ਭਰੀ ਮਹਿਫ਼ਿਲ 'ਚ ਮਾਡਲ ਨੇ ਡਾਇਰੈਕਟਰ ਦਾ ਸੈਂਡਲ ਨਾਲ ਚਾੜ੍ਹਿਆ ਕੁਟਾਪਾ ! ਵੀਡੀਓ ਅੱਗ ਵਾਂਗ ਹੋਈ ਵਾਇਰਲ
Saturday, Jul 26, 2025 - 02:58 PM (IST)

ਐਂਟਰਟੇਨਮੈਂਟ ਡੈਸਕ- ਮਾਡਲ ਰੁਚੀ ਗੁੱਜਰ ਇਕ ਵਾਰ ਮੁੜ ਚਰਚਾ ’ਚ ਆ ਗਈ ਹੈ, ਪਰ ਇਸ ਵਾਰੀ ਕਾਰਨ ਕੁਝ ਖ਼ਾਸ ਚੰਗਾ ਨਹੀਂ। ਦਰਅਸਲ ਕਾਨਸ ਫਿਲਮ ਫੈਸਟੀਵਲ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਸਵੀਰ ਵਾਲਾ ਲਾਕੇਟ ਪਹਿਨ ਕੇ ਸੁਰਖੀਆਂ 'ਚ ਆਈ ਰੁਚੀ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਮੁੰਬਈ ਦੇ ਇਕ ਮਲਟੀਪਲੇਕਸ 'ਚ ਫਿਲਮ 'So Long Valley' ਦੀ ਸਕ੍ਰੀਨਿੰਗ ਦੌਰਾਨ ਡਾਇਰੈਕਟਰ ਮਾਨ ਸਿੰਘ 'ਤੇ ਆਪਣੀ ਸੈਂਡਲ ਨਾਲ ਹਮਲਾ ਕਰਦੀ ਨਜ਼ਰ ਆਈ। ਇਹ ਪੂਰੀ ਘਟਨਾ ਕੈਮਰੇ ’ਚ ਕੈਦ ਹੋ ਗਈ ਅਤੇ ਵੀਡੀਓ ਹੁਣ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ: ਸਿਨੇਮਾ 'ਚ ਚੱਲਦੀ ਫਿਲਮ ਦੌਰਾਨ ਪੈ ਗਿਆ ਪੰਗਾ, ਜਦੋਂ ਹੋ ਗਈ ਹੱਦ ਤੋਂ ਵੱਧ ਤਾਂ...
Video:'सो लॉन्ग वैली' की स्क्रीनिंग पर Ruchi Gujjar ने काटा हंगामा,भरी महफिल में एक्टर-डायरेक्टर को चप्पल से पीटा
— Tadka Bollywood (@Onlinetadka) July 26, 2025
#RuchiGujjar #ActorDirector #ManSingh #SoLongValley #BollywoodNews pic.twitter.com/n0l2cXmhLy
ਧੋਖਾਧੜੀ ਦੇ ਦੋਸ਼
ਰੁਚੀ ਦਾ ਕਹਿਣਾ ਹੈ ਕਿ ਮਾਨ ਸਿੰਘ ਅਤੇ ਕਰਣ ਸਿੰਘ ਚੌਹਾਨ ਨੇ ਉਸਨੂੰ ਇੱਕ ਸ਼ੋਅ ਲਈ ਕੋ-ਪ੍ਰੋਡਿਊਸਰ ਬਣਾਉਣ ਦੀ ਪੇਸ਼ਕਸ਼ ਕੀਤੀ ਸੀ। ਉਨ੍ਹਾਂ ਵੱਲੋਂ ਉਸਨੂੰ ਪ੍ਰੋਜੈਕਟ ਸੰਬੰਧੀ ਦਸਤਾਵੇਜ਼ ਵੀ ਭੇਜੇ ਗਏ। ਰੁਚੀ ਗੁੱਜਰ ਨੇ ਦੱਸਿਆ ਕਿ ਇਸ ਪੇਸ਼ਕਸ਼ ਦੇ ਚੱਲਦਿਆਂ ਉਸਦੀ ਕੰਪਨੀ SR Event and Entertainment ਵੱਲੋਂ ਜੁਲਾਈ 2023 ਤੋਂ ਜਨਵਰੀ 2024 ਤੱਕ ਚੌਹਾਨ ਦੇ K Studios ਨਾਲ ਜੁੜੇ ਖਾਤਿਆਂ ਵਿੱਚ ਵਾਰ ਵਾਰ ਭੁਗਤਾਨ ਕੀਤਾ ਗਿਆ। ਇਹ ਰਕਮ ਕੁੱਲ 25 ਲੱਖ ਰੁਪਏ ਸੀ। ਵਾਰ-ਵਾਰ ਸੰਪਰਕ ਕਰਨ ਦੇ ਬਾਵਜੂਦ ਉਨ੍ਹਾਂ ਨੇ ਹਮੇਸ਼ਾ ਟਾਲਮਟੋਲ ਕੀਤੀ ਅਤੇ ਝੂਠ ਬੋਲਿਆ। ਰੁਚੀ ਦਾ ਦਾਅਵਾ ਹੈ ਕਿ ਇਹ ਪੈਸਾ ਉਨ੍ਹਾਂ ਨੇ ਆਪਣੀ ਫਿਲਮ ’ਚ ਵਰਤਿਆ, ਜਿਸ ਦੀ ਸਕ੍ਰੀਨਿੰਗ ਹਾਲ ਹੀ ਵਿੱਚ ਹੋਈ।
ਇਹ ਵੀ ਪੜ੍ਹੋ: Intimate ਸੀਨ ਦੌਰਾਨ ਬੇਕਾਬੂ ਹੋਇਆ ਅਦਾਕਾਰ, 'ਕੱਟ' ਕਹਿਣ ਦੇ ਬਾਵਜੂਦ ਜਾਰੀ ਰੱਖਿਆ ਕਿਸਿੰਗ ਸੀਨ
ਕਾਨੂੰਨੀ ਕਾਰਵਾਈ
ਮੁੰਬਈ ਪੁਲਸ ਨੇ ਭਾਰਤੀ ਨਿਆਂ ਸਂਹਿਤਾ (BNS) ਦੇ ਸੈਕਸ਼ਨ 318(4), 352 ਅਤੇ 351(2) ਦੇ ਤਹਿਤ ਚੌਹਾਨ (ਉਮਰ 36 ਸਾਲ) ਖ਼ਿਲਾਫ਼ FIR ਦਰਜ ਕਰ ਲਈ ਹੈ। ਉਨ੍ਹਾਂ 'ਤੇ ਮਾਡਲ ਰੁਚੀ ਨੂੰ ਧੋਖਾ ਦੇ ਕੇ 25 ਲੱਖ ਰੁਪਏ ਠੱਗਣ ਦਾ ਦੋਸ਼ ਲਾਇਆ ਗਿਆ ਹੈ।
ਇਹ ਵੀ ਪੜ੍ਹੋ: ਸ਼ਹੀਦੀ ਸਮਾਗਮ ਦੌਰਾਨ ਪੰਜਾਬੀ ਗਾਇਕ ਬੀਰ ਸਿੰਘ ਨੇ ਪਾਇਆ ਭੰਗੜਾ, ਵੀਡੀਓ ਵਾਇਰਲ ਹੁੰਦੇ ਹੀ...
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8