Air India ਦੀ ਇਕ ਹੋਰ ਉਡਾਣ ਹੋਈ ਰੱਦ ! ਟੇਕਆਫ਼ ਤੋਂ ਐਨ ਪਹਿਲਾਂ...

Thursday, Jul 31, 2025 - 04:49 PM (IST)

Air India ਦੀ ਇਕ ਹੋਰ ਉਡਾਣ ਹੋਈ ਰੱਦ ! ਟੇਕਆਫ਼ ਤੋਂ ਐਨ ਪਹਿਲਾਂ...

ਨਵੀਂ ਦਿੱਲੀ- ਏਅਰ ਇੰਡੀਆ ਨਾਲ ਜੁੜੀ ਇਕ ਹੋਰ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਦੀ ਫਲਾਈਟ ਬੋਇੰਗ 787-9, ਜੋ ਲੰਡਨ ਲਈ ਉਡਾਣ ਭਰਨ ਲਈ ਤਿਆਰ ਸੀ 'ਚ ਵੀਰਵਾਰ ਨੂੰ ਦਿੱਲੀ ਹਵਾਈ ਅੱਡੇ 'ਤੇ ਤਕਨੀਕੀ ਸਮੱਸਿਆ ਕਾਰਨ ਇਸ ਉਡਾਣ ਰੱਦ ਕਰ ਦਿੱਤਾ ਗਿਆ।

ਏਅਰਲਾਈਨ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 31 ਜੁਲਾਈ ਨੂੰ ਦਿੱਲੀ ਤੋਂ ਲੰਡਨ ਲਈ ਉਡਾਣ ਭਰਨ ਵਾਲੀ ਉਡਾਣ AI2017 ਤਕਨੀਕੀ ਸਮੱਸਿਆ ਕਾਰਨ ਵਾਪਸ ਪਰਤ ਗਈ। ਕਾਕਪਿਟ ਚਾਲਕ ਦਲ ਨੇ ਸਟੈਂਡਰਡ ਓਪਰੇਟਿੰਗ ਪ੍ਰਕਿਰਿਆਵਾਂ ਦੀ ਪਾਲਣਾ ਕਰਦੇ ਹੋਏ ਟੇਕਆਫ ਰਨ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਅਤੇ ਜਾਂਚ ਲਈ ਜਹਾਜ਼ ਨੂੰ ਵਾਪਸ ਲਿਆਂਦਾ।

ਬਿਆਨ 'ਚ ਅੱਗੇ ਕਿਹਾ ਗਿਆ ਕਿ ਯਾਤਰੀਆਂ ਨੂੰ ਜਲਦੀ ਤੋਂ ਜਲਦੀ ਲੰਡਨ ਲਿਜਾਣ ਲਈ ਇੱਕ ਵਿਕਲਪਿਕ ਜਹਾਜ਼ ਤਾਇਨਾਤ ਕੀਤਾ ਜਾ ਰਿਹਾ ਹੈ ਤੇ ਕੰਪਨੀ ਦਾ ਸਟਾਫ਼ ਇਸ ਅਚਾਨਕ ਦੇਰੀ ਕਾਰਨ ਹੋਣ ਵਾਲੀ ਅਸੁਵਿਧਾ ਨੂੰ ਘੱਟ ਕਰਨ ਲਈ ਯਾਤਰੀਆਂ ਨੂੰ ਹਰ ਤਰ੍ਹਾਂ ਦੀ ਸਹਾਇਤਾ ਅਤੇ ਦੇਖਭਾਲ ਪ੍ਰਦਾਨ ਕਰ ਰਿਹਾ ਹੈ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਇਕ ਹੋਰ ਜਹਾਜ਼ ਹੋ ਗਿਆ ਕ੍ਰੈਸ਼ ! ਬਣ ਗਿਆ ਅੱਗ ਦਾ ਗੋਲ਼ਾ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News