ਥਾਣੇਦਾਰ ਦੀ ਵੀਡੀਓ ਹੋਈ ਵਾਇਰਲ, DGI ਤੇ SP ਨੂੰ ਕਹੇ ਅਪਸ਼ਬਦ
Tuesday, Jul 22, 2025 - 03:46 PM (IST)

ਫਤਿਹਪੁਰ- ਉੱਤਰ ਪ੍ਰਦੇਸ਼ ਦੇ ਫਤਿਹਪੁਰ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੀ ਆਈ ਹੈ, ਜਿੱਥੇ ਖਖੇਰੂ ਥਾਣੇ 'ਚ ਤਾਇਨਾਤ ਥਾਣੇਦਾਰ ਰਘੁਨਾਥ ਸਿੰਘ ਰਜਾਵਤ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਕੋਈ ਉਨ੍ਹਾਂ ਦਾ ਕੁਝ ਨਹੀਂ ਕਰ ਸਕਦਾ
ਵਾਇਰਲ ਵੀਡੀਓ 'ਚ ਦੇਖਿਆ ਗਿਆ ਹੈ ਕਿ ਥਾਣੇਦਾਰ ਜੀ ਵਰਦੀ ਪਹਿਨੇ ਹੋਏ, ਸ਼ਰਾਬ ਦੇ ਨਸ਼ੇ 'ਚ ਟੱਲੀ ਝਾੜੀਆਂ ਦੇ ਨੇੜੇ ਪਏ ਹੋਏ ਹਨ। ਉਹ ਆਪਣੇ ਆਪ 'ਚ ਕੁਝ ਬੋਲ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਉਨ੍ਹਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਹੈ, ਤਾਂ ਥਾਣੇਦਾਰ ਜੀ ਅਹੁਦੇ ਦਾ ਰੌਬ ਦਿਖਾਉਂਦੇ ਹੋਏ ਕਹਿੰਦੇ ਹਨ ਕਿ “ਕੋਈ ਉਨ੍ਹਾਂ ਦਾ ਕੁਝ ਨਹੀਂ ਕਰ ਸਕਦਾ।”
ਸਰਕਾਰੀ ਅਹੁਦੇ ਦੀ ਮਰਿਆਦਾ ਦੀਆਂ ਉੱਡੀਆਂ ਧੱਜੀਆਂ
ਵਾਇਰਲ ਵੀਡੀਓ 'ਚ ਥਾਣੇਦਾਰ ਡੀ.ਆਈ.ਜੀ. ਤੋਂ ਲੈ ਕੇ ਐੱਸ.ਪੀ. ਤੱਕ ਲਈ ਅਪਸ਼ਬਦਾਂ ਦੀ ਵਰਤੋਂ ਕਰਦੇ ਹਨ। ਪਿੰਡ ਵਾਲਿਆਂ ਨੇ ਉਨ੍ਹਾਂ ਨੂੰ ਠੀਕ ਥਾਂ 'ਤੇ ਪਹੁੰਚਾਉਣ ਲਈ Dial 112 ਦੀ ਮਦਦ ਨਾਲ ਉਨ੍ਹਾਂ ਨੂੰ ਥਾਣੇ ਭੇਜਿਆ।
ਅਪਰਾਧ ਘਟਣ ਦਾ ਨਾਮ ਨਹੀਂ ਲੈ ਰਹੇ
ਇਕ ਪਾਸੇ ਖਖੇਰੂ ਥਾਣੇ ਦੇ ਖੇਤਰ 'ਚ ਅਪਰਾਧ ਘਟਣ ਦਾ ਨਾਮ ਨਹੀਂ ਲੈ ਰਹੇ, ਜਿੱਥੇ ਲੋਕਾਂ ਨੂੰ ਸੁਰੱਖਿਆ ਦੀ ਲੋੜ ਹੈ, ਉਥੇ ਜਿੰਮੇਵਾਰ ਅਫ਼ਸਰ ਨਸ਼ੇ 'ਚ ਟੱਲੀ ਹੋਏ ਗਾਲ਼ਾਂ ਕੱਢ ਰਹੇ ਹਨ। ਇਹ ਸਥਿਤੀ ਪੁਲਸ ਵਿਭਾਗ ਦੀ ਕਾਰਗੁਜ਼ਾਰੀ 'ਤੇ ਗੰਭੀਰ ਸਵਾਲ ਖੜੇ ਕਰ ਰਹੇ ਹਨ।
ਕਾਰਵਾਈ ਹੋਣੀ ਲਾਜ਼ਮੀ
ਥਾਣਾ ਇੰਚਾਰਜ ਬੱਚੇ ਲਾਲ ਪ੍ਰਸਾਦ ਨੇ ਪੁਸ਼ਟੀ ਕੀਤੀ ਹੈ ਕਿ ਵੀਡੀਓ ਉਨ੍ਹਾਂ ਦੇ ਧਿਆਨ 'ਚ ਆਈ ਹੈ ਅਤੇ ਥਾਣੇਦਾਰ ਰਘੁਨਾਥ ਸਿੰਘ ਦੀ ਰਿਪੋਰਟ ਸੀਨੀਅਰ ਅਧਿਕਾਰੀਆਂ ਨੂੰ ਭੇਜੀ ਜਾ ਰਹੀ ਹੈ। ਜਦੋਂ ਸੀਨੀਅਰ ਅਧਿਕਾਰੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਿਸੇ ਨੇ ਵੀ ਸਪੱਸ਼ਟ ਜਵਾਬ ਨਹੀਂ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8