ਨਵੇਂ ਸੰਸਦ ਭਵਨ ਦੇ ਉਦਘਾਟਨ ਤੋਂ ਪਹਿਲਾਂ ਸਾਹਮਣੇ ਆਈ ਵੀਡੀਓ, PM ਮੋਦੀ 28 ਮਈ ਨੂੰ ਕਰਨਗੇ ਉਦਘਾਟਨ

05/26/2023 8:33:44 PM

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਐਤਵਾਰ ਯਾਨੀ 28 ਮਈ ਨੂੰ ਨਵੇਂ ਸੰਸਦ ਭਵਨ ਦਾ ਉਦਘਾਟਨ ਕਰਨ ਜਾ ਰਹੇ ਹਨ। ਇਸਤੋਂ ਪਹਿਲਾਂ ਨਵੇਂ ਸੰਸਦ ਭਵਨ ਦੀ ਇਕ ਵੀਡੀਓ ਸਾਹਮਣੇ ਆਈ ਹੈ। ਨਿਊਜ਼ ਏਜੰਸੀ ਏ.ਐੱਨ.ਆਈ. ਨੇ ਨਵੇਂ ਸੰਸਦ ਭਵਨ ਦੀ ਸ਼ਾਨ ਨੂੰ ਦਰਸਾਉਂਦਾ ਇੱਕ ਵੀਡੀਓ ਜਾਰੀ ਕੀਤਾ ਹੈ। ਸੰਸਦ ਭਵਨ ਦੇ ਬਾਹਰੀ ਹਿੱਸੇ ਦੇ ਨਾਲ-ਨਾਲ ਲੋਕ ਸਭਾ ਅਤੇ ਰਾਜ ਸਭਾ ਦੀ ਵੀਡੀਓ ਹੈ। ਦੱਸ ਦੇਈਏ ਕਿ ਨਵੇਂ ਸੰਸਦ ਭਵਨ ਦੇ ਉਦਘਾਟਨ ਨੂੰ ਲੈ ਕੇ 20 ਵਿਰੋਧੀ ਪਾਰਟੀਆਂ ਨੇ ਵਿਰੋਧ ਕੀਤਾ ਹੈ, ਜਦਕਿ ਐੱਨ.ਡੀ.ਏ. ਦਲਾਂ ਸਣੇ 7 ਗੈਰ ਐੱਨ.ਡੀ.ਏ. ਦਲ ਇਸ ਇਤਿਹਾਸਿਕ ਮੌਕੇ 'ਚ ਸ਼ਾਮਲ ਹੋਣਗੇ। 

 

ਨਵੇਂ ਸੰਸਦ ਭਵਨ 'ਚ ਲੋਕ ਸਭਾ ਦੀ ਥੀਮ ਮਿਊਰ ਪੰਛੀ ਦੇ ਆਕਾਰ 'ਤੇ ਬਣਾਈ ਗਈ ਹੈ, ਜਦਕਿ ਰਾਜ ਸਭਾ ਨੂੰ ਕਮਲ ਥੀਮ ਨਾਲ ਬਣਾਇਆ ਗਿਆ ਹੈ। ਨਵੀਂ ਲੋਕ ਸਭਾ 'ਚ 888 ਮੈਂਬਰਾਂ ਦੇ ਬੈਠਣ ਦੀ ਵਿਵਸਥਾ ਹੈ, ਜਦਕਿ ਰਾਜ ਸਭਾ 'ਚ 374 ਮੈਂਬਰ ਬੈਠ ਸਕਦੇ ਹਨ। ਸਾਂਝੇ ਸੈਸ਼ਨ ਦੌਰਾਨ ਲੋਕ ਸਭਾ ਨੂੰ 1240 ਸੀਟਾਂ ਤਕ ਵਧਾਇਆ ਜਾ ਸਕਦਾ ਹੈ। ਨਵਾਂ ਸੰਸਦ ਭਵਨ ਚਾਰ ਮੰਜ਼ਿਲਾ ਇਮਾਰਤ ਹੈ। ਇਸ ਵਿਚ ਇਕ ਕੇੰਦਰੀ ਕਮਰੇ ਸਣੇ ਲੌਜ, ਮੀਟਿੰਗ ਹਾਲ ਸਣੇ ਕਈ ਹੋਰ ਸਹੂਲਤਾਂ ਵੀ ਹਨ। ਨਵਾਂ ਸੰਸਦ ਭਵਨ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ। ਲੋਕ ਸਭਾ ਅਤੇ ਰਾਜ ਸਭਾ 'ਚ ਸੰਸਦ ਮੈਂਬਰਾਂ ਦੀਆਂ ਕੁਰਸੀਆਂ ਦੇ ਅੱਗੇ ਕੰਪਿਊਟਰ ਸਕਰੀਨਾਂ ਲਗਾਈਆਂ ਗਈਆਂ ਹਨ। 


Rakesh

Content Editor

Related News