ਪਾਕਿ ਨਾਗਰਿਕ ਨੇ PM ਮੋਦੀ ਦੀਆਂ ਤਾਰੀਫਾਂ ਦੇ ਬੰਨ੍ਹੇ ਪੁਲ, ਕਿਹਾ- ਸਾਡੇ ਦੇਸ਼ ਨੂੰ ਵੀ ਮਿਲੇ ਅਜਿਹਾ ਨੇਤਾ
Sunday, Feb 26, 2023 - 12:08 AM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਦੇ ਇਕ ਯੂ-ਟਿਊਬਰ ਨਾਲ ਗੱਲਬਾਤ ਦੌਰਾਨ ਉੱਥੋਂ ਦੇ ਇਕ ਨਾਗਰਿਕ ਵੱਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਖੁੱਲ੍ਹ ਕੇ ਤਾਰੀਫ ਕਰਨ ਦੀ ਵੀਡੀਓ ਦੋਵਾਂ ਦੇਸ਼ਾਂ ’ਚ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਸਨਾ ਅਮਜ਼ਦ ਦੇ ਯੂ-ਟਿਊਬ ਚੈਨਲ ’ਤੇ ਗੱਲਬਾਤ ਕਰਦਿਆਂ ਪਾਕਿਸਤਾਨੀ ਨਾਗਰਿਕ ਨੇ ਕਿਹਾ ਕਿ ਉਹ ਦੁਆ ਕਰਦਾ ਹੈ ਕਿ ਉਨ੍ਹਾਂ ਦੇ ਦੇਸ਼ ਨੂੰ ਵੀ ਮੋਦੀ ਵਰਗਾ ਨੇਤਾ ਮਿਲੇ।
ਇਹ ਵੀ ਪੜ੍ਹੋ : 100 Days of Rule : ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੇਲੋਨੀ ਬਣੀ ਯੂਰਪ 'ਚ ਸਭ ਤੋਂ ਵੱਧ ਹਰਮਨ ਪਿਆਰੀ ਨੇਤਾ
ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਉਕਤ ਪਾਕਿਸਤਾਨੀ ਨਾਗਰਿਕ ਨੇ ਇਕ ਹੋਰ ਇੰਟਰਵਿਊ ’ਚ ਯੂ-ਟਿਊਬਰ ਨੂੰ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਾਲ ਦੋਸਤੀ ਨਾਲ ਉਨ੍ਹਾਂ ਦੇ ਦੇਸ਼ ਦੇ ਹਾਲਾਤ ਵੀ ਸੁਧਰਨਗੇ। ਉਸ ਵਿਅਕਤੀ ਨੇ ਕਿਹਾ ਕਿ ਪਹਿਲੀ ਇੰਟਰਵਿਊ ਤੋਂ ਬਾਅਦ ਕੁਝ ਲੋਕਾਂ ਨੇ ਕਿਹਾ ਕਿ ਪਾਕਿਸਤਾਨੀ ਹੋਣ ਦੇ ਨਾਤੇ ਉਸ ਨੂੰ ਅਜਿਹਾ ਨਹੀਂ ਕਹਿਣਾ ਚਾਹੀਦਾ ਸੀ ਪਰ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਉਹ ਅਜੇ ਵੀ ਮੋਦੀ ਦੀ ਤਾਰੀਫ ਕਰਨ ਦੇ ਆਪਣੇ ਸਟੈਂਡ ’ਤੇ ਕਾਇਮ ਹਨ।
ਇਹ ਵੀ ਪੜ੍ਹੋ : UN 'ਚ ਭਾਰਤ ਵੱਲੋਂ ਯੂਕ੍ਰੇਨ 'ਤੇ ਵੋਟ ਨਾ ਪਾਉਣ 'ਤੇ EU ਰਾਜਦੂਤ ਨੇ ਕਿਹਾ- "ਅਸੀਂ ਭਾਰਤ ਦੇ ਫ਼ੈਸਲੇ ਦਾ ਸਨਮਾਨ ਕਰਦੇ ਹਾਂ"
ਉਕਤ ਵਿਅਕਤੀ ਨੇ ਕਿਹਾ ਕਿ ਮੋਦੀ ਆਪਣੇ ਦੇਸ਼ ਨੂੰ ਪਿਛਲੇ 8 ਸਾਲਾਂ ’ਚ ਨਵੀਆਂ ਉਚਾਈਆਂ ’ਤੇ ਲੈ ਗਏ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਪਾਕਿਸਤਾਨ ਅਤੇ ਭਾਰਤ ਦੀ ਤੁਲਨਾ ਕੀਤੀ ਜਾਂਦੀ ਸੀ ਪਰ ਹੁਣ ਤੁਲਨਾਤਮਕ ਸਥਿਤੀ ਨਹੀਂ ਹੈ। ਭਾਰਤੀ ਵਿਦੇਸ਼ਾਂ ’ਚ ਵੀ ਬਹੁਤ ਵਧੀਆ ਕੰਮ ਕਰ ਰਹੇ ਹਨ। ਪਾਕਿਸਤਾਨੀ ਨਾਗਰਿਕ ਨੇ ਕਿਹਾ ਕਿ ਮੋਦੀ ਨੇ ਆਪਣੇ ਦੇਸ਼ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਭਾਰਤੀ ਨਾਗਰਿਕਾਂ ਦੇ ਹਿੱਤ ’ਚ ਉੱਥੋਂ ਦੇ ਪ੍ਰਧਾਨ ਮੰਤਰੀ ਨੇ ਅਮਰੀਕਾ ਦੀ ਨਾਰਾਜ਼ਗੀ ਦੀ ਪ੍ਰਵਾਹ ਕੀਤੇ ਬਿਨਾਂ ਰੂਸ ਤੋਂ ਤੇਲ ਖਰੀਦਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।