ਰੀਖਿਆ ਰੱਦ ਤੇ ਇੰਟਰਨੈੱਟ ਸੇਵਾਵਾਂ ਕੀਤੀਆਂ ਬੰਦ

ਵਿਜ ਨੇ ਦੱਸਿਆ ਕਿ ਨੂਹ ਜ਼ਿਲ੍ਹੇ ਵਿਚ ਕਰਫਿਊ ਲਾ ਦਿੱਤਾ ਗਿਆ ਹੈ। ਉਨ੍ਹਾਂ ਅੰਬਾਲਾ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨੂਹ 'ਚ ਹਿੰਸਾ ਅਚਾਨਕ ਹੋਈ ਪ੍ਰਤੀਤ ਨਹੀਂ ਹੁੰਦੀ। ਉਨ੍ਹਾਂ ਨੇ ਦਾਅਵਾ ਕੀਤਾ ਕਿ ਸੂਬੇ ਅਤੇ ਦੇਸ਼ ਵਿਚ ਸ਼ਾਂਤੀ ਭੰਗ ਕਰਨ ਦਾ ਇਰਾਦਾ ਰੱਖਣ ਵਾਲੇ ਕਿਸੇ ਨੇ ਇਸ ਘਟਨਾ ਦੀ ਸਾਜ਼ਿਸ਼ ਰਚੀ। ਮੈਂ ਤੁਰੰਤ ਕਿਸੇ ਸਿੱਟੇ 'ਤੇ ਨਹੀਂ ਪਹੁੰਚਣਾ ਚਾਹੁੰਦਾ। ਸਾਡੀ ਤਰਜੀਹ ਸਥਿਤੀ ਨੂੰ ਕੰਟਰੋਲ 'ਚ  ਲਿਆਉਣਾ ਤੇ ਸ਼ਾਂਤੀ ਬਣਾ ਕੇ ਰੱਖਣਾ ਹੈ। ਵਿਜ ਨੇ ਸਬੰਧਤ ਅਧਿਕਾਰੀਆਂ ਨੂੰ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਨੂੰ ਕਿਹਾ ਹੈ। ਉਨ੍ਹਾਂ ਨੇ ਕਿਹਾ ਕਿ ਜਾਂਚ 'ਚ ਜੋ ਵੀ ਦੋਸ਼ੀ ਪਾਇਆ ਜਾਵੇਗਾ, ਉਸ ਨੂੰ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ-  ਹਰਿਆਣਾ 'ਚ ਵਿਗੜੇ ਹਾਲਾਤ: ਭੀੜ ਨੇ ਥਾਣੇ ਨੂੰ ਲਾਈ ਅੱਗ, 2 ਹੋਮਗਾਰਡਾਂ ਦੀ ਮੌਤ, ਕਈ ਗੱਡੀਆਂ ਫੂਕੀਆਂ

ਅਨਿਲ ਵਿਜ ਨੇ ਦੱਸਿਆ ਕਿ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਤਿੰਨ ਪੁਲਸ ਮੁਲਾਜ਼ਮ ਵੈਂਟੀਲੇਟਰ 'ਤੇ ਹਨ। ਵਿਜ ਮੁਤਾਬਕ ਕਈ ਲੋਕਾਂ ਨੂੰ ਇਕ ਮੰਦਰ 'ਚ ਬੰਧਕ ਬਣਾ ਲਿਆ ਗਿਆ ਸੀ ਅਤੇ ਵਧੀਕ ਪੁਲਸ ਜਨਰਲ ਡਾਇਰੈਕਟਰ ਮਮਤਾ ਸਿੰਘ ਦੀ ਅਗਵਾਈ ਵਾਲੇ ਦਲ ਨੇ ਉਨ੍ਹਾਂ ਨੂੰ ਉੱਥੋਂ ਸੁਰੱਖਿਅਤ ਕੱਢਿਆ। 

‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Tanu

Content Editor

Related News