ਹੋਟਲ ’ਚ ਨੌਜਵਾਨ ਨੂੰ ਬੇਹੋਸ਼ ਕਰ ਕੇ ਬਣਾਈ ਅਸ਼ਲੀਲ ਵੀਡੀਓ, ਭਾਜਪਾ ਨੇਤਾ ਸਮੇਤ 3 ਗ੍ਰਿਫਤਾਰ

Saturday, Sep 13, 2025 - 09:49 PM (IST)

ਹੋਟਲ ’ਚ ਨੌਜਵਾਨ ਨੂੰ ਬੇਹੋਸ਼ ਕਰ ਕੇ ਬਣਾਈ ਅਸ਼ਲੀਲ ਵੀਡੀਓ, ਭਾਜਪਾ ਨੇਤਾ ਸਮੇਤ 3 ਗ੍ਰਿਫਤਾਰ

ਆਗਰਾ (ਇੰਟ.)-ਉੱਤਰ ਪ੍ਰਦੇਸ਼ ਦੇ ਆਗਰਾ ’ਚ ਪੁਲਸ ਨੇ ਹਨੀ ਟਰੈਪ ਅਤੇ ਬਲੈਕਮੇਲਿੰਗ ਕਰਨਨ ਵਾਲੇ ਇਕ ਗਰੋਹ ਦਾ ਪਰਦਾਫਾਸ਼ ਕਰਦੇ ਹੋਏ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਜੇਲ ਭੇਜ ਦਿੱਤਾ ਹੈ। ਗ੍ਰਿਫਤਾਰ ਲੋਕਾਂ ’ਚ ਇਕ ਭਾਜਪਾ ਨੇਤਾ ਵੀ ਸ਼ਾਮਲ ਹੈ। ਦੋਸ਼ ਹੈ ਕਿ ਇਸ ਗਿਰੋਹ ਨੇ ਇਕ ਨੌਜਵਾਨ ਨੂੰ ਹੋਟਲ ’ਚ ਸੱਦ ਕੇ ਨਸ਼ੇ ਵਾਲਾ ਪਦਾਰਥ ਪਿਆਇਆ ਅਤੇ ਬੇਹੋਸ਼ੀ ਦੀ ਹਾਲਤ ’ਚ ਉਸ ਦੀ ਅਸ਼ਲੀਲ ਵੀਡੀਓ ਬਣਾ ਕੇ ਉਸ ਤੋਂ 10 ਲੱਖ ਰੁਪਏ ਦੀ ਫਿਰੌਤੀ ਮੰਗੀ।

ਪੁਲਸ ਅਨੁਸਾਰ, ਆਵਾਸ ਵਿਕਾਸ ਕਾਲੋਨੀ ਸੈਕਟਰ-8 ਦੇ ਵਾਸੀ ਇਕ ਨੌਜਵਾਨ ਦੀ ਫੇਸਬੁੱਕ ’ਤੇ ਇਕ ਵਿਅਕਤੀ ਨਾਲ ਦੋਸਤੀ ਹੋਈ ਸੀ। ਨੌਜਵਾਨ ਨੇ ਉਸ ਨੂੰ ਵਿਆਹ ਕਰਾਉਣ ਦਾ ਝਾਂਸਾ ਦੇ ਕੇ ਇਕ ਲੜਕੀ ਨਾਲ ਮੁਲਾਕਾਤ ਲਈ ਜੈਨ ਹੋਟਲ ਬੁਲਾਇਆ। ਹੋਟਲ ਪੁੱਜਣ ’ਤੇ ਪੀਡ਼ਤ ਨੂੰ ਨਸ਼ੇ ਵਾਲਾ ਪਦਾਰਥ ਪਿਆਇਆ ਗਿਆ, ਜਿਸ ਤੋਂ ਬਾਅਦ ਯੋਜਨਾ ਮੁਤਾਬਿਕ ਮੁਟਿਆਰ ਨੇ ਉਸ ਦੇ ਕੱਪੜੇ ਲਾਹ ਕੇ ਅਸ਼ਲੀਲ ਵੀਡੀਓ ਬਣਾਈ।

ਮਾਮਲੇ ਦਾ ਖੁਲਾਸਾ ਉਦੋਂ ਹੋਇਆ ਜਦੋਂ ਪੀਡ਼ਤ ਨੌਜਵਾਨ ਨੇ ਬੁੱਧਵਾਰ ਨੂੰ ਇਕ ਮੁਲਜ਼ਮ ਨੂੰ ਫੜ ਕੇ ਪੁਲਸ ਦੇ ਹਵਾਲੇ ਕੀਤਾ। ਇਸ ਦੇ ਆਧਾਰ ’ਤੇ ਪੁਲਸ ਨੇ ਸ਼ਕੀਲ, ਵਿਰਾਟ, ਪਿੰਕੀ, ਮਨੀਸ਼ ਸਾਹਿਨੀ ਅਤੇ ਜੈਨ ਹੋਟਲ ਦੇ ਕਰਮਚਾਰੀ ਅਤੇ ਸੰਚਾਲਕ ਖਿਲਾਫ ਮੁਕੱਦਮਾ ਦਰਜ ਕੀਤਾ।

ਇੰਸਪੈਕਟਰ ਨਿਊ ਆਗਰਾ ਰਾਜੀਵ ਤਿਆਗੀ ਨੇ ਦੱਸਿਆ ਕਿ ਵੀਰਵਾਰ ਨੂੰ ਪੁਲਸ ਨੇ ਸ਼ਕੀਲ ਨੂੰ ਜੇਲ ਭੇਜ ਦਿੱਤਾ ਸੀ, ਜਦੋਂ ਕਿ ਸ਼ੁੱਕਰਵਾਰ ਨੂੰ ਮਥੁਰਾ ਨਿਵਾਸੀ ਪਿੰਕੀ, ਮਨੀਸ਼ ਅਤੇ ਵਿਰਾਟ ਨੂੰ ਵੀ ਗ੍ਰਿਫਤਾਰ ਕਰ ਲਿਆ। ਮਨੀਸ਼ ਭਾਜਪਾ ਘੱਟ ਗਿਣਤੀ ਮੋਰਚਾ ਦਾ ਸਾਬਕਾ ਅਹੁਦਾਦਰ ਦੱਸਿਆ ਜਾ ਰਿਹਾ ਹੈ।


author

Hardeep Kumar

Content Editor

Related News