ਦਿੱਲੀ 'ਚ ਬਲਾਤਕਾਰ ਦੇ 98% ਮਾਮਲਿਆਂ 'ਚ ਪੀੜਤਾ ਦੇ ਰਿਸ਼ਤੇਦਾਰ ਅਤੇ ਵਾਕਫ਼ ਸਨ ਦੋਸ਼ੀ

Wednesday, Nov 18, 2020 - 10:29 PM (IST)

ਦਿੱਲੀ 'ਚ ਬਲਾਤਕਾਰ ਦੇ 98% ਮਾਮਲਿਆਂ 'ਚ ਪੀੜਤਾ ਦੇ ਰਿਸ਼ਤੇਦਾਰ ਅਤੇ ਵਾਕਫ਼ ਸਨ ਦੋਸ਼ੀ

ਨਵੀਂ ਦਿੱਲੀ - ਦਿੱਲੀ ਪੁਲਸ ਨੇ ਬੁੱਧਵਾਰ ਨੂੰ ਇੱਕ ਸੰਸਦੀ ਕਮੇਟੀ ਨੂੰ ਰਾਜਧਾਨੀ 'ਚ ਹੋ ਰਹੀਆਂ ਰੇਪ ਘਟਨਾਵਾਂ ਨੂੰ ਲੈ ਕੇ ਇੱਕ ਬੇਹੱਦ ਹੀ ਹੈਰਾਨ ਕਰਨ ਵਾਲੀ ਰਿਪੋਰਟ ਸੌਂਪੀ ਹੈ। ਦਿੱਲੀ ਪੁਲਸ ਦੀ ਇਸ ਰਿਪੋਰਟ ਮੁਤਾਬਕ, ਰਾਸ਼ਟਰੀ ਰਾਜਧਾਨੀ 'ਚ ਰੇਪ ਦੇ 98 ਫੀਸਦੀ ਮਾਮਲਿਆਂ 'ਚ ਪੀੜਤਾ ਦੋਸ਼ੀਆਂ ਦੀ ਨਜਦੀਕੀ ਰਿਸ਼ਤੇਦਾਰ ਜਾਂ ਉਨ੍ਹਾਂ ਦੀ ਵਾਕਫ਼ ਸਨ। ਕਾਂਗਰਸ ਸੰਸਦ ਮੈਂਬਰ ਆਨੰਦ ਸ਼ਰਮਾ ਦੀ ਪ੍ਰਧਾਨਗੀ ਵਾਲੀ ਘਰੇਲੂ ਮਾਮਲਿਆਂ ਦੀ ਸਥਾਈ ਕਮੇਟੀ ਸਾਹਮਣੇ ਦਿੱਲੀ ਪੁਲਸ ਨੇ ਇਹ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ: 2023 ਤੱਕ ਯਮੁਨਾ ਦੇ 90% ਪ੍ਰਦੂਸ਼ਣ ਨੂੰ ਖ਼ਤਮ ਕਰੇਗੀ ਕੇਜਰੀਵਾਲ ਸਰਕਾਰ

ਦਿੱਲੀ ਪੁਲਸ, ਗ੍ਰਹਿ ਮੰਤਰਾਲਾ ਅਤੇ ਜਨਾਨਾ ਅਤੇ ਬਾਲ ਵਿਕਾਸ ਮੰਤਰਾਲਾ ਦੇ ਅਧਿਕਾਰੀਆਂ ਨੇ ਕਮੇਟੀ ਦੀ ਬੈਠਕ 'ਚ ਦੱਸਿਆ ਕਿ, ਦਿੱਲੀ 'ਚ ਰੇਪ ਦੇ ਕੁਲ ਮਾਮਲਿਆਂ 'ਚ 44 ਫੀਸਦੀ 'ਚ ਦੋਸ਼ੀ ਪੀੜਿਤਾ ਦੇ ਪਰਿਵਾਰ ਦੇ ਮੈਂਬਰ ਜਾਂ ਪਰਵਾਰਿਕ ਮਿੱਤਰ ਸਨ, 13 ਫੀਸਦੀ ਮਾਮਲਿਆਂ 'ਚ ਦੋਸ਼ੀ ਰਿਸ਼ਤੇਦਾਰ ਅਤੇ 12 ਫੀਸਦੀ ਗੁਆਂਢੀ ਸਨ। ਦਿੱਲੀ ਪੁਲਸ ਨੇ ਦੱਸਿਆ ਕਿ, 26 ਫੀਸਦੀ ਮਾਮਲਿਆਂ 'ਚ ਦੋਸ਼ੀ ਕਿਸੇ ਨਾ ਕਿਸੇ ਤਰ੍ਹਾਂ ਪੀੜਤਾ ਨੂੰ ਪਹਿਲਾਂ ਤੋਂ ਜਾਣਦੇ ਸਨ ਅਤੇ 3 ਫੀਸਦੀ ਮਾਮਲਿਆਂ 'ਚ ਦੋਸ਼ੀ ਜਾਂ ਤਾਂ ਮਾਲਕ ਸਨ ਜਾਂ ਸਹਿ-ਕਰਮਚਾਰੀ ਸਨ। ਸਿਰਫ ਦੋ ਫੀਸਦੀ ਮਾਮਲਿਆਂ 'ਚ ਦੋਸ਼ੀ ਅਣਪਛਾਤੇ ਵਿਅਕਤੀ ਪਾਏ ਗਏ।

ਸੂਤਰਾਂ ਨੇ ਦੱਸਿਆ ਕਿ ਕਮੇਟੀ ਦੀ ਬੈਠਕ 'ਚ ਮੈਬਰਾਂ ਨੇ ਸੁਝਾਅ ਦਿੱਤਾ ਕਿ ਔਰਤਾਂ ਨੂੰ ਲੈ ਕੇ ਸੰਵੇਦਨਸ਼ੀਲਤਾ ਵਧਾਉਣ ਅਤੇ ਜਾਗਰੂਕਤਾ ਵਧਾਉਣ ਦੀ ਜ਼ਰੂਰਤ ਹੈ। ਬੈਠਕ 'ਚ ਸ਼ਾਮਲ ਹੋਣ ਵਾਲfਆਂ 'ਚ ਕੇਂਦਰੀ ਗ੍ਰਹਿ  ਮੰਤਰਾਲਾ ਤੋਂ ਇਲਾਵਾ ਸਕੱਤਰ ਪੁਣਿਆ ਸਲੀਲਾ ਸ੍ਰੀਵਾਸਤਵ, ਦਿੱਲੀ ਪੁਲਸ ਦੇ ਕਮਿਸ਼ਨਰ ਐੱਸ.ਐੱਨ. ਸ਼੍ਰੀਵਾਸਤਵ ਅਤੇ ਵਿਸ਼ੇਸ਼ ਪੁਲਸ ਕਮਿਸ਼ਨਰ ਨੁਜਹਤ ਹਸਨ ਸ਼ਾਮਲ ਸਨ।


author

Inder Prajapati

Content Editor

Related News