ਰੰਗਰਲੀਆਂ ਮਨਾਉਂਦੇ ਭਾਜਪਾ ਆਗੂ ਨੇ ਬਣਾਈ ਵੀਡੀਓ, ਫਿਰ ਖੁਦ ਕਰ'ਤੀ ਸੋਸ਼ਲ ਮੀਡੀਆ 'ਤੇ ਸ਼ੇਅਰ

Saturday, Nov 09, 2024 - 09:17 PM (IST)

ਰੰਗਰਲੀਆਂ ਮਨਾਉਂਦੇ ਭਾਜਪਾ ਆਗੂ ਨੇ ਬਣਾਈ ਵੀਡੀਓ, ਫਿਰ ਖੁਦ ਕਰ'ਤੀ ਸੋਸ਼ਲ ਮੀਡੀਆ 'ਤੇ ਸ਼ੇਅਰ

ਕਾਨਪੁਰ- ਉੱਤਰ ਪ੍ਰਦੇਸ਼ ਦੇ ਕਾਨਪੁਰ ਜ਼ਿਲ੍ਹੇ 'ਚ ਇਕ ਅਸ਼ਲੀਲ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਵਾਇਰਲ ਵੀਡੀਓ 'ਚ ਭਾਜਪਾ ਨੇਤਾ ਕੁਲਦੀਪ ਸਿੰਘ ਭਦੌਰੀਆ ਹੈ। ਜੋ ਆਪਣੇ ਤੋਂ ਬਹੁਤ ਘੱਟ ਉਮਰ ਦੀ ਕੁੜੀ ਨਾਲ ਇਤਰਾਜ਼ਯੋਗ ਹਾਲਤ 'ਚ ਦਿਖਾਈ ਦੇ ਰਹੇ ਹਨ। ਇਸ ਵੀਡੀਓ ਨੂੰ ਕੁਲਦੀਪ ਸਿੰਘ ਭਦੌਰੀਆ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਪੋਸਟ ਕੀਤਾ ਸੀ। 

ਕੌਣ ਹੈ ਕੁਲਦੀਪ ਸਿੰਘ ਭਦੌਰੀਆ

ਖਬਰਾਂ ਮੁਤਾਬਕ, ਕੁਲਦੀਪ ਸਿੰਘ ਭਦੌਰੀਆ ਆਪਣੇ ਆਪ ਨੂੰ ਜ਼ਿਲ੍ਹਾ ਸੰਯੋਜਕ ਭਾਰਤੀ ਜਨਤਾ ਪਾਰਟੀ ਕਾਨਪੁਰ ਗ੍ਰਾਮੀਣ ਦੱਸਦੇ ਹਨ। ਇੰਨਾ ਹੀ ਨਹੀਂ ਉਸ ਦੀ ਫੋਟੋ ਕੇਂਦਰੀ ਮੰਤਰੀ ਗਿਰੀਰਾਜ ਸਿੰਘ, ਕੈਸਰਗੰਜ ਸਾਬਕਾ ਸਾਂਸਦ ਬ੍ਰਿਜਭੂਸ਼ਣ ਸ਼ਰਣ ਸਿੰਘ ਅਤੇ ਕਾਨਪੁਰ ਬਿਠੂਰ ਵਿਧਾਨ ਸਭਾ ਵਿਧਾਇਕ ਅਭੀਜੀਤ ਸਿੰਘ ਸਾਂਗਾ ਦੇ ਨਾਲ ਹੈ। ਕੁਲਦੀਪ ਭਦੌਰੀਆ ਦੀਆਂ ਕਈ ਤਸਵੀਰਾਂ ਕਾਨਪੁਰ ਬਿਠੂਰ ਵਿਧਾਨ ਸਭਾ ਅਭੀਜੀਤ ਸਿੰਘ ਸਾਂਗਾ ਦੇ ਨਾਲ ਸੋਸ਼ਲ ਮੀਡੀਆ 'ਤੇ ਹਨ। ਅਜਿਹੇ 'ਚ ਮੰਨਿਆ ਜਾ ਰਿਹਾ ਹੈ ਕਿ ਉਹ ਭਾਜਪਾ ਵਿਧਾਇਕ ਦਾ ਕਾਫੀ ਕਰੀਬੀ ਹੈ। 

ਇਹ ਵੀ ਪੜ੍ਹੋ- ਪਤੀ ਨੇ ਡੇਢ ਸਾਲ ਤਕ ਨਹੀਂ ਮਨਾਈ ਸੁਹਾਗਰਾਤ, ਪਤਨੀ ਪਹੁੰਚ ਗਈ ਥਾਣੇ

PunjabKesari

ਇਹ ਵੀ ਪੜ੍ਹੋ- CBSE ਦਾ ਵੱਡਾ ਐਕਸ਼ਨ, 21 ਸਕੂਲਾਂ ਦੀ ਮਾਨਤਾ ਕੀਤੀ ਰੱਦ, ਦੇਖੋ ਪੂਰੀ ਲਿਸਟ

ਉਥੇ ਹੀ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਘਮਾਸਾਨ ਮਚਿਆ ਹੋਇਆ ਹੈ। ਲੋਕਾਂ ਵੱਲੋਂ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਵੀ ਸਾਹਮਣੇ ਆ ਰਹੀਆਂ ਹਨ। ਇਹ ਵੀਡੀਓ ਕਦੋਂ ਹੀ ਹੈ, ਇਸ ਬਾਰੇ ਅਜੇ ਕੋਈ ਪੁਖਤਾ ਜਾਣਕਾਰੀ ਨਹੀਂ ਹੈ ਅਤੇ ਨਾ ਹੀ 'ਜਗ ਬਾਣੀ' ਇਸ ਵਾਇਰਲ ਵੀਡੀਓ ਦੀ ਪੁਸ਼ਟੀ ਕਰਦਾ ਹੈ। 

ਇਹ ਵੀ ਪੜ੍ਹੋ- Google ਖਤਮ! ਆ ਗਿਆ ChatGPT Search


author

Rakesh

Content Editor

Related News