ਕਦੇ ਗੰਗਾ ਪੂਜਾ, ਕਦੇ ਚੁੱਭੀ...! ਹੁਣ ਇਸੇ ਇੰਸਪੈਕਟਰ ਦੀ ਇਕ ਹੋਰ ਵੀਡੀਓ ਹੋਈ ਵਾਇਰਲ
Tuesday, Aug 05, 2025 - 02:41 PM (IST)

ਨੈਸ਼ਨਲ ਡੈਸਕ - ਉੱਤਰ ਪ੍ਰਦੇਸ਼ ਵਿਚ ਕਈ ਦਿਨਾਂ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪ੍ਰਯਾਗਰਾਜ ਸਮੇਤ ਕਈ ਜ਼ਿਲ੍ਹਿਆਂ ਵਿਚ ਗੰਗਾ-ਯਮੁਨਾ ਨਦੀਆਂ ਦੇ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਨੂੰ ਪਾਰ ਕਰ ਗਿਆ। ਗੰਗਾ-ਯਮੁਨਾ ਨਦੀਆਂ ਦਾ ਪਾਣੀ ਪ੍ਰਯਾਗਰਾਜ ਦੇ ਦਾਰਾਗੰਜ ਇਲਾਕੇ ਵਿਚ ਕਈ ਦਿਨਾਂ ਤੋਂ ਪਹੁੰਚਿਆ ਹੋਇਆ ਹੈ। ਉਕਤ ਇਲਾਕੇ ਵਿਚ ਰਹਿਣ ਵਾਲੇ ਯੂ. ਪੀ. ਪੁਲਸ ਵਿਚ ਤਾਇਨਾਤ ਥਾਣੇਦਾਰ ਚੰਦਰਦੀਪ ਨਿਸ਼ਾਦ ਦੇ ਘਰ ਗੰਗਾ ਦਾ ਪਾਣੀ ਵੜ ਗਿਆ ਪਰ ਉਸਨੇ ਇਸਨੂੰ ਆਫ਼ਤ ਨਹੀਂ ਸਗੋਂ ‘ਭਗਵਤੀ ਗੰਗਾ’ ਦਾ ਆਸ਼ੀਰਵਾਦ ਮੰਨਦੇ ਹੋਏ ਇਸ ਦੀ ਪੂਜਾ ਕੀਤੀ, ਜਿਸ ਦੀ ਵੀਡੀਓ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਗਈ।
ਵਾਇਰਲ ਵੀਡੀਓ ਵਿਚ ਦਿਖਾਈ ਦੇ ਰਿਹਾ ਸੀ ਕਿ ਥਾਣੇਦਾਰ ਨੇ ਘਰ ਦੀ ਦਹਿਲੀਜ ’ਤੇ ਆਏ ਗੰਗਾ ਦੇ ਪਾਣੀ ਦੀ ਫੁੱਲ ਅਤੇ ਦੁੱਧ ਚੜ੍ਹਾਕੇ ਪੂਜਾ ਕੀਤੀ ਅਤੇ ਫਿਰ ਇਸ ਪਾਣੀ ਵਿਚ ਚੁੱਭੀ ਵੀ ਲਾਈ। ਉਸਨੇ ਅਜਿਹਾ ਕਰਦੇ ਸਮੇਂ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਸਾਂਝੀ ਕਰ ਦਿੱਤੀ, ਜੋ ਕੁਝ ਸਮੇਂ ਵਿਚ ਵਾਇਰਲ ਹੋ ਗਈ। ਉਸ ਨੇ ਇਸ ਤਰ੍ਹਾਂ ਦੀਆਂ 2-3 ਵੀਡੀਓ ਸ਼ੇਅਰ ਕੀਤੀਆਂ ਹਨ। ਦੱਸ ਦੇਈਏ ਕਿ ਹੁਣ ਉਸ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਥਾਣੇਦਾਰ ਚੰਦਰਦੀਪ ਨਿਸ਼ਾਦ ਆਪਣੇ ਪੂਰੇ ਪਰਿਵਾਰ ਨਾਲ ਮਿਲ ਕੇ ਉਸ ਦੇ ਘਰ ਦੇ ਬਾਹਰ ਇਕੱਠੇ ਹੋਏ ਗੰਗਾ ਦੇ ਪਾਣੀ ਵਿਚ ਡੁੱਬਕੀ ਲੱਗਾ ਰਿਹਾ ਹੈ।
#Prayagraj प्रयागराज में तैनात यूपी पुलिस के दरोगा चन्द्र दीप निषाद का एक और वीडियो हुआ वायरल! #viralvideo #prayagrajfloods pic.twitter.com/pojTm1VPx4
— अजय सरोज (पत्रकार) (@journalistsaroj) August 5, 2025
ਹਾਲਾਂਕਿ, ਸੋਸ਼ਲ ਮੀਡੀਆ ’ਤੇ ਥਾਣੇਦਾਰ ਦੀ ਇਸ ਭਗਤੀ ਭਾਵਨਾ ਨੂੰ ਲੈ ਕੇ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸਨੂੰ ਸ਼ਰਧਾ ਕਹਿ ਰਹੇ ਹਨ ਜਦੋਂ ਕਿ ਕੁਝ ਇਸਨੂੰ ਗੈਰ-ਜ਼ਿੰਮੇਵਾਰਾਨਾ ਵਿਵਹਾਰ ਕਹਿ ਰਹੇ ਹਨ। ਇਸ ਦੌਰਾਨ, ਜ਼ਿਲੇ ਵਿਚ ਹੜ੍ਹ ਦੀ ਸਥਿਤੀ ਗੰਭੀਰ ਬਣੀ ਹੋਈ ਹੈ। ਯਮੁਨਾ ਦਾ ਪਾਣੀ ਦਾ ਪੱਧਰ 84.70 ਮੀਟਰ ਤੱਕ ਪਹੁੰਚ ਗਿਆ ਹੈ, ਜੋ ਕਿ 84.73 ਮੀਟਰ ਦੇ ਖਤਰੇ ਦੇ ਨਿਸ਼ਾਨ ਦੇ ਬਹੁਤ ਨੇੜੇ ਹੈ। ਗੰਗਾ ਦਾ ਪੱਧਰ ਵੀ ਤੇਜ਼ੀ ਨਾਲ ਵੱਧ ਰਿਹਾ ਹੈ। ਪ੍ਰਸ਼ਾਸਨ ਨੇ ਨੀਵੇਂ ਇਲਾਕਿਆਂ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ।